ਮੋਟਰਸਾਈਕਲਾਂ,ਟਰੈਕਟਰਾਂ,ਤੇ ਹਜ਼ਾਰਾਂ ਸਮਰਥਕਾਂ ਤਹਿਤ ਬਰਨਾਲਾ 'ਚ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ--- ਬਾਜ਼ਾਰਾਂ,ਸੜਕਾਂ ਤੇ ਦੁਕਾਨਦਾਰਾਂ, ਰਾਹਗੀਰਾਂ ਵਲੋਂ ਫੁੱਲਾਂ ਦੀ ਵਰਖਾ,ਲੱਡੂ ਵੰਡ ਕੀਤਾ ਸਵਾਗਤ
ਬਰਨਾਲਾ,(ਕੇਸ਼ਵ ਵਰਦਾਨ ਪੁੰਜ) ਮਹਿਜ 2 ਦਿਨ ਬਾਅਦ 20 ਫਰਵਰੀ ਨੂੰ ਹੋਣ ਜਾ ਰਹੀਆਂਚੋਣਾਂ ਲਈ ਵੋਟਾਂ ਦੇ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ ਜਿਸ ਦੇ ਚਲਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਬਾਂਸਲ ਵੱਲੋਂ ਬਰਨਾਲਾ ਸ਼ਹਿਰ ਅੰਦਰ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਵਿਸ਼ਾਲ ਰੋਡ ਸੋਅ ਕੱਢਿਆ ਗਿਆ। ਮਨੀਸ਼ ਬਾਂਸਲ ਵੱਲੋਂ ਕਾਰਾਂ, ਮੋਟਰਸਾਈਕਲਾਂ,ਟਰੈਕਟਰਾਂ,ਤੇ ਹਜ਼ਾਰਾਂ ਸਮਰਥਕਾਂ ਤਹਿਤ ਬਰਨਾਲਾ 'ਚ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਸ਼ਹਿਰ ਨਿਵਾਸੀਆਂ ਵਲੋਂ ਬਾਜ਼ਾਰਾਂ,ਸੜਕਾਂ ਤੇ ਦੁਕਾਨਦਾਰਾਂ, ਰਾਹਗੀਰਾਂ ਵਲੋਂ ਫੁੱਲਾਂ ਦੀ ਵਰਖਾ,ਲੱਡੂ ਵੰਡ ਸਵਾਗਤ ਕੀਤਾ ਗਿਆ !
ਇਹ ਰੋਡ 'ਚ ਸ਼ਹਿਰ ਦੇ ਵੱਖ-ਵੱਖ ਥਾਵਾਂ ਚੋਂ ਗੁਜਰਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਵੀ ਮੌਜੂਦ ਰਹੇ। ਇਸ ਦੌਰਾਨ ਮਨੀਸ਼ ਬਾਂਸਲ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ। ਮਨੀਸ਼ ਬਾਂਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਵਿੱਚ ਪੰਜਾਬ ਦੇ ਹਰ ਵਰਗ ਦੇ ਲਈ ਅਹਿਮ ਫੈਸਲੇ ਲਏ ਅਤੇ ਜੇਕਰ ਉਹਨ੍ਹਾਂ ਨੂੰ ਪੰਜਾਬ ਦੀ ਜਨਤਾ ਇੱਕ ਵਾਰ ਫੇਰ ਮੌਕਾ ਦਿੰਦੀ ਹਾਂ ਤਾਂ ਉਹ ਪੰਜ ਸਾਲ ਲੋਕਾਂ ਦੇ ਹਿੱਤ ਵਿੱਚ ਫੈਸਲੇ ਲੈਣਗੇ। ਉਨ੍ਹਾਂ ਕਿ ਪਿਛਲੇ ਸਮੇਂ ਅੰਦਰ ਬਰਨਾਲਾ ਜਿਲ੍ਹੇ ਅੰਦਰ ਚਲਦੇ ਵਿਕਾਸ ਕਾਰਜ ਕਈ ਕਾਰਨਾਂ ਕਰਕੇ ਸਿਰੇ ਨਹੀਂ ਚੜ ਸਕੇ ਪਰ ਉਨ੍ਹਾਂ ਦੇ ਵਿਧਾਇਕ ਬਣਨ ਤੇ ਬਰਨਾਲਾ ਅੰਦਰ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਦੇ ਹੋਏ ਸਾਰੇ ਵਿਕਾਸ ਕਾਰਜਾਂ ਨੂੰ ਸਿਰੇ ਚਾੜਿਆ ਜਾਵੇਗਾ। ਉਨ੍ਹਾਂ ਕਿਹਾ ਜਿਨ੍ਹਾਂ ਪਰਿਵਾਰਾਂ ਦੇ ਕੋਲ ਮਕਾਨ ਨਹੀਂ ਹਨ ਉਨ੍ਹਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਕਾਂਗਰਸ ਪਾਰਟੀ ਦਾ ਵਾਅਦਾ ਹੈ ਅਤੇ
ਲੜਕੀਆਂ ਨੂੰ ਪੜਾਈ ਲਈ ਉਤਸ਼ਾਹਿਤ ਕਰਨ ਦੇ ਲਈ ਨਕਦ ਰਾਸ਼ੀ ਵੀ ਦਿੱਤੀ ਜਾਵੇਗੀ ਤਾਂ ਜੋ ਪੰਜਾਬ 'ਚ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ। ਇਸ ਸਮੇਂ ਵੱਖ ਵੱਖ ਬਾਜ਼ਾਰਾਂ ਅਤੇ ਪਿੰਡਾਂ ਵਿੱਚ ਮਨੀਸ਼ ਬਾਂਸਲ ਨੂੰ ਫੁੱਲਾਂ ਦੇ ਹਾਰ ਅਤੇ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਮਨੀਸ਼ ਬਾਂਸਲ ਦੀ ਪਤਨੀ ਸ਼ਾਈਨਾ ਬਾਂਸਲ , ਜਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਲੱਕੀ ਪੱਖੋ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਮੱਖਣ ਸ਼ਰਮਾ , ਟਰਾਂਸਪੋਰਟਰ ਕੁਲਦੀਪ ਸਿੰਘ ਕਾਲਾ ਢਿੱਲੋਂ ,ਮਹੇਸ਼ ਕੁਮਾਰ ਲੋਟਾ ,ਵਰੁਨ ਬੱਤਾ ,ਰਾਜੂ ਚੌਧਰੀ ,ਨਰਿੰਦਰ ਸ਼ਰਮਾ , ਜਸਮੇਲ ਡੇਰੀ ਵਾਲਾ,ਰੋਹਿਤ ਬਾਂਸਲ,ਮੋਹਿਤ ਸਿੰਗਲਾ,ਜੀਵਨ ਬਾਂਸਲ ,ਮਹਿਲਾ ਵਿੰਗ ਪ੍ਰਧਾਨ ਸੁਖਜੀਤ ਸੁੱਖੀ ਰਾਜਿੰਦਰ ਘਾਰੂ, ਬਲਦੇਵ ਭੁੱਚਰ , ਜਸਵਿੰਦਰ ਟਿੱਲੂ ,ਐਮ ਸੀ ,ਮੋਹਿੰਦਰਪਾਲ ਪੱਖੋਂ ,ਪਰਮਜੀਤ ਪੱਖੋਂ,ਐਮ ਸੀ ਰਾਣੀ ਕੌਰ ,ਰੇਣੁ ਧਰਮਾਂ,ਐਮ ਸੀ ਅਜੇ ਕੁਮਾਰ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਵਰਕਰ ਹਾਜ਼ਰ ਸਨ ।
0 comments:
एक टिप्पणी भेजें