ਦਾਜ ਦੀ ਬਲੀ ਚੜੀ ਵਿਆਹੁਤਾ ਔਰਤ, ਸਹੁਰਿਆਂ ਵਿਰੁੱਧ ਪਰਚਾ ਦਰਜ www.bbcindianews.com
ਕੇਸ਼ਵ ਵਰਦਾਨ ਪੁੰਜ /ਬਰਨਾਲਾ।
ਬਰਨਾਲਾ ਦੇ ਪਿੰਡ ਸੇਖਾ ਵਿਖੇ ਸ਼ੱਕੀ ਹਾਲਾਤਾਂ ਵਿੱਚ ਇੱਕ ਵਿਆਹੁਤਾ ਔਰਤ ਦੀ ਮੌਤ ਹੋਈ ਹੈ। ਸਹੁਰਾ ਪਰਿਵਾਰ ਇਸਨੂੰ ਖੁਦਕੁਸ਼ੀ ਦੱਸ ਰਿਹਾ ਹੈ, ਜਦਕਿ ਲੜਕੀ ਦੇ ਪੇਕੇ ਪਰਿਵਾਰ ਵਲੋਂ ਇਸ ਸਬੰਧੀ ਸਹੁਰਾ ਪਰਿਵਾਰ 'ਤੇ ਕਤਲ ਦੇ ਦੋਸ਼ ਲਗਾਏ ਜਾ ਰਹੇ ਹਨ। ਔਰਤ ਦੀ ਮੌਤ ਦਾ ਕਾਰਨ ਦਾਜ ਦੀ ਮੰਗ ਦੱਸਿਆ ਗਿਆ ਹੈ। ਮ੍ਰਿਤਕ ਵਿਆਹੁਤਾ ਸੰਦੀਪ ਕੌਰ ਦੇ ਭਰਾ ਸੱਤਪਾਲ ਨੇ ਦੱਸਿਆ ਕਿ ਪਿੰਡ ਘੱਗਾ ਜ਼ਿਲ੍ਹਾ ਪਟਿਆਲਾ ਤੋਂ ਉਸਦੀ ਭੈਣ ਸੰਦੀਪ ਕੌਰ ਚਾਰ ਸਾਲ ਪਹਿਲਾਂ ਸੁਖਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸੇਖਾ ਨੂੰ ਵਿਆਹੀ ਗਈ ਸੀ। ਪਰ ਉਹਦੀ ਭੈਣ ਦੇ ਸਹੁਰੇ ਪਰਿਵਾਰ ਵੱਲੋਂ ਕਤਲ ਕਰਕੇ ਖੁਦਕੁਸ਼ੀ ਦਾ ਮਾਮਲਾ ਬਣਾਉਣ ਲਈ ਪੱਖੇ ਨਾਲ ਟੰਗ ਦਿੱਤਾ। ਮ੍ਰਿਤਕ ਦੇ ਭਰਾ ਸੱਤਪਾਲ ਸਿੰਘ ਨੇ ਆਪਣੇ ਜੀਜੇ ਅਤੇ ਉਸਦੇ ਪਿਤਾ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਉਹਦੀ ਭੈਣ ਦੇ ਸਹੁਰੇ ਪਰਿਵਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਪਿਛਲੇ ਦਿਨੀਂ ਵੀ ਉਹਦੀ ਭੈਣ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਤੋਂ ਗੱਡੀ ਦੀ ਮੰਗ ਵੀ ਕੀਤੀ ਗਈ ਸੀ। ਉਹਦਾ ਜੀਜਾ ਨਸ਼ੇ ਦਾ ਆਦੀ ਸੀ। ਜਦ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਮੌਕੇ ਤੇ ਆ ਕੇ ਦੇਖਿਆ ਤਾਂ ਉਹਦੀ ਭੈਣ ਸ਼ੱਕੀ ਹਾਲਾਤਾਂ ਨਾਲ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਦੋਸ਼ ਲਾਉਂਦੇ ਕਿਹਾ ਕਿ ਉਸਦੀ ਭੈਣ ਨੇ ਖੁਦਕੁਸ਼ੀ ਨਹੀਂ ਸਗੋਂ ਉਸ ਦੀ ਭੈਣ ਦਾ ਕਤਲ ਹੋਇਆ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਕਿਹਾ ਕਿ ਜਦੋਂ ਤੱਕ ਢੁਕਵੀਂ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਉਹਦੇ ਪਤੀ ਅਤੇ ਸਹੁਰੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਇਸ ਮਾਮਲੇ ਸੰਬੰਧੀ ਪਿੰਡ ਸੇਖਾ ਦੇ ਪੰਚਾਇਤ ਅਤੇ ਪਿੰਡ ਵਾਸੀ ਸਹੁਰਾ ਪਰਿਵਾਰ ਦੇ ਹੱਕ ਵਿੱਚ ਆ ਗਏ ਹਨ। ਉਨ੍ਹਾਂ ਕਿਹਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ, ਪਰ ਜਾਣਬੁੱਝ ਕੇ ਇਸ ਨੂੰ ਕਤਲ ਦਾ ਮਾਮਲਾ ਬਣਾਇਆ ਜਾ ਰਿਹਾ ਹੈ ।ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਅਜੈਬ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਸੁਖਪ੍ਰੀਤ ਸਿੰਘ ਅਤੇ ਸਹੁਰੇ ਮੁਖਤਿਆਰ ਸਿੰਘ ਖ਼ਿਲਾਫ਼ ਵੀ 304 (ਬੀ)ਧਾਰਾ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
0 comments:
एक टिप्पणी भेजें