ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਨੇ ਮਨਾਇਆ ਵਿਸ਼ਵ ਧਰਤੀ ਦਿਵਸ ਬਰਨਾਲਾ(ਕੇਸ਼ਵ ਵਰਦਾਨ ਪੁੰਜ) ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ (ਰਜਿਸਟਰਡ )ਅਤੇ ਸੂਰਿਆਵੰਸ਼ੀ ਖੱਤਰੀ ਸਭਾ (ਰਜਿਸਟਰਡ) ਬਰਨਾਲਾ ਵੱਲੋਂ ਵਿਸ਼ਵ ਧਰਤੀ ਦਿਵਸ ਨੀਰਜ ਬਾਲਾ ਦਾਨੀਆਂ ਅਤੇ ਪਿਆਰਾ ਲਾਲ ਰਾਏਸਰ ਦੀ ਅਗਵਾਈ 'ਚ ਮਨਾਇਆ ਗਿਆ । ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਅਤੇ ਜਨਰਲ ਸਕੱਤਰ ਰਾਜੇਸ਼ ਭੂਟਾਨੀ ਨੇ ਬੋਲਦਿਆਂ ਕਿਹਾ ਕਿ ਅੱਜ ਵਿਸ਼ਵ ਦੇ ਵਿਗਿਆਨੀ ਅਤੇ ਬੁੱਧੀਜੀਵੀ ਵਾਤਾਵਰਨ 'ਚ ਹੋ ਰਹੇ ਬਦਲਾਅ ਨੂੰ ਲੈ ਕੇ ਬੇਹੱਦ ਚਿੰਤਤ ਹਨ । ਧਰਤੀ ਦੇ ਤਾਪਮਾਨ ਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ ।ਗਲੇਸ਼ੀਅਰ ਪਿਘਲ ਰਹੇ ਹਨ ਅਤੇ ਸਮੁੰਦਰ ਦਾ ਜਲ ਪੱਧਰ ਵਧ ਰਿਹਾ ਹੈ , ਜਿਸ ਨਾਲ ਕੁਦਰਤ ਦੀ ਹੋਂਦ ਲਈ ਸੰਕਟ ਖੜ੍ਹਾ ਹੁੰਦਾ ਜਾ ਰਿਹਾ ਹੈ। ਜੈਵਿਕ ਵਿਭਿੰਨਤਾ ਤੇ ਖਤਰਾ ਮੰਡਰਾ ਰਿਹਾ ਹੈ। ਅੱਜ ਹਜ਼ਾਰਾਂ ਕਿਸਮ ਦੇ ਪੰਛੀ , ਥਣਧਾਰੀ ਅਤੇ ਕੀਟ ਪਤੰਗੇ ਅਲੋਪ ਹੋ ਰਹੇ ਹਨ ਜਾਂ ਫਿਰ ਅਲੋਪ ਹੋਣ ਦੇ ਕਿਨਾਰੇ ਪੁੱਜ ਗਏ ਹਨ। ਇਕ ਅਧਿਐਨ ਮੁਤਾਬਕ ਵਿਸ਼ਵ ਭਰ ਚ ਕੀਟਾਂ ਦੀ ਗਿਣਤੀ ਹਰ ਸਾਲ 2.5 ਪ੍ਰਤੀਸ਼ਤ ਘੱਟ ਹੋ ਰਹੀ ਹੈ ਅਤੇ ਭੋਜਨ ਲੜੀ ਪ੍ਰਭਾਵਿਤ ਹੋ ਰਹੀ ਹੈ । ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਕ੍ਰਿਸ਼ਨਾ ਗਲੀ ਵਿਖੇ ਬੂਟੇ ਲਾਏ ਗਏ। ਇਸ ਮੌਕੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਜ਼ਿਲ੍ਹਾ ਬਰਨਾਲਾ ਵੱਲ੍ਹੋਂ ਤਿੰਨ ਟਰੀ-ਗਾਰਡ ਦਾਨ ਕੀਤੇ ਗਏ ਤਾਂ ਜੋ ਲਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਹੋ ਸਕੇ । ਇਸ ਮੌਕੇ ਮੁਹੱਲਾ ਨਿਵਾਸੀ ਵੀ ਸ਼ਾਮਿਲ ਹੋਏ। ਇਸ ਦੌਰਾਨ ਸਰਪਰਸਤ ਡਾਕਟਰ ਲੀਲਾ ਰਾਮ ਗਰਗ, ਅਵਤਾਰ ਸਿੰਘ ਕੌਲੀ, ਪੀ ਡੀ ਸ਼ਰਮਾ, ਰਮੇਸ਼ ਚੰਦ ਕੌਸ਼ਲ, ਹੇਮ ਰਾਜ ਵਰਮਾ, ਡਾਕਟਰ ਰਾਜੀਵ ਸ਼ਰਮਾ, ਰਜਿੰਦਰ ਜਿੰਦਲ , ਮਹਿੰਦਰਪਾਲ ਗਰਗ , ਸੋਮਾ ਭੰਡਾਰੀ, ਬਬੀਤਾ ਜਿੰਦਲ ,ਆਸ਼ਾ ਸ਼ਰਮਾ , ਸੁਦਰਸ਼ਨ ਧੌਲਾ, ਸ਼ਾਮ ਲਾਲ ਵਰਮਾ, ਅਸ਼ਵਨੀ ਸ਼ਰਮਾ ,,ਚਾਹਤ ਸਿੰਗਲਾ ,ਬਲਵਿੰਦਰ ਆਜ਼ਾਦ, ਰਮੇਸ਼ ਸ਼ਰਮਾ ਅਤੇ ਸਤਵੰਤ ਸਿੰਘ ਮੰਗਾ ਆਦਿ ਹਾਜ਼ਰ ਸਨ
ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਨੇ ਮਨਾਇਆ ਵਿਸ਼ਵ ਧਰਤੀ ਦਿਵਸ
- Title : ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਨੇ ਮਨਾਇਆ ਵਿਸ਼ਵ ਧਰਤੀ ਦਿਵਸ
- Posted by :
- Date : अप्रैल 22, 2022
- Labels :
0 comments:
एक टिप्पणी भेजें