ਜਗੇੜਾ ਵਾਲੇ ਪੁਲ ਤੇ ਫਾਰਚੂਨਰ ਕਾਰ ਨਹਿਰ ਵਿਚ ਡਿੱਗੀ, 5 ਨੌਜਵਾਨਾਂ ਦੀ ਮੌਤ
-ਬੀਤੀ ਦੇਰ ਰਾਤ ਜੰਗੇੜਾ ਨਹਿਰ ਪੁਲ ਨੇੜੇ ਸਰਹਿੰਦ ਬਠਿੰਡਾ ਬਰਾਂਚ ਨਹਿਰ ਵਿਚ ਇਕ ਫਾਰਚੂਨਰ ਗੱਡੀ ਦੇ ਨਹਿਰ ਵਿਚ ਡਿਗ ਜਾਣ ਕਾਰਨ ਗੱਡੀ ਵਿਚ ਸਵਾਰ ਪੰਜ ਨੌਜਵਾਨਾਂ ਦੀ ਦਰਦਨਾਕ ਮੌਤ ਦੀ ਮੰਦਭਾਗੀ ਖ਼ਬਰ ਹੈ, ਜਦਕਿ ਇਕ ਨੌਜਵਾਨ ਰੱਬ ਦੀ ਮਿਹਰ ਸਦਕਾ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਡੇਹਲੋਂ ਤੋਂ ਲਾਗਲੇ ਪਿੰਡ ਨੰਗਲ ਦੇ ਵਸਨੀਕ ਕੈਨੇਡਾ ਵਾਸੀ ਜਤਿੰਦਰ ਸਿੰਘ ਹੈਪੀ ਕੁਝ ਦਿਨ ਪਹਿਲਾਂ ਹੀ ਵਾਪਸ ਪਿੰਡ ਪਰਤਿਆ ਸੀ, ਜੋ ਕੱਲ ਆਪਣੇ ਇਕ ਰਿਸ਼ਤੇਦਾਰ ਸਮੇਤ 5 ਹੋਰ ਸਾਥੀ ਦੋਸਤਾਂ ਨਾਲ ਮਲੌਦ ਲਾਗਲੇ ਪਿੰਡ ਬੇਰ ਵਿਖੇ ਕਿਸੇ ਜਾਣਕਾਰ ਦੇ ਘਰ ਅਫਸੋਸ਼ ਕਰਕੇ ਵਾਪਸ ਪਿੰਡ ਨੰਗਲ ਵੱਲ ਪਰਤ ਰਹੇ ਸਨ | ਜਦੋਂ ਉਹ ਜਗੇੜਾ ਪੁਲ ਤੋਂ ਪਿੱਛੇ ਨਹਿਰ ਵਾਲੀ ਅਹਿਮਦਗੜ- ਖੰਨਾ ਸੜਕ 'ਤੇ ਚੜੇ ਤਾਂ ਫਾਰਚੂਨਰ ਗੱਡੀ ਅਚਨਚੇਤ ਨਹਿਰ ਵਿਚ ਪਲਟ ਗਈ।
0 comments:
एक टिप्पणी भेजें