ਕੁਲਵੰਤ ਸਿੰਘ ਕੰਤਾ ਨੇ ਲਗਜ਼ਰੀ ਗੱਡੀ ਨੂੰ ਮਾਰੀ ਠੋਕਰ ਤੇ ਚੱਕੀ ਤੀਹ ਸਾਲ ਪੁਰਾਣੀ ਆਪਣੇ ਸਵਰਗੀ ਪਿਤਾ ਮਲਕੀਤ ਸਿੰਘ ਕੀਤੂ ਦੀ ਲਡੀ ਜੀਪ
ਬਰਨਾਲਾ-(ਕੇਸ਼ਵ ਵਰਦਾਨ ਪੁੰਜ) - ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਦਾ ਸਮਾਂ ਅੱਜ ਖ਼ਤਮ ਹੋ ਚੁੱਕਿਆ ਹੈ। ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਹਰ ਉਮੀਦਵਾਰ ਦੇ ਵੱਲੋਂ ਰੋਡ ਸ਼ੋਅ ਕਰਦਿਆਂ ਆਪਣੀ ਪੂਰੀ ਤਾਕਤ ਲਗਾ ਦਿੱਤੀ ਅਤੇ ਰੋਡ ਸ਼ੋਅ ਦੇ ਰਾਹੀਂ ਲੋਕਾਂ ਨੂੰ ਆਪਣੀ ਤਾਕਤ ਦਿਖਾਉਂਦਿਆਂ ਸ਼ਕਤੀ ਪ੍ਰਦਰਸ਼ਨ ਕੀਤਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਦ ਅੱਜ ਆਖ਼ਰੀ ਦਿਨ ਆਪ ਪਾਰਟੀ ਅਤੇ ਕਾਂਗਰਸ ਪਾਰਟੀਆਂ ਵੱਲੋਂ ਜਿਥੇ ਰੋਡ ਸ਼ੋਅ ਚ ਲਗਜ਼ਰੀ ਗੱਡੀਆਂ ਨੂੰ ਸ਼ਾਮਲ ਕੀਤਾ ਅਤੇ ਖ਼ੁਦ ਵੀ ਲਗਜ਼ਰੀ ਗੱਡੀਆਂ ਦੇ ਉੱਤੇ ਸਨਰੂਫ ਖੋਲ੍ਹਦਿਆਂ ਖਡ਼੍ਹੇ ਹੋ ਕੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਉਥੇ ਹੀ ਉਨ੍ਹਾਂ ਦੇ ਕਾਫ਼ਲੇ ਵਿੱਚ ਵੀ ਲਗਜ਼ਰੀ ਗੱਡੀਆਂ ਦੀ ਕਤਾਰ ਦੇਖਣ ਨੂੰ ਮਿਲੀਆਂ। ਪਰ ਜੇਕਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਅਤੇ ਗੱਠਜੋੜ ਉਮੀਦਵਾਰ ਕੁਲਵੰਤ ਸਿੰਘ ਕੰਤਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਵੱਲੋਂ ਲਗਜ਼ਰੀ ਗੱਡੀ ਨੂੰ ਠੋਕਰ ਮਾਰਦਿਆਂ ਤੀਹ ਸਾਲ ਪੁਰਾਣੀ ਖੰਡਰ ਅਤੇ ਕਬਾੜ ਬਣ ਚੁੱਕੀ ਹਾਲਤ ਵਿੱਚ ਆਪਣੇ ਪਿਤਾ ਦੀ ਅਣਮੋਲ ਯਾਦ ਲੰਡੀ ਜੀਪ ਨੂੰ ਹੀ ਚੁੱਕ ਲਿਆ। ਜਿੱਥੇ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਮਿਲਣ ਦੇ ਉੱਤੇ ਹੀ ਉਨ੍ਹਾਂ ਦਾ ਵੱਲੋਂ ਆਪਣੇ ਪਿਤਾ ਦੀ ਅਣਮੋਲ ਯਾਦ ਲੰਡੀ ਜੀਪ ਨੂੰ ਰਿਪੇਅਰ ਕਰਵਾ ਫਿਰ ਤੋਂ ਜਾਨ ਪਾ ਦਿੱਤੀ ਸੀ ਅਤੇ ਆਪਣੇ ਪਿਤਾ ਦੀ ਲੜੀ ਜੀਵਨ ੳੁੱਤੇ ਜ਼ਰੂਰਤਮੰਦਾਂ ਨੂੰ ਵੰਡੇ ਜਾਣ ਵਾਲੇ ਆਟਾ ਦਾਲ ਸਕੀਮ ਸ਼ੁਰੂ ਕਰ ਦਿੱਤੀ ਸੀ ਉਥੇ ਹੀ ਇਸ ਰੋਡ ਸ਼ੋਅ ਦੇ ਵਿਚ ਉਨ੍ਹਾਂ ਵੱਲੋਂ ਆਪਣੇ ਕੋਲ ਰੇਂਜ ਰੋਵਰ ਅਤੇ ਫੋਰਚੂਨਰ ਹੋਣ ਦੇ ਬਾਵਜੂਦ ਵੀ ਲਗਜ਼ਰੀ ਗੱਡੀ ਦਾ ਕਿਨਾਰਾ ਕਰਦਿਆਂ ਠੋਕਰ ਮਾਰ ਆਪਣੇ ਪਿਤਾ ਦੀ ਲੰਡੀ ਜੀਪ ਦੇ ਉੱਤੇ ਸਵਾਰ ਹੋ ਕੇ ਰੋਡ ਸ਼ੋਅ ਕੱਢਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਿੱਥੇ ਜਿੱਥੇ ਆਪ ਪਾਰਟੀ ਅਤੇ ਕਾਂਗਰਸ ਉਮੀਦਵਾਰ ਸਨਰੂਫ ਵਾਲੀਆਂ ਗੱਡੀਆਂ ਦੇ ਵਿੱਚ ਕੱਲੇ ਹੀ ਸਵਾਰ ਸੀ ਉਥੇ ਹੀ ਕੌਮਾਂਤਰੀ ਲੰਡੀ ਜੀਪ ਦੇ ਵਿਚ ਪੂਰਾ ਅਕਾਲ ਦਲ ਦਾ ਲੀਡਰ ਕਾਡਰ ਸ਼ਾਮਲ ਹੋੲਿਅਾ ਅਤੇ ਘਣਤਾ ਦੇ ਮੋਢੇ ਨਾਲ ਮੋਢਾ ਲਾ ਕੇ ਰੋਡ ਸ਼ੋਅ ਕੱਢਿਆ ਗਿਆ। ਕੁਲਵੰਤ ਸਿੰਘ ਕੰਤਾ ਦਾ ਰੋਡ ਸ਼ੋਅ ਇਨ੍ਹਾਂ ਲੰਬਾ ਸੀ ਕਿ ਕਚਹਿਰੀ ਚੌਕ ਪਾਰ ਕਰ ਚੁੱਕਿਆ ਕਾਫ਼ਲਾ ਦਾਣਾ ਮੰਡੀ ਦੇ ਵਿੱਚ ਹੀ ਬਾਕੀ ਸੀ ਇਸ ਦੌਰਾਨ ਭਾਵੇਂ ਬੱਸ ਸਟੈਂਡ ਦੇ ਵਿੱਚ ਬੱਸਾਂ ਦੇ ਆਵਾਜਾਈ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਾਲਾਂ ਵੀ ਚੱਲੀਆਂ ਗਈਆਂ ਅਤੇ ਟ੍ਰੈਫਿਕ ਜਾਮ ਦਾ ਬਹਾਨਾ ਲਗਾ ਕੇ ਕਾਫ਼ਲਾ ਰੋਕਿਆ ਗਿਆ ਪਰ ਸਭ ਤਰਕੀਬਾਂ ਨਾਕਾਮ ਰਹੀਆਂ ਅਤੇ ਕੁਲਵੰਤ ਸਿੰਘ ਕੰਤਾ ਦਾ ਕਾਫ਼ਲਾ ਕਰੀਬ ਛੇ ਕਿਲੋਮੀਟਰ ਲੰਬਾ ਚੱਲਿਆ। ਕੁਲਵੰਤ ਸਿੰਘ ਕਾਂਤਾ ਦੇ ਰੋਡ ਸ਼ੋਅ ਦੇ ਕਾਫ਼ਲੇ ਨੇ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੇ ਕਾਫ਼ਲੇ ਨੂੰ ਬਰਾਬਰ ਟੱਕਰ ਦਿੱਤੀ ਅਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਬਰਾਬਰੀ ਦਾ ਮੁਕਾਬਲਾ ਬਣਾ ਦਿੱਤਾ।
0 comments:
एक टिप्पणी भेजें