ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗ਼ਰੀਬ ਲੜਕੀ ਦੀ ਕੀਤੀ ਸ਼ਾਦੀ ਘਰੇਲੂ ਜਰੂਰਤ ਦਾ ਦਿੱਤਾ ਸਾਰਾ ਸਮਾਨ- ਇੰਜ ਸਿੱਧੁ
ਬਰਨਾਲਾ 14 ਮਾਰਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐੱਸਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਕ ਗ਼ਰੀਬ ਪਰਿਵਾਰ ਅਮਰਜੀਤ ਸਿੱਘ ਦੀ ਬੇਟੀ ਦਾ ਵਿਆਹ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਿਖੇ ਕੀਤਾ ਅਤੇ ਰੋਜ਼ਾਨਾ ਲੋੜੀਂਦੀਆਂ ਚੀਜ਼ਾਂ ਜਿਵੇਂ ਡਬਲ ਬੈੱਡ, ਗੱਦੇ, 20 ਸੂਟ, ਸਿਲਾਈ ਮਸ਼ੀਨ, ਡਾਈਨਿੰਗ ਟੇਬਲ ,ਕੁਰਸੀਆਂ ਮੇਜ਼, ਇਕਵੰਜਾ ਭਾਂਡੇ ,ਗੈਸ ਦਾ ਚੁੱਲ੍ਹਾ ਆਦਿ ਲੜਕੀ ਨੂੰ ਭੇਟ ਕੀਤਾ ਗਿਆ ਇਹ ਜਾਣਕਾਰੀ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦਿੱਤੀ ਉਨ੍ਹਾਂ ਦੱਸਿਆ ਕੇ ਸੂਬਾ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਨਿਰਦੇਸਾ ਤਹਿਤ ਬਹੁਤ ਜਲਦੀ ਬਰਨਾਲਾ ਅੰਦਰ ਫਰੀ ਟੇਸਟਿੰਗ ਕਰਨ ਲਈ ਲੈਬੋਰੇਟਰੀ ਖੋਲੀ ਜਾਵੇਗੀ ਜਿਸ ਦੀ ਫੀਸ ਦੀ ਪਰਚੀ ਬਹੁਤ ਹੀ ਘੱਟ ਹੋਵੇਗੀ ਉਨ੍ਹਾਂ ਦੱਸਿਆ ਕਿ ਸਰਦਾਰ ਓਬਰਾਏ ਆਪਣੀ ਨੇਕ ਕਮਾਈ ਵਿੱਚੋਂ ਹਮੇਸ਼ਾਂ ਹੀ ਗ਼ਰੀਬ ਲੋਕਾ ਦੀ ਸੇਵਾ ਲਈ ਤਿਆਰ ਰਹਿਦੇ ਹਨ ਸਿੱਧੂ ਨੇ ਕਿਹਾ ਕਿ ਹਰ ਮਹੀਨੇ ਲੋੜਮੰਦ ਵਿਧਵਾਵਾਂ ਨੂੰ ਪੈਨਸ਼ਨ ਅਤੇ ਅਪੰਗਾਂ ਨੂੰ ਪੈਨਸ਼ਨਾਂ ਦੇਣ ਲਈ ਫਾਰਮ ਭਰੇ ਜਾਂਦੇ ਹਨ ਅਤੇ ਹਰ ਮਹੀਨੇ ਦੀ ਸੰਗਰਾਂਦ ਨੂੰ ਸੰਗਰਾਂਦ ਵਾਲੇ ਦਿਨ ਗ਼ਰੀਬ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਲੋੜੀਂਦਾ ਸਾਮਾਨ ਵੀ ਭੇਂਟ ਕੀਤਾ ਜਾਂਦਾ ਹੈ ਇਸ ਮੌਕੇ ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਸਿੱਧੂ ਜਥੇਦਾਰ ਸੁੱਖਦਰਸਨ ਸਿੱਘ ਕੁਲਵਿੰਦਰ ਸਿੰਘ ਗੁਰਜੰਟ ਸਿੰਘ ਸੋਨਾ ਸਬ ਇੰਸਪੈਕਟਰ ਜਗਦੀਪ ਸਿੰਘ ਲੇਫ.ਭੋਲਾ ਸਿੱਘ ਸਿੱਧੂ ਹਾਜਰ ਸਨ
0 comments:
एक टिप्पणी भेजें