ਦੇਖੋ ਬਰਨਾਲੇ ਜਿਲ੍ਹੇ ਵਿੱਚ ਕੌਣ ਮਾਰੇਗਾ ਬਾਜ਼ੀ, www.bbcindianews.com
ਦੇਖੋ ਬਰਨਾਲੇ ਜਿਲ੍ਹੇ ਵਿੱਚ ਕੌਣ ਮਾਰੇਗਾ ਬਾਜ਼ੀ, www.bbcindianews.com
ਮੁੱਖ ਮੰਤਰੀ ਚੰਨੀ ਸਮੇਤ ਤਿੰਨੋਂ ਹਲਕਿਆਂ ਵਿਚ ਕਾਂਗਰਸ ਦੀ ਹਾਲਤ ਬੇਹੱਦ ਪਤਲੀ, ਮਹਿਲ ਕਲਾਂ ਵਿੱਚ ਕਾਂਗਰਸ ਜਿਲੇ ਵਿੱਚ ਸਭ ਤੋਂ ਮਜ਼ਬੂਤ
– ਬਰਨਾਲੇ ਵਿੱਚ ਆਪ ਦਾ ਅਕਾਲੀ ਦਲ, ਮਹਿਲ ਕਲਾਂ ਵਿੱਚ ਕਾਂਗਰਸ ਅਤੇ ਭਦੌੜ ਵਿਚ ਆਪ ਨਾਲ ਭਿੜਨ ਦੀ ਕੋਸ਼ਿਸ਼ ਕਰ ਰਹੇ ਅਕਾਲੀ ਦਲ ਅਤੇ ਕਾਂਗਰਸ
ਕੇਸ਼ਵ ਵਰਦਾਨ ਪੁੰਜ। ਬਰਨਾਲਾ
ਵਿਧਾਨ ਸਭਾ ਦੇ ਚੋਣ ਨਤੀਜਿਆਂ ਵਿਚ ਕੁਝ ਸਮਾਂ ਹੀ ਬਾਕੀ ਹੈ। ਵਿਧਾਨ ਸਭਾ ਹਲਕਾ ਬਰਨਾਲਾ ਦੀਆਂ ਤਿੰਨੇ ਸੀਟਾਂ ਬਰਨਾਲਾ ਭਦੌੜ ਅਤੇ ਮਹਿਲ ਕਲਾਂ ਵਿੱਚ ਕਾਂਗਰਸ ਦੀ ਹਾਲਤ ਬੇਹੱਦ ਪਤਲੀ ਨਜ਼ਰ ਆ ਰਹੀ ਹੈ। ਸੀਏਬੀ ਨਿਊਜ਼ ਵੱਲੋਂ ਆਪਣੇ ਪੱਧਰ ਤੇ ਲੋਕਾਂ ਨਾਲ ਕੀਤੀ ਗਈ ਗੱਲਬਾਤ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਤਿੰਨੇ ਸੀਟਾਂ ਵਿੱਚੋਂ ਮੌਜੂਦਾ ਸਰਕਾਰ ਕਾਂਗਰਸ ਪਾਰਟੀ ਜੇ ਕਿਤੇ ਮਜ਼ਬੂਤ ਹੈ ਤਾਂ ਉਹ ਸਿਰਫ਼ ਮਹਿਲ ਕਲਾਂ ਵਿੱਚ ਟੱਕਰ ਦੇ ਰਹੇ ਹਨ। ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਨਾਲ ਸਿੱਧਾ ਮੁਕਾਬਲਾ ਹੈ। ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਮੁਕਾਬਲਾ ਹੈ। ਅਤੇ ਵਿਧਾਨ ਸਭਾ ਹਲਕਾ ਭਦੌੜ ਵਿੱਚ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਤੋਂ ਅੱਗੇ ਚੱਲ ਰਹੀ ਹੈ।
ਜ਼ਿਲ੍ਹੇ ਦੇ ਵੱਡੇ ਪੱਤਰਕਾਰਾਂ ਅਤੇ ਕਈ ਸਮਾਜ ਸੇਵੀ ਲੋਕਾਂ ਤੇ ਰਾਜਨੀਤਕ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕਿ ਮਾਲਵਾ ਇਲਾਕੇ ਵਿਚ ਆਮ ਆਦਮੀ ਪਾਰਟੀ ਦਾ ਗੜ੍ਹ ਤੋੜਨ ਲਈ ਭਦੌੜ ਵਿੱਚ ਪੈਰਾਸ਼ੂਟ ਰਾਹੀਂ ਕਾਂਗਰਸ ਵਲੋਂ ਉਤਾਰੇ ਗਏ ਸਨ। ਉਹ ਖ਼ੁਦ ਹੀ ਆਪ ਦੀ ਸੀਟ ਬਚਾਉਂਦੇ ਹੋਏ ਨਜ਼ਰ ਨਹੀਂ ਆ ਰਹੇ ਹਨ।
ਕਾਂਗਰਸ ਦੇ ਸੀਨੀਅਰ ਆਗੂਆਂ ਦੇ ਮੁਤਾਬਕ ਰਾਜਸਥਾਨ ਤੋਂ ਆਏ ਕਾਂਗਰਸ ਦੇ ਅਬਜ਼ਰਵਰਾਂ ਨੇ ਕਾਂਗਰਸ ਪਾਰਟੀ ਦੀ ਬੇੜੀ ਵਿੱਚ ਵੱਟੇ ਪਾਏ ਹਨ। ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟ ਕੇ ਅਤੇ ਚਰਨਜੀਤ ਸਿੰਘ ਚੰਨੀ ਨੂੰ ਮਹਿਲ ਕਲਾਂ ਦੀ ਬਜਾਏ ਭਦੌੜ ਤੋਂ ਲੜਾ ਕੇ ਦੋਨਾਂ ਹੀ ਸੀਟਾਂ ਉਪਰ ਕਾਂਗਰਸ ਨੇ ਆਪਣਾ ਸਿਆਸੀ ਕਤਲ ਖ਼ੁਦ ਕੀਤਾ ਹੈ।
ਚੋਣ ਨਤੀਜੇ ਆਉਣ ਵਿੱਚ ਹਾਲੇ ਕੁਝ ਸਮਾਂ ਬਾਕੀ ਹੈ। ਇਹ ਗੱਲ ਸਪੱਸ਼ਟ ਹੈ ਕਿ ਤਿੰਨੋਂ ਹੀ ਸੀਟਾਂ ਉਪਰ ਆਮ ਆਦਮੀ ਪਾਰਟੀ ਦਾ ਪਲੜਾ ਦੂਜਿਆਂ ਨਾਲੋਂ ਭਾਰੀ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਫਿਲਮੀ ਕਲਾਕਾਰ ਅਤੇ ਕਿਸਾਨ ਸੰਘਰਸ਼ ਦੇ ਦੌਰਾਨ ਲਾਲ ਕਿਲ੍ਹੇ ਉਪਰ ਕੇਸਰੀ ਝੰਡਾ ਲਹਿਰਾਉਣ ਨਾਲ ਮਸ਼ਹੂਰ ਹੋਏ ਦੀਪ ਸਿੱਧੂ ਵੋਟਾਂ ਤੋਂ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਜਿਸ ਦਾ ਸਿੱਧਾ ਅਸਰ ਤਿੰਨੇ ਸੀਟਾਂ ਉਪਰ ਪਿਆ ਅਤੇ ਇਸ ਦਾ ਆਮ ਆਦਮੀ ਪਾਰਟੀ ਨੂੰ ਹੀ ਨੁਕਸਾਨ ਹੋਇਆ ਹੈ। ਇਹ ਨੁਕਸਾਨ ਮਹਿਲ ਕਲਾਂ ਵਿੱਚ ਸਭ ਤੋਂ ਜ਼ਿਆਦਾ ਹੋਇਆ ਹੈ। ਮਹਿਲ ਕਲਾਂ ਦੇ ਕਈ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਦੀਆਂ ਵੋਟਾਂ ਵਧ ਸਕਦੀਆਂ ਹਨ। ਕਿਉਂਕਿ ਸਰਦਾਰ ਦੀਪ ਸਿੱਧੂ ਆਪਣੇ ਸੜਕ ਹਾਦਸੇ ਵਿੱਚ ਅਕਾਲ ਚਲਾਣੇ ਤੋਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਾਸਤੇ ਪ੍ਰਚਾਰ ਕਰ ਰਹੇ ਸਨ। ਭਾਵਨਾਤਮਕ ਤੌਰ ਤੇ ਜੁੜੇ ਲੋਕ ਇੱਕੋ ਦਮ ਆਮ ਆਦਮੀ ਪਾਰਟੀ ਤੋਂ ਉੱਲਰ ਕੇ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜ ਗਏ।
ਜੇ ਇਹ ਘਟਨਾਕ੍ਰਮ ਨਾ ਹੁੰਦਾ ਤਾਂ ਆਮ ਆਦਮੀ ਪਾਰਟੀ ਨੇ ਜ਼ਿਲ੍ਹੇ ਬਰਨਾਲੇ ਵਿੱਚ ਸਾਲ ਦੋ ਹਜਾਰ ਸਤਾਰਾਂ ਦੀ ਤਰ੍ਹਾਂ ਕਲੀਨ ਸਵੀਪ ਕਰਨਾ ਸੀ। ਲੇਕਿਨ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਵੋਟ ਪ੍ਰਤੀਸ਼ਤ ਤਿੰਨੇ ਹਲਕਿਆਂ ਵਿੱਚੋਂ ਘਟੀ ਹੈ। ਜਿਸ ਨਾਲ ਦੂਜੀਆਂ ਪਾਰਟੀਆਂ ਕੁਝ ਮੁਕਾਬਲੇ ਵਿੱਚ ਆਈਆਂ ਹਨ।
0 comments:
एक टिप्पणी भेजें