ਲੋਕ ਕਹਿੰਦੇ ਸੀ ਰਿਲਾਇੰਸ ਦੇ ਪੰਪ ਤੋਂ ਤੇਲ ਨੀ ਪਵਾਉੰਣਾ, ਅੰਦੋਲਣ ਖਤਮ ਹਣ ਤੋਂ ਬਾਅਦ ਅਗਲਿਆਂ ਨੇ 1 ਰੁਪੱਇਆ ਤੇਲ ਸਸਤਾ ਕੀਤਾ ਬਜ਼ਾਰ ਤੋਂ ਜਨਤਾਸਭ ਭੁੱਲ ਕੇ ਉਧਰ ਨੂੰ ਹੋ ਗਈ ਤੇਲ ਪਵਾਉੰਣ।
ਲੋਕ ਕਹਿੰਦੇ ਸੀ JIO ਦਾ ਸਿੰਮ ਨੀ ਵਰਤਣਾ , ਅਗਲਿਆਂ ਰੇਟ ਘਟਾਇਆ, ਇੰਟਰਨੈੱਟ ਦੀ ਸਪੀਡ ਵਧਾਈ ਤੇ ਸਰਵਿਸ ਦਾ ਏਰੀਆ ਵੱਡਾ ਕੀਤਾ ਤਾਂ JIO ਦੇ ਸਿੰਮ ਵੀ ਲੋਕ ਵਰਤਣ ਲੱਗ ਗਏ।
ਜਿਹੜੇ Adani Silo ਦੇ ਮੂਹਰੇ ਧਰਨੇ ਲਾ ਕੇ ਬੰਦ ਕਰਾਈ ਰੱਖਿਆ ਕਿ ਜੇ ਇਹ ਸਾਡੀ ਫਸਲ ਖਰੀਦਣ ਲੱਗ ਗਏ ਤਾਂ ਸਰਕਾਰੀ ਮੰਡੀਆਂ ਬੰਦ ਹੋ ਜਾਣਗੀਆਂ ਤੇ ਇਹ ਮਨੋਪਲੀ ਕਰਕੇ ਬਾਅਦ ਚ ਘੱਟ ਰੇਟ ਤੇ ਫਸਲ ਖਰੀਦਿਆ ਕਰਨਗੇ। ਅੱਜ ਉਸੇ ਮੋਗੇ ਦੇ ਅਡਾਨੀ ਸਾਇਲੋ ਮੂਹਰੇ ਕਣਕ ਦੀਆਂ ਭਰੀਆਂ ਟਰਾਲੀਆਂ ਦੀ ਲਾਇਨ ਨੀ ਟੁੱਟਦੀ ਕਿਉੰਕਿ ਉਹਨਾਂ ਨੇ ਕੁਝ ਛੋਟੀਆਂ ਛੋਟੀਆਂ ਸਹੂਲਤਾਂ ਦੇ ਦਿੱਤੀਆਂ( ਫਰੀ ਸਫਾਈ, ਫਰੀ ਅਨਲੋਡਿੰਗ ਤੇ ਘੱਟ ਸਮਾਂ)।
ਮੋਗੇ ਦੇ ਅਡਾਨੀ ਸਾਇਲੋ ਦੇ ਮੂਹਰੇ ਲੱਗੀਆਂ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਟਰਾਲੀਆਂ ਦੀਆਂ ਲਾਇਨਾਂ ਕੀ ਸਾਨੂੰ ਮੂੰਹ ਨੀ ਚਿੜਾਉੰਦੀਆਂ ?? ਅਸੀਂ ਦਿੱਲੀ ਦੇ ਬਾਡਰਾਂ ਤੇ ਇਹਨਾਂ ਕਾਰਣਾ ਕਰਕੇ ਸਾਲ ਤੋਂ ਉੱਤੇ ਬੈਠੇ ਰਹੇ 'ਤੇ ਅੱਠ ਸੌ ਬੰਦੇ ਮਰਵਾ ਲਏ, ਅੱਜ ਅਸੀ ਹੀ ਅਡਾਨੀ ਨੂੰ ਕਣਕ ਵੇਚ ਰਹੇ ਆ। ਅਡਾਨੀ ਸਾਇਲੋ ਦਾ ਪੰਜਾਬੀ ਮੈਨੇਜਰ ਪੱਤਰਕਾਰਾ ਨੂੰ ਪੱਟ ਥਾਪੜ ਕੇ ਕਹਿ ਰਿਹਾ ਕਿ ਦੋ ਹੋਰ ਦਿਨਾਂ ਚ ਸਾਇਲੋ ਪੂਰਾ ਫੁੱਲ ਹੋ ਜਾਣਾ ਹੈ।
ਇਹੀ ਲਾਲਚ ਹਿਮਾਚਲ ਦੇ ਸੇਬ ਦੇ ਬਾਗਾਂ ਆਲਿਆਂ ਕੀਤਾ ਸੀ, ਪਹਿਲੇ ਦੋ ਸਾਲ ਅਡਾਨੀ ਨੇ ਸੇਬ ਸਰਕਾਰੀ ਮੰਡੀ ਨਾਲੋ ਥੋੜਾ ਵੱਧ ਰੇਟ ਤੇ ਖਰੀਦਿਆ, ਫੇਰ ਜਦੋਂ ਸਰਕਾਰੀ ਮੰਡੀਆਂ ਦੇ ਖਰਚੇ ਨੀ ਪੂਰੇ ਹੋਏ ਬੰਦ ਹੋ ਗਈਆਂ ਹੁਣ ਉਹੀ ਸੇਬ ਅਡਾਨੀ ਅੱਧੇ ਰੇਟ ਤੇ ਖਰੀਦ ਰਿਹਾ।
0 comments:
एक टिप्पणी भेजें