ਅੱਗ ਨਾਲ ਝੁਲਸ ਜਾਣ ਕਾਰਨ ਵਿਆਹੁਤਾ ਦੀ ਮੌਤ www.bbcindianews.com
ਕੇਸ਼ਵ ਵਰਦਾਨ ਪੁੰਜ /ਬਰਨਾਲਾ
ਪਿੰਡ ਅਸਪਾਲ ਕਲਾਂ ਵਿਖੇ ਅੱਗ ਨਾਲ ਝੁਲਸ ਜਾਣ ਕਾਰਨ ਵਿਆਹੁਤਾ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਰਮਜੀਤ ਕੌਰ (29) ਦੇ ਪਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਕਰਮਜੀਤ ਕੌਰ ਰਸੋਈ ਚ ਖਾਣਾ ਬਣਾਉਣ ਲਈ ਗੈਸ ਬਾਲਣ ਲੱਗੀ ਤਾਂ ਅਚਾਨਕ ਅੱਗ ਫੈਲ ਗਈ ਅਤੇ ਕਰਮਜੀਤ ਕੌਰ ਅੱਗ ਦੀ ਲੁਪੇਟ ਵਿੱਚ ਆ ਗਈ। ਉਕਤ ਸਮੇਂ ਦੌਰਾਨ ਕਰਮਜੀਤ ਕੌਰ ਘਰ ਵਿੱਚ ਇਕੱਲੀ ਸੀ। ਅੱਗ ਲੱਗਣ ਤੇ ਕਰਮਜੀਤ ਕੌਰ ਦੇ ਕਰਲਾਉਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਨੇ ਆ ਕੇ ਅੱਗ ਬੁਝਾਈ ਅਤੇ ਕਰਮਜੀਤ ਕੌਰ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਧਨੌਲਾ ਲਿਜਾਇਆ ਗਿਆ।ਜਿੱਥੇ ਮੌਕੇ ਤੇ ਮੌਜੂਦ ਡਾਕਟਰਾਂ ਵਲੋਂ ਮੁਢਲੀ ਸਹਾਇਤਾ ਦੇਣ ਤੋਂ ਉਹਨਾ ਨੂੰ ਸਿਵਲ ਹਸਪਤਾਲ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ। ਜਿੱਥੇ ਕੋਈ ਰਾਹਤ ਨਾ ਮਿਲਦੀ ਦੇਖ ਕਰਮਜੀਤ ਕੌਰ ਨੂੰ ਡੀ ਐਮ ਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਹਨਾ ਦਾ ਚਾਰ ਦਿਨਾ ਤੋਂ ਇਲਾਜ ਚੱਲ ਰਿਹਾ ਸੀ।ਪਰ ਬੁਰੀ ਤਰਾਂ ਝੁਲਸ ਜਾਣ ਕਾਰਨ ਦਰਦਾਂ ਦੀ ਤਕਲੀਫ਼ ਨਾ ਸਹਾਰਦੇ ਹੋਏ ਕਰਮਜੀਤ ਕੌਰ ਦੀ ਜੇਰੇ ਇਲਾਜ ਮੌਤ ਹੋ ਗਈ। ਮ੍ਰਿਤਕ ਕਰਮਜੀਤ ਕੌਰ ਆਪਣੇ ਪਿੱਛੇ ਦੋ ਧੀਆਂ ਅਤੇ ਇੱਕ ਕਰੀਬ ਚਾਰ ਕੁ ਮਹੀਨੇ ਦਾ ਪੁੱਤਰ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
0 comments:
एक टिप्पणी भेजें