ਧਨੌਲਾ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਦੀ ਬਿਜਲੀ 30.03.22 ਨੂੰ ਬਿਜਲੀ ਬੰਦ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,, 28 ਮਾਰਚ : ਐੱਸਡੀਓ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਧਨੌਲਾ ਨਿਤਿਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 220 ਕੇ ਵੀ ਗਰਿੱਡ ਧਨੌਲਾ ਤੌ ਮਿਲੇ ਸੰਦੇਸ਼ ਅਨੁਸਾਰ ਗਰਿਡ ਦੀ ਜ਼ਰੂਰੀ ਮੈਟੀਨੈਂਸ ਹੋਣ ਕਾਰਨ ਮਿਤੀ 30-03-2022 ਨੂੰ 220 ਕੇ ਵੀ ਗਰਿੱਡ ਧਨੌਲਾ, 66 ਕੇਵੀ ਗਰਿੱਡ ਅਸਪਾਲ ਕਲਾਂ, 66 ਕੇ ਵੀ ਗਰਿੱਡ ਬਡਬਰ, 66ਕੇ ਵੀ ਗਰਿੱਡ ਕੱਟੂ ਤੋਂ ਚੱਲਦੇ ਸਾਰੇ ਫੀਡਰ ਸਵੇਰੇ 9 ਵਜੇ ਤੋਂ ਸਾਮ 5.30 ਵਜੇ ਤੱਕ ਬੰਦ ਰਹਿਣਗੇ ਜਿਸ ਨਾਲ ਧਨੌਲਾ ਸ਼ਹਿਰ ਸਮੇਤ , ਮਾਨਾ ਪਿੰਡੀ, ਫਤਹਿਗਡ਼੍ਹ ਛੰਨਾ, ਭੈਣੀ ਜੱਸਾ, ਭੈਣੀ ਫੱਤਾ, ਬਦਰਾ, ਕਾਲੇਕੇ ,ਅਸਪਾਲ ਕਲਾਂ, ਅਸਪਾਲ ਖੁਰਦ , ਕੋਟਦੁੱਨਾ ,ਰਾਜੀਆ ,ਪੰਧੇਰ , ਜਵੰਧਾ ਪਿੰਡੀ, ਬਡਬਰ ,ਭੂਰੇ ,ਕੁੱਬੇ ,ਅਤਰ ਸਿੰਘ ਵਾਲਾ, ਭੈਣੀ ਮਹਿਰਾਜ ,ਹਰੀਗਡ਼੍ਹ, ਭੱਠਲਾ ,ਦਾਨਗਡ਼੍ਹ, ਕੱਟੂ ,ਉੱਪਲੀ, ਆਦਿ ਇਨ੍ਹਾਂ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।ਕਿਰਪਾ ਕਰਕੇ ਇਹ ਜਾਣਕਾਰੀ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਾਲੇ ਵੀਰ , ਆਪਣੇ ਪ੍ਰਬੰਧ ਪਹਿਲਾਂ ਕਰ ਲੈਣ ।
ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ
0 comments:
एक टिप्पणी भेजें