ਕਪੂਰਥਲਾ ਦੇ ਪਿੰਡ ਸੱਦੇਵਾਲ ਦੀ ਕੈਨੇਡਾ ਰਹਿੰਦੀ ਪੰਜਾਬਣ ਕੁੜੀ ਹਰਮਨਦੀਪ ਕੌਰ ਦਾ ਗੋਰੇ ਨੇ ਕੀਤਾ ਕਤਲ
Kapurthala: (vikrant parbhakar)ਪੰਜਾਬ ਤੋਂ ਆਪਣੇ ਚੰਗੇ ਭਵਿੱਖ ਦੇ ਲਈ ਕੈਨੇਡਾ ਗਈ ਕਪੂਰਥਲੇ ਜ਼ਿਲ੍ਹੇ ਦੀ ਲੜਕੀ ਦਾ ਇਕ ਅੰਗਰੇਜ਼ ਨੌਜਵਾਨੇ ਸਿਰ ਵਿੱਚ ਰਾਡ ਮਾਰਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਪਿੰਡ ਸੈਦੋਵਾਲ ਦੀ ਰਹਿਣ ਵਾਲੀ ਹਰਮਨਦੀਪ ਕੌਰ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ੇ ਉਤੇ ਕੈਨੇਡਾ ਗਈ ਸੀ। ਇੱਥੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹ ਸਕਿਊਰਿਟੀ ਗਾਰਡ ਵਜਂਮ ਕੰਮ ਕਰਨ ਲੱਗੀ। ਕੋਨੋਲਾ ਸ਼ਹਿਰ ਵਿੱਚ ਉਹ ਜਦੋਂ ਆਪਣੀ ਡਿਊਟੀ ਉਤੇ ਸੀ ਤਾਂ ਉਥੇ ਇਕ ਸਿਰਫਿਰਿਆ ਅੰਗਰੇਜ਼ ਲੜਕਾ ਆਇਆ ਜਿਸ ਨੇ ਲੜਕੀ ਦੇ ਉਤੇ ਰਾਡ ਨਾਲ ਹਮਲਾ ਕਰ ਦਿੱਤਾ। ਉਸ ਨੂੰ ਇਲਾਜ਼ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਹਰਮਨਦੀਪ ਕੌਰ ਨੂੰ ਤਿੰਨ ਮਹੀਨੇ ਪਹਿਲਾਂ ਹੀ ਪੀਆਰ ਮਿਲੀ ਸੀ।
0 comments:
एक टिप्पणी भेजें