Contact for Advertising

Contact for Advertising

Latest News

बुधवार, 30 मार्च 2022

ਮੋਹਾਲੀ ਪ੍ਰੈੱਸ ਕਲੱਬ ਦੀ ਚੋਣ ਵਿੱਚ ਸੁਖਦੇਵ ਪਟਵਾਰੀ ਪ੍ਰਧਾਨ ਅਤੇ ਗੁਰਮੀਤ ਸ਼ਾਹੀ ਜਨਰਲ ਸਕੱਤਰ ਬਣੇ


ਮੋਹਾਲੀ ਪ੍ਰੈੱਸ ਕਲੱਬ ਦੀ ਚੋਣ ਵਿੱਚ ਸੁਖਦੇਵ ਪਟਵਾਰੀ ਪ੍ਰਧਾਨ ਅਤੇ ਗੁਰਮੀਤ ਸ਼ਾਹੀ ਜਨਰਲ ਸਕੱਤਰ ਬਣੇ

ਮੋਹਾਲੀ, 30 ਮਾਰਚ (ਡਾ ਰਾਕੇਸ਼ ਪੁੰਜ) : ਪੱਤਰਕਾਰਾਂ ਦੀ ਸਿਰਮੌਰ ਸੰਸਥਾ 'ਮੋਹਾਲੀ ਪ੍ਰੈੱਸ ਕਲੱਬ' ਦੀ ਸਾਲ 2022-23 ਲਈ ਗਵਰਨਿੰਗ ਬਾਡੀ ਦੀ ਹੋਈ ਚੋਣ ਵਿਚ ਪਟਵਾਰੀ-ਸ਼ਾਹੀ ਗਰੁੱਪ ਜੇਤੂ ਰਿਹਾ। ਦੱਸਣਯੋਗ ਹੈ ਕਿ ਇਸ ਚੋਣ ਵਿਚ ਪਟਵਾਰੀ-ਗੁਰਮੀਤ ਸ਼ਾਹੀ ਪੈਨਲ ਵੱਲੋਂ ਹੀ ਕਾਗਜ਼ ਦਾਖਿਲ ਕੀਤੇ ਗਏ ਜਦਕਿ ਕਿਸੇ ਹੋਰ ਉਮੀਦਵਾਰ ਜਾਂ ਪੈਨਲ ਵੱਲੋਂ ਨਾਮਜ਼ਦਗੀ ਕਾਗਜ਼ ਦਾਖਿਲ ਨਹੀਂ ਕੀਤੇ ਗਏ, ਜਿਸ ਦੌਰਾਨ ਚੋਣ ਕਮਿਸ਼ਨ ਵੱਲੋਂ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ।
ਮੁੱਖ ਚੋਣ ਕਮਿਸ਼ਨਰ ਸ੍ਰੀ ਹਰਿੰਦਰ ਪਾਲ ਸਿੰਘ ਹੈਰੀ, ਚੋਣ ਕਮਿਸ਼ਨਰ ਸ. ਗੁਰਮੀਤ ਸਿੰਘ ਰੰਧਾਵਾ ਅਤੇ ਸ. ਕਿਰਪਾਲ ਸਿੰਘ ਵੱਲੋਂ ਐਲਾਨੇ ਗਏ ਨਤੀਜੇ ਮੁਤਾਬਕ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ, ਮਨਜੀਤ ਸਿੰਘ ਚਾਨਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਨੂੰ ਜਨਰਲ ਸਕੱਤਰ, ਸੁਸ਼ੀਲ ਗਰਚਾ ਅਤੇ ਧਰਮ ਸਿੰਘ ਨੂੰ ਮੀਤ ਪ੍ਰਧਾਨ, ਰਾਜ ਕੁਮਾਰ ਅਰੋੜਾ ਨੂੰ ਜਥੇਬੰਦਕ ਸਕੱਤਰ, ਸਰੋਜ ਕੁਮਾਰੀ ਵਰਮਾ ਅਤੇ ਨੀਲਮ ਕੁਮਾਰੀ ਠਾਕੁਰ ਨੂੰ ਜੁਆਇੰਟ ਸਕੱਤਰ ਅਤੇ ਰਾਜੀਵ ਤਨੇਜਾ ਖ਼ਜ਼ਾਨਚੀ ਚੁਣੇ ਗਏ। ਉਹਨਾਂ ਇਹ ਵੀ ਦੱਸਿਆ ਕਿ ਮੀਤ ਪ੍ਰਧਾਨ ਅਤੇ ਜੁਆਇੰਟ ਸਕੱਤਰ ਲਈ ਤਿੰਨ-ਤਿੰਨ ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨਾਂ ਵਿਚੋਂ ਕੁਲਵੰਤ ਸਿੰਘ ਕੋਟਲੀ ਨੇ ਮੀਤ ਪ੍ਰਧਾਨ ਅਤੇ ਭੁਪਿੰਦਰ ਬੱਬਰ ਨੇ ਜੁਆਇੰਟ ਸਕੱਤਰ ਵਜੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਸਮੁੱਚਾ ਪੈਨਲ ਨਿਰਵਿਰੋਧ ਚੁਣਿਆ ਗਿਆ।
ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਚੋਣ ਕਮਿਸ਼ਨ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਕਮਿਸ਼ਨ ਨੇ ਬੜੇ ਹੀ ਸ਼ਾਂਤੀਪੂਰਵਕ ਮਾਹੌਲ ਅਤੇ ਤਨਦੇਹੀ ਨਾਲ ਸੌਂਪੀ ਜ਼ਿੰਮੇਵਾਰੀ ਨੂੰ ਨੇਪਰੇ ਚੜਾਇਆ। ਉਹਨਾਂ ਅੱਗੇ ਕਿਹਾ ਕਿ ਮੋਹਾਲੀ ਪ੍ਰੈਸ ਕਲੱਬ ਸਾਹਮਣੇ ਸਭ ਤੋਂ ਵੱਡਾ ਕਾਰਜ ਪ੍ਰੈਸ ਕਲੱਬ ਲਈ ਸਰਕਾਰ ਪਾਸੋਂ ਥਾਂ ਲੈਣ ਦਾ ਹੈ, ਜਿਸ ਵਾਸਤੇ ਮੋਹਾਲੀ ਪ੍ਰੈਸ ਕਲੱਬ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਨਾਲ ਲੈ ਕੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਦੋਰਾਨ ਕਲੱਬ ਦੇ ਵੱਖ ਵੱਖ ਮੈਂਬਰਾਂ ਵਲੋਂ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ।
ਮੋਹਾਲੀ ਪ੍ਰੈੱਸ ਕਲੱਬ ਦੀ ਚੋਣ ਵਿੱਚ ਸੁਖਦੇਵ ਪਟਵਾਰੀ ਪ੍ਰਧਾਨ ਅਤੇ ਗੁਰਮੀਤ ਸ਼ਾਹੀ ਜਨਰਲ ਸਕੱਤਰ ਬਣੇ
  • Title : ਮੋਹਾਲੀ ਪ੍ਰੈੱਸ ਕਲੱਬ ਦੀ ਚੋਣ ਵਿੱਚ ਸੁਖਦੇਵ ਪਟਵਾਰੀ ਪ੍ਰਧਾਨ ਅਤੇ ਗੁਰਮੀਤ ਸ਼ਾਹੀ ਜਨਰਲ ਸਕੱਤਰ ਬਣੇ
  • Posted by :
  • Date : मार्च 30, 2022
  • Labels :
  • Blogger Comments
  • Facebook Comments

0 comments:

एक टिप्पणी भेजें

Top