Contact for Advertising

Contact for Advertising

Latest News

शुक्रवार, 25 फ़रवरी 2022

ਜਦੋ ਰੱਬ ਦਿੰਦਾ ਛੱਪਰ ਫਾੜ ਕੇ ਦਿੰਦਾ ਇਕ ਔਰਤ ਨੇ ਤਿੰਨ ਬੱਚਿਆਂ ਨੂੰ ਦਿੱਤਾ ਜਨਮ ਜ਼ੱਚਾ ਅਤੇ ਬੱਚੇ ਬਿਲਕੁਲ ਤੰਦਰੁਸਤ: ਸਿਵਲ ਸਰਜਨ

ਬਰਨਾਲਾ ( ਕੇਸ਼ਵ ਵਰਦਾਨ ਪੁੰਜ)- ਸਿਵਲ ਹਸਪਤਾਲ ਬਰਨਾਲਾ ਵਿਖੇ ਪੱਖੋ ਕਲਾਂ ਵਾਸੀ ਜ਼ੱਚਾ (23 ਸਾਲ) ਦਾ ਸਫਲ ਜਣੇਪਾ ਕੀਤਾ ਗਿਆ ਹੈ, ਜਿਸ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਜਣੇਪਾ ਸਿਵਲ ਸਰਜਨ ਡਾ. ਜਸਬੀਰ ਔਲਖ ਦੀ ਅਗਵਾਈ 'ਚ ਔਰਤ ਰੋਗਾਂ ਦੇ ਮਾਹਿਰ ਡਾ. ਗਗਨਦੀਪ ਸਿੱਧੂ ਵੱਲੋਂ ਪਿਛਲੇਂ ਦਿਨੀਂ ਕੀਤਾ ਗਿਆ। ਉਨਾਂ ਦੱਸਿਆ ਗਿਆ ਕਿ ਮਹਿਲਾ ਨੇ ਦੋ ਲੜਕਿਆਂ ਤੇ ਇਕ ਲੜਕੀ ਨੂੰ ਜਨਮ ਦਿੱਤਾ ਹੈ ਅਤੇ ਚਾਰੇ ਜੀਅ ਤੰਦਰੁਸਤ ਹਨ।
    ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਮਹਿਲਾ ਕਿਰਤੀ ਪਰਿਵਾਰ ਨਾਲ ਸਬੰਧਤ ਹੈ ਅਤੇ ਇਸ ਤੋਂ ਪਹਿਲਾਂ ਉਸ ਦੇ ਇਕ ਲੜਕੀ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਔਰਤਾਂ ਦੇ ਜਣੇਪੇ ਸਬੰਧੀ ਵਿਸ਼ੇਸ਼ ਸੇਵਾਵਾਂ ਦੇਣ ਲਈ ਹਰੇਕ ਮਹੀਨੇ 9 ਤਰੀਕ ਨੂੰ ਸਾਰੇ ਜ਼ਿਲੇ ਵਿੱਚ ਸੁਰੱਖਿਆ ਮਾਤ੍ਰਤਵ ਅਭਿਆਨ ਤਹਿਤ ਵਿਸ਼ੇਸ਼ ਜਾਂਚ ਕੈਂਪ ਲਗਾਏ ਜਾ ਰਹੇ ਹਨ। ਇਨਾਂ ਜਾਂਚ ਕੈਂਪਾਂ ਵਿੱਚ ਹਾਈ ਰਿਸਕ ਵਾਲੀਆਂ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।  ਐਸਐਮਓ ਸਿਵਲ ਹਸਪਤਾਲ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਵੱਖਰਾ ਜ਼ੱਚਾ ਬੱਚਾ ਵਿੰਗ ਸਫਲ ਢੰਗ ਨਾਲ ਚਲਾਇਆ ਜਾ ਰਿਹਾ ਹੈ, ਜਿੱਥੇ ਔਰਤ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਢੰਗ ਰਾਹੀਂ ਇਲਾਜ ਕੀਤਾ ਜਾਂਦਾ ਹੈ।
ਜਦੋ ਰੱਬ ਦਿੰਦਾ ਛੱਪਰ ਫਾੜ ਕੇ ਦਿੰਦਾ ਇਕ ਔਰਤ ਨੇ ਤਿੰਨ ਬੱਚਿਆਂ ਨੂੰ ਦਿੱਤਾ ਜਨਮ ਜ਼ੱਚਾ ਅਤੇ ਬੱਚੇ ਬਿਲਕੁਲ ਤੰਦਰੁਸਤ: ਸਿਵਲ ਸਰਜਨ
  • Title : ਜਦੋ ਰੱਬ ਦਿੰਦਾ ਛੱਪਰ ਫਾੜ ਕੇ ਦਿੰਦਾ ਇਕ ਔਰਤ ਨੇ ਤਿੰਨ ਬੱਚਿਆਂ ਨੂੰ ਦਿੱਤਾ ਜਨਮ ਜ਼ੱਚਾ ਅਤੇ ਬੱਚੇ ਬਿਲਕੁਲ ਤੰਦਰੁਸਤ: ਸਿਵਲ ਸਰਜਨ
  • Posted by :
  • Date : फ़रवरी 25, 2022
  • Labels :
  • Blogger Comments
  • Facebook Comments

0 comments:

एक टिप्पणी भेजें

Top