ਬੇਹੱਦ ਨਰਮ ਸ਼ਰੀਫ਼ ਸੁਭਾਅ ਦੇ ਮਾਲਕ ਹਨ ਸਤਨਾਮ ਸਿੰਘ ਰਾਹੀ : ਬਾਂਸਲ
ਮਨਪ੍ਰੀਤ ਜਲਪੋਤ, ਤਪਾ ਮੰਡੀ
ਹਲਕਾ ਭਦੌੜ ਤੋਂ ਚੋਣਾਂ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਜਿਨ੍ਹਾਂ ਨਾਲ ਇਕ ਵੱਡਾ ਵੋਟ ਬੈਂਕ ਜੁੜਿਆ ਹੋਇਆ ਹੈ, ਜੋ ਆਉਣ ਵਾਲੀ 20 ਫਰਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਸਤਨਾਮ ਸਿੰਘ ਰਾਹੀ ਵੱਲੋਂ ਲੋਕਾਂ ਦੀ ਕੀਤੀ ਸੇਵਾ ਦਾ ਮੁੱਲ ਤਾਰਿਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਨੇ ਕੁਝ ਚੋਣਵੇਂ ਪੱਤਰਕਾਰਾਂ ਸਾਹਮਣੇ ਕੀਤਾ । ਉਨ੍ਹਾਂ ਕਿਹਾ ਕਿ ਬੀਤੇ ਚਾਰ ਸਾਲਾਂ ਦੇ ਦੌਰਾਨ ਭਾਵੇਂ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਸੀ ਪਰ ਫੇਰ ਵੀ ਸਤਨਾਮ ਸਿੰਘ ਰਾਹੀ ਕੋਲ ਜੋ ਵੀ ਹਲਕੇ ਦਾ ਵਿਅਕਤੀ ਆਪਣੀ ਫਰਿਆਦ ਲੈ ਕੇ ਗਿਆ , ਉਹ ਕਦੇ ਖਾਲੀ ਨਹੀਂ ਪਰਤਿਆ । ਉਹ ਖੁਦ ਲੋਕਾਂ ਦੇ ਕੰਮ ਲੋਕਾਂ ਦੇ ਨਾਲ ਜਾ ਕੇ ਡੀਸੀ ਅਤੇ ਐੱਸਐੱਸਪੀ ਤੋਂ ਕਰਵਾਉਂਦੇ ਰਹੇ। ਐਡਵੋਕੇਟ ਸਤਨਾਮ ਸਿੰਘ ਰਾਹੀ ਨੂੰ ਹੋਰ ਲੀਡਰਾਂ ਦੇ ਵਾਂਗ ਝੂਠੇ ਲਾਰੇ ਨਹੀਂ ਲਗਾਉਣੇ ਆਉਂਦੇ ਨਾ ਹੀ ਉਹ ਹੋਰ ਲੀਡਰ ਵਾਗ ਚੁਸਤ ਚਲਾਕ ਹਨ। ਐਡਵੋਕੇਟ ਰਾਹੀਂ ਇੱਕ ਵਾਰ ਜਿਸ ਵੀ ਵਿਅਕਤੀ ਨੂੰ ਮਿਲ ਲੈਂਦੇ ਹਨ ਉਸ ਨੂੰ ਕਦੇ ਨਹੀਂ ਭੁੱਲਦੇ। ਬਾਂਸਲ ਨੇ ਕਿਹਾ ਕਿ ਰਾਹੀ ਸਾਹਿਬ ਵਰਗਾ ਆਵਾਜ਼ ਉਠਾਉਣ ਵਾਲਾ ਨੁਮਾਇੰਦਾ ਸਾਨੂੰ ਕਦੇ ਨਹੀਂ ਮਿਲ ਸਕਦਾ ਜੋ ਨਿਮਰਤਾ ਦੀ ਮੂਰਤ ਹਨ । ਉਨ੍ਹਾਂ ਨੇ ਅਪੀਲ ਕੀਤੀ ਕਿ ਆਉਣ ਵਾਲੀ 20 ਫਰਵਰੀ ਨੂੰ ਤੱਕੜੀ ਦਾ ਬਟਨ ਦੱਬ ਕੇ ਹਲਕਾ ਭਦੌੜ ਤੋਂ ਸਤਨਾਮ ਸਿੰਘ ਰਾਹੀ ਨੂੰ ਵਿਧਾਨ ਸਭਾ ਅੰਦਰ ਭੇਜਿਆ ਜਾਵੇ।
0 comments:
एक टिप्पणी भेजें