ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਪੰਜਾਬ ਕੈਬਨਿਟ ਵਿਚ ਸਿਖਿਆ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਜਦੋਂ ਬਰਨਾਲਾ ਪਹੁੰਚੇ , ਤਾਂ ਬਰਨਾਲਾ ਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ । ਬਰਨਾਲਾ ਦੀ 16 ਏਕੜ ਕਲੋਨੀ ਦੇ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਵਿਚ ਸੌਲਾ ਏਕੜ ਨਿਵਾਸੀਆ ਨੇ ਨਵਨਿਯੁਕਤ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਜੀ ਆਇਆ ਕਿਹਾ ਅਤੇ ਨਵੇਂ ਬਣੇ ਕੈਬਨਿਟ ਮੰਤਰੀ ਦੇ ਗਲ ਵਿਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ । ਕਲੋਨੀ ਵਾਸੀਆਂ ਨੇ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਨੂੰ ਲੋਈ ਅਤੇ ਸਿਰੋਪਾਓ ਅਰਪਿਤ ਕਰ ਕੇ ਸਵਾਗਤ ਕੀਤਾ ।ਕੈਬਨਿਟ ਮੰਤਰੀ ਮੀਤ ਹੇਅਰ ਆਪਣੇ ਪਹਿਲੇ ਅੰਦਾਜ਼ ਵਿਚ ਹੀ ਮਿਲੇ ਅਤੇ ਗਲਵਕੜੀ ਪਾ ਕੇ ਮਿਲੇ , ਉਹਨਾਂ ਸੋਲਹ ਏਕੜ ਵਾਸੀਆਂ ਨੂੰ ਭਰੋਸਾ ਦਵਾਇਆ ਕੀ ਉਹ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਪੁਰਜੋਰ ਕੋਸ਼ਿਸ਼ ਕਰਨਗੇ । ਇਸ ਮੌਕੇ ਪ੍ਰਧਾਨ ਮਦਨ ਲਾਲ ਬਾਂਸਲ ਦੇ ਨਾਲ ਸ੍ਰੀ ਕਿਸ਼ਨ ਬਿੱਟੂ ,ਸ੍ਰੀ ਸੱਤਪਾਲ ਗੁਪਤਾ ,ਸ੍ਰੀ ਗਿਆਨ ਚੰਦ ਭੋਤਨਾ, ਸ੍ਰੀ ਟੇਕ ਚੰਦ, ਸ੍ਰੀ ਕਮਲ ਗੋਇਲ, ਸ੍ਰੀ ਸਾਹਿਲ ਗੋਇਲ, ਸ੍ਰੀ ਰਕੇਸ਼ ਕੁਮਾਰ ਕੁਮਾਰ ਮੈਡੀਕੋਜ਼,ਸ੍ਰੀ ਫਤਹਿ ਚੰਦ, ਸ੍ਰੀ ਰਜੇਸ਼ ਕੁਮਾਰ ਪ੍ਰਿੰਸੀਪਲ, ਸ੍ਰੀ ਅਮਨ ਕਾਲਾ, ਸ੍ਰੀ ਸੁਭਾਸ਼ ਮਿੱਤਲ , ਸ੍ਰੀ ਵਿੱਕੀ ਗੋਇਲ ,ਸ੍ਰੀ ਵਿਸ਼ਾਲ ਗਰਗ, ਸ੍ਰੀ ਵਿਜੇ ਸ਼ਰਮਾ, ਸ੍ਰੀ ਰਜਿੰਦਰ ਕਾਂਸਲ ਅਤੇ ਡਾਕਟਰ ਰਕੇਸ਼ ਪੁੰਜ ਨੇ ਫੁੱਲਾਂ ਦਾ ਬੁੱਕਾ ਦੇ ਕੇ ਨਵਨਿਯੁਕਤ ਕੈਬਨਿਟ ਮੰਤਰੀ ਦੇ ਸੁਨਹਰੇ ਭਵਿਖ ਲਈ ਅਰਦਾਸ ਵੀ ਕੀਤੀ
16 ਏਕੜ ਕਲੋਨੀ ਦੇ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਵਿਚ ਨਵਨਿਯੁਕਤ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਜੀ ਆਇਆ ਕਿਹਾ
- Title : 16 ਏਕੜ ਕਲੋਨੀ ਦੇ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਵਿਚ ਨਵਨਿਯੁਕਤ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਜੀ ਆਇਆ ਕਿਹਾ
- Posted by :
- Date : मार्च 24, 2022
- Labels :
0 comments:
एक टिप्पणी भेजें