ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਵਿਧਵਾਵਾਂ ਅਤੇ ਗ਼ਰੀਬ ਅਪਾਹਜਾਂ ਨੂੰ ਚੈੱਕ ਵੰਡੇ - ਇੰਜ ਸਿੱਧੂ
ਬਾਰਨਾਲਾ 27 ਮਾਰਚ ਸਥਾਨਕ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਗ਼ਰੀਬ ਲੋੜਵੰਦ 28 ਵਿਧਵਾਵਾਂ ਨੂੰ ਅਤੇ ਗ਼ਰੀਬ ਅਪਾਹਜਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਚੈੱਕ ਵੰਡੇ ਇਹ ਜਾਣਕਾਰੀ ਟਰੱਸਟ ਦੇ ਜ਼ਿਲਾ ਵਾਈਸ ਪ੍ਰਧਾਨ ਜਥੇਦਾਰ ਸੁਖਦਰਸ਼ਨ ਸਿੰਘ ਨੇ ਪ੍ਰੈੱਸ ਦੇ ਨਾਂ ਜਾਰੀ ਕੀਤੀ l ਇੰਜਨੀਅਰ ਸਿੱਧੂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਰੱਸਟ ਦੇ ਚੇਅਰਮੈਨ ਸਰਦਾਰ ਐੱਸਪੀ ਸਿੰਘ ਓਬਰਾਏ ਵੱਲੋਂ ਲੋਕ ਭਲਾਈ ਦੇ ਕੰਮਾਂ ਤਹਿਤ ਅਤੇ ਸੂਬਾ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਰਨਾਲਾ ਸ਼ਹਿਰ ਵਿਖੇ ਜਲਦੀ ਹੀ ਫਰੀ ਲੈਬਾਰਟਰੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਹਰ ਮਹੀਨੇ ਗਰੀਬ ਕੁੜੀਆਂ ਦੇ ਵਿਆਹ ਸਬੰਧੀ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ ਅਸੀਂ ਮਈ ਮਹੀਨੇ ਵਿਚ ਤਿੰਨ ਕੁੜੀਆਂ ਦੇ ਵਿਆਹ ਕਰਾਂਗੇ ਅਤੇ ਹਰ ਇਕ ਲਡ਼ਕੀ ਨੂੰ ਵਿਆਹ ਮੌਕੇ ਪੱਚੀ ਹਜ਼ਾਰ ਰੁਪਏ ਦਾ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ ਜਾਵੇਗਾ ਜਿਹੜੇ ਲੋੜਵੰਦ ਪਰਿਵਾਰਾਂ ਨੇ ਲੜਕੀਆਂ ਦਾ ਵਿਆਹ ਕਰਨਾ ਹੈ ਉਹ ਸਾਨੂੰ ਸਮੇਂ ਸਿਰ ਅਰਜ਼ੀਆਂ ਦੇ ਸਕਦੇ ਹਨ ਇਸ ਮੋਕੇ ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ ਵਾਰੰਟ ਅਫਸਰ ਅਵਤਾਰ ਸਿੰਘ ਸਿੱਧੂ ਸੂਬੇਦਾਰ ਸਰਬਜੀਤ ਸਿੰਘ ਕੁਲਵਿੰਦਰ ਸਿੰਘ ਗੁਰਜੰਟ ਸਿੰਘ ਸੋਨਾ ਹੌਲਦਾਰ ਦੀਵਾਨ ਸਿੰਘ ਸੂਬੇਦਾਰ ਗੁਰਜੰਟ ਸਿੰਘ ਅਤੇ ਹੌਲਦਾਰ ਬਸੰਤ ਸਿੰਘ ਹੌਲਦਾਰ ਰੂਪ ਸਿੰਘ ਹੌਲਦਾਰ ਕੁਲਦੀਪ ਸਿੰਘ ਬਰਨਾਲਾ ਹਾਜ਼ਰ ਸਨ l
ਫੋਟੋ - ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਅਤੇ ਸੰਸਥਾ ਦੇ ਹੋਰ ਮੈਂਬਰ ਲੋੜਵੰਦ ਪਰਿਵਾਰਾਂ ਨੂੰ ਚੈੱਕ ਵੰਡਦੇ ਹੋਏ
0 comments:
एक टिप्पणी भेजें