ਘਰ ਘਰ ਰਾਸਨ ਪਹਚਾਓਣ ਦਾ ਫੈਸਲਾ ਗਲਤ 60 ਫੀਸਦੀ ਨੀਲੇ ਕਾਰਡ ਸਿਫਾਰਸੀ ਅਸਲ ਲੋੜਮੰਦ ਸਕੀਮ ਤੋ ਵਾਝੇ- ਇੰਜ ਸਿੱਧੂ
ਖਾਲੀ ਖਜਾਨੇ ਦੀਆ ਦੁਹਾਈਆ ਪਾਓਣ ਵਾਲੀ ਸਰਕਾਰ ਫੋਕੀ ਸੁਹਰਤ ਲਈ ਇਸ ਸਕੀਮ ਲਈ ਲੋਕਾ ਤੇ ਕਰੋੜਾ ਦਾ ਬੋਝ ਪਾਓਣ ਨੂੰ ਤਿਆਰ ਡੀਪੂ ਹੋਲਡਰ ਨਹੀ ਕਰਨਗੇ ਇਹ ਕੰਮ
ਬਰਨਾਲਾ 29 ਮਾਰਚ ਦਿੱਲੀ ਵਿੱਚ ਘਰ ਘਰ ਰਾਸਨ ਪਹਚਾਓਣ ਦੀ ਸਕੀਮ ਬੁਰੀ ਤਰਾ ਫੇਲ ਹੋ ਗਈ ਸੀ ਪੰਜਾਬ ਵਿੱਚ ਭੀ ਇਸ ਦੀ ਜਰੂਰਤ ਨਹੀ ਇੱਕ ਪਾਸੇ ਤਾ ਮਾਨ ਸਰਕਾਰ ਖਜਾਨਾ ਖਾਲੀ ਹੋਣ ਦੀ ਦਹਾਈ ਪਾ ਰਹੀ ਹੈ ਦੂਜੇ ਪਾਸੇ ਫੋਕੀ ਸੁਹਰਤ ਲੈਣ ਲਈ ਇਹ ਬੇਲੋੜੀ ਸਕੀਮ ਸੂਰੁ ਕਰਨ ਲਈ ਖਜਾਨੇ ਤੇ ਕਰੋੜਾ ਰੁਪਏ ਦਾ ਬੋਝ ਪਾਓਣ ਦੀ ਗੱਲ ਕਰ ਰਹੀ ਹੈ ਜੇਕਰ ਸਰਕਾਰ ਇਹ ਦਲੀਲ ਦਿੰਦੀ ਹੈ ਕੇ ਅਸੀ ਗਰੀਬ ਦੀ ਦਿਹਾੜੀ ਨਹੀ ਛਡਵਾਓਣਾ ਚਾਹੁਦੇ ਤਾ ਇਹ ਗਲਤ ਹੈ ਕੀ ਗਰੀਬ 1500 ਤੋ 2000 ਰੁਪੱਏ ਦਾ ਮੁਫਤ ਜਾ 2 ਰੁਪੱਏ ਕਿਲੋ ਵਾਲਾ ਰਾਸਨ ਲੈਣ ਲਈ ਦਿਹਾੜੀ ਨਹੀ ਛੱਡ ਸਕਦਾ ? ਇਹ ਵਿਚਾਰ ਪੰਜਾਬ ਰਾਜ ਡੀਪੂ ਹੋਲਡਰ ਯੂਨਿਅਨ (ਸਿੱਧੁੂ) ਅਤੇ ਆਲ ਇੰਡੀਆ ਫੇਅਰ ਪਰਾਇਸ ਸੌਪ ਫੈਡਰੇਸਨ ਦੇ ਵਾਇਸ ਪ੍ਧਾਨ ਇੰਜ.ਗੁਰਜਿੰਦਰ ਸਿੰਘ ਸਿੱਧੂ ਨੇ ਪਰੇੈਸ ਨੋਟ ਜਾਰੀ ਕਰਦੀਆ ਕਿਹਾ ਕੇ ਪੰਜਾਬ ਵਿੱਚ ਤਕਰੀਬਨ ਚੌਂਤੀ ਪੈਂਤੀ ਲੱਖ ਨੀਲੇ ਕਾਰਡ ਬਣੇ ਹੋਏ ਹਨ ਜਿਨ੍ਹਾਂ ਵਿਚੋਂ ਸੱਠ ਪ੍ਰਤੀਸ਼ਤ ਸਿਫ਼ਾਰਸ਼ੀ ਨੀਲੇ ਕਾਰਡ ਬਣੇ ਹਨ ਜਿਹੜੇ ਲੋਕਾਂ ਕੋਲ ਕਾਰਾਂ ਹਨ ਏ ਸੀ ਲੱਗੀਆਂ ਹਨ ਸਕੂਟਰ ਹਨ ਪੱਕੀਆਂ ਕੋਠੀਆਂ ਵਿੱਚ ਰਹਿੰਦੇ ਹਨ ਅਤੇ ਕਈ ਕਈ ਕਿਲੇ ਜਮੀਨ ਦੇ ਮਾਲਕ ਹਨ ਉਹ ਲੋਕ ਦੋ ਰੁਪਏ ਕਿੱਲੋ ਵਾਲੀ ਜਾ ਮੁਫਤ ਵਾਲੀ ਕਣਕ ਲੈ ਕੇ ਇਸ ਦਾ ਨਾਜਾਇਜ਼ ਫ਼ਾਇਦਾ ਉਠਾ ਰਹੇ ਹਨ ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਉਹ ਨੀਲੇ ਕਾਰਡਾਂ ਦੀ ਸਖਤ ਵੈਰੀਫਿਕੇਸ਼ਨ ਕਰਾਵੇ ਅਤੇ ਅਸਲ ਲੋੜਵੰਦ ਗ਼ਰੀਬਾਂ ਨੂੰ ਇਹ ਸਕੀਮ ਮੁਹੱਈਆ ਕਰਾਵੇ ਜਿੱਥੋਂ ਤਕ ਡਿਪੂ ਹੋਲਡਰਾਂ ਦਾ ਸੁਆਲ ਹੈ ਉਹ ਸਰਕਾਰ ਦੀ ਇਹ ਸਕੀਮ ਨੂੰ ਮੌਜੂਦਾ ਹਾਲਤਾਂ ਵਿੱਚ ਕੋਈ ਸਹਿਯੋਗ ਨਹੀਂ ਦੇ ਸਕਣਗੇ ਕਿਉਂਕਿ ਡਿਪੂ ਹੋਲਡਰ ਨੂੰ ਸਿਰਫ ਪੰਦਰਾਂ ਸੌ ਤੋਂ ਲੈ ਕੇ ਦੋ ਹਜ਼ਾਰ ਰੁਪਏ ਮਹੀਨਾ ਕਮਿਸ਼ਨ ਬਣਦਾ ਹੈ ਜਿਹੜਾ ਕਿ ਬਹੁਤ ਘੱਟ ਹੈ ਸਿੱਧੂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕੇ ਡੀਪੂ ਹੋਲਡਰਾ ਦਾ ਕਮਿਸਨ ਦਿੱਲੀ ਦੀ ਤਰਜ ਤੇ 50 ਰੁਪਏ ਤੋ ਵਧਾ ਕੇ 200 ਰੁਪਏ ਪ੍ਤੀ ਕੁਆਟਲ ਕੀਤਾ ਜਾਵੇ ਅਤੇ ਹਰ ਇੱਕ ਡੀਪੂ ਤੇ ਬਾਇਓਮੈਟਰਿਕ ਮਸੀਨਾ ਮੁਹੈਈਆ ਕਰਵਾਈਆ ਜਾਣ ਤਾਕੇ ਕਣਕ ਵੰਡ ਦਾ ਕੰਮ 2,4 ਦਿਨ ਵਿੱਚ ਨਿਪਟ ਜਾਵੇ ਕੇਂਦਰ ਸਰਕਾਰ ਦੀ ਗ਼ਰੀਬਾਂ ਨੂੰ ਰਾਸਨ ਵੰਡ ਦੀ ਸਕੀਮ ਨੈਸ਼ਨਲ ਫੂਡ ਸਕਿਓਰਿਟੀ ਐਕਟ ਤਹਿਤ ਸਿਰਫ਼ ਡੋਰ ਡਾਲਿਵਰੀ ਡਿਪੂ ਤੇ ਹੀ ਹੋ ਸਕਦੀ ਹੈ ਨਾਕੇ ਨੀਲੇ ਕਾਰਡਾ ਵਾਲੀਆ ਦੇ ਘਰ ਤੱਕ ਜੇਕਰ ਸਰਕਾਰ ਨੇ ਡਿਪੂ ਹੋਲਡਰਾਂ ਨਾਲ ਧੱਕਾ ਕੀਤਾ ਤਾਂ ਪੰਜਾਬ ਦੀਆਂ ਸਾਰੀਆਂ ਡਿਪੂ ਹੋਲਡਰਾਂ ਦੀਆਂ ਯੂਨੀਅਨਾ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਗੀਆ ਲੋੜ ਪਈ ਤਾ ਅਣਮਿੱਥੇ ਸਮੇ ਲਈ ਹੜਤਾਲ ਭੀ ਕਰਾਗੇ ਸਿੱਧੂ ਨੇ ਡੀਪੂ ਹੋਲਡਰਾ ਨੂੰ ਵੱਡੇ ਸਘਰੰਸ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ.
0 comments:
एक टिप्पणी भेजें