ਮਾਇਆਵਤੀ ਨੇ ਹਮੇਸ਼ਾ ਦਲਿਤਾਂ ਦੀਆਂ ਵੋਟਾਂ ਦਾ ਸੌਦਾ ਕੀਤਾ : ਪਵਨ ਬਾਂਸਲ ਜ਼ਿਲ੍ਹੇ ਨੂੰ ਨੰਬਰ ਵਨ ਜ਼ਿਲ੍ਹਾ ਬਣਾਇਆ ਜਾਵੇਗਾ : ਮਨੀਸ਼ ਬਾਂਸਲ ਵੱਖ ਵੱਖ ਪਿੰਡਾਂ ਵਿਚ ਮਨੀਸ਼ ਬਾਂਸਲ ਦਾ ਕੀਤਾ ਭਰਵਾਂ ਸਵਾਗਤ ਬਰਨਾਲਾ (ਕੇਸ਼ਵ ਵਰਦਾਨ ਪੁੰਜ) - ਬਰਨਾਲਾ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਕਾਂਗਰਸ ਦੇ ਉਮੀਦਵਾਰ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ ਅੱਜ ਉਨ੍ਹਾਂ ਨੇ ਹਲਕੇ ਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਤੋਂ ਲੈ ਕੇ ਕਸਬਾ ਹੰਡਿਆਇਆ ਕਸਬਾ ਧਨੌਲਾ ਵਿੱਚ ਵੀ ਚੋਣ ਜਲਸੇ ਕੀਤੇ ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ । ਪਿੰਡ ਬਡਬਰ , ਫਰਵਾਹੀ , ਭੈਣੀ ਮਹਿਰਾਜ ਵਿਖੇ ਪਹੁੰਚੇ ਲੋਕਾਂ ਨੇ ਮਨੀਸ ਬਾਂਸਲ ਨੂੰ ਅਥਾਹ ਪਿਆਰ ਦਿੱਤਾ ਅਤੇ ਪਿੰਡਾਂ ਦੇ ਲੋਕਾਂ ਨੇ ਮਨੀਸ਼ ਬਾਂਸਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਦਾਅਵਾ ਕੀਤਾ । ਇਸ ਮੌਕੇ ਵੱਖ ਵੱਖ ਪਿੰਡਾਂ ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਮਨੀਸ਼ ਬਾਂਸਲ ਨੇ ਕਿਹਾ ਕਿ ਜਿਥੇ ਹਲਕੇ ਦੇ ਪਿੰਡਾਂ ਦਾ ਸਰਬ ਪੱਖੀ ਵਿਕਾਸ ਕੀਤਾ ਜਾਵੇਗਾ , ਉੱਥੇ ਸਮੁੱਚੇ ਜ਼ਿਲ੍ਹਾ ਬਰਨਾਲਾ ਨੂੰ ਰਾਜ ਭਰ ਚੋਂ ਨੰਬਰ ਵਨ ਜ਼ਿਲ੍ਹਾ ਬਣਾਇਆ ਜਾਵੇਗਾ । ਇਸ ਤੋਂ ਇਲਾਵਾ ਮਨੀਸ਼ ਬਾਂਸਲ ਦੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਪਿਤਾ ਸਾਬਕਾ ਰੇਲ ਮੰਤਰੀ ਤੇ ਆਲ ਇੰਡੀਆ ਕਾਂਗਰਸ ਦੇ ਖਜ਼ਾਨਚੀ ਪਵਨ ਬਾਂਸਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਫਿਰ ਤੋਂ ਮੁੱਖ ਮੰਤਰੀਆ ਚਿਹਰਾ ਐਲਾਨਣ ਨਾਲ ਪੰਜਾਬ ਵਿੱਚ ਕਾਂਗਰਸ ਨੂੰ ਮੁੜ ਸੱਤਾ ਆਉਣ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਐਲਾਨਣ ਨਾਲ ਦਲਿਤ ਭਾਈਚਾਰੇ ਦਾ ਬਹੁਤ ਵੱਡਾ ਮਾਣ ਰੱਖਿਆ ਗਿਆ ਹੈ ,ਜਦ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਦਲਿਤਾਂ ਦੇ ਵੋਟ ਬੈਂਕ ਨੂੰ ਵਰਤਿਆ ਹੀ ਹੈ ਦਲਿਤਾਂ ਲਈ ਕੁਝ ਨਹੀਂ ਕੀਤਾ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰਪਾਲ ਸਿੰਘ ਸਿਵੀਆ , ਕੁਲਦੀਪ ਸਿੰਘ ਕਾਲਾ ਢਿੱਲੋਂ ,ਅਨਿਲ ਬਾਂਸਲ , ਨਰਿੰਦਰ ਸ਼ਰਮਾ ,ਐਡਵੋਕੇਟ ਰਾਜੀਵ ਲੂਬੀ , ਡਿੰਪਲ ਉਪਲੀ , ਯੂਥ ਅਗਰਵਾਲ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਮੋਹਿਤ ਸਿੰਗਲਾ ਤਪਾ , ਅਮੋਲ ਸਿੰਗਲਾ , ਨਵੀਨ ਸਿੰਗਲਾ ਬਲਦੇਵ ਭੁੱਚਰ , ਜਗਤਾਰ ਸਿੰਘ , ਪਰਮਜੀਤ ਸਿੰਘ ਪੱਖੋ , ਅਵਤਾਰ ਸਿੰਘ , ਨਾਜਰ ਸਿੰਘ , ਨਛੱਤਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਵਿਅਕਤੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਨੀਸ਼ ਬਾਂਸਲ ਤੇ ਪਵਨ ਬਾਂਸਲ
0 comments:
एक टिप्पणी भेजें