ਤਿੰਨ ਜਣਿਆਂ ਨੇ ਰਲ ਕੇ ਬਣਾਇਆ ਨੌਜਵਾਨ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ, ਪੀੜਤ ਲੜਕੀ ਸਿਵਲ ਹਸਪਤਾਲ ਵਿਚ ਦਾਖਲ
ਕੇਸ਼ਵ ਵਰਦਾਨ ਪੁੰਜ/ ਬਰਨਾਲਾ
ਤਿੰਨ ਜਣਿਆਂ ਨੇ ਰਲ ਕੇ ਇੱਕ ਨੌਜਵਾਨ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਪੀਡ਼ਤ ਲਡ਼ਕੀ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਬੜੇ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਕੁੜੀ ਨੇ ਜਿੱਥੇ ਬਿਆਨਾਂ ਦੇ ਆਧਾਰ ਤੇ ਪੁਲਸ ਨੇ ਦੋ ਅਣਪਛਾਤਿਆਂ ਅਤੇ ਇੱਕ ਮੁੰਡੇ ਦਾ ਬਾਈ ਨੇਮ ਪਰਚਾ ਦਰਜ ਕਰ ਲਿਆ ਹੈ। ਘਟਨਾ ਪੁਲਸ ਥਾਣੇ ਬਰਨਾਲਾ ਦੀ ਅਧੀਨ ਪੈਂਦੇ ਇਕ ਏਰੀਏ ਦੀ ਹੈ। ਬਰਨਾਲਾ ਨਿਵਾਸੀ 19 ਸਾਲਾ ਕੁੜੀ ਨੇ ਦੱਸਿਆ ਕਿ ਉਹ ਤਿੰਨ ਮੁੰਡੇ ਰਲ ਕੇ ਧੋਖੇ ਨਾਲ ਉਸ ਨੂੰ ਇੱਕ ਅਣਪਛਾਤੀ ਜਗ੍ਹਾ ਉੱਤੇ ਲੈ ਗਏ। ਜਿੱਥੇ ਉਨ੍ਹਾਂ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ। ਉਹ ਡਰਦੀ ਹੋਈ ਸਹਿਮੀ ਹੋਈ ਆਪਣੇ ਘਰ ਆ ਗਈ। ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਕਰਵਾਇਆ ਗਿਆ। ਡੀਐੱਸਪੀ ਸਿਟੀ ਰਾਜੇਸ਼ ਸਨੇਹੀ ਤੇ ਕੇਸ ਇੰਚਾਰਜ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਦੋਸ਼ੀ ਲੜਕੀ ਦਾ ਨਾਮ ਰਾਜੂ ਹੈ ਜੋ ਕਿ ਭਦੌੜ ਦੇ ਆਸੇ ਪਾਸੇ ਦਾ ਰਹਿਣ ਵਾਲਾ ਹੈ। ਜਦ ਕਿ ਦੋ ਦੂਜੇ ਦੋਸ਼ੀ ਅਣਪਛਾਤੇ ਹਨ ਪੁਲਸ ਨੇ ਤਿੰਨਾਂ ਤੇ ਜਬਰ ਜਨਾਹ ਦਾ ਪਰਚਾ ਦਰਜ ਕਰ ਲਿਆ ਹੈ।
0 comments:
एक टिप्पणी भेजें