ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਵਿਖੇ ਸਿਲਾਈ ਦੀ ਟ੍ਰੇਨਿੰਗ ਦਾ ਸੋਲ੍ਹਵਾਂ ਬੈਚ ਸ਼ੁਰੂ ਬਰਨਾਲਾ (ਕੇਸ਼ਵ ਵਰਦਾਨ ਪੁੰਜ) ਸੂਰਿਆਵੰਸ਼ੀ ਖੱਤਰੀ ਸਭਾ (ਰਜਿਸਟਰਡ ) ਬਰਨਾਲਾ ਵੱਲੋਂ ਚਲਾਏ ਜਾ ਰਹੇ ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਵਿਖੇ ਲਡ਼ਕੀਆਂ ਨੂੰ ਸਿਲਾਈ ਕਟਾਈ ਦੀ ਮੁਫ਼ਤ ਟ੍ਰੇਨਿੰਗ ਦੇਣ ਲਈ ਸੋਲ੍ਹਵੇਂ ਬੈਚ ਦੇ ਉਦਘਾਟਨ ਮੌਕੇ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਆਨੰਦ ਮੋਹਨ ਤਿਵਾੜੀ ਵੱਲ੍ਹੋਂ ਸ਼੍ਰੀ ਹਨੂਮਾਨ ਚਾਲੀਸਾ ਦੇ ਪਾਠ ਕੀਤੇ ਅਤੇ ਨੀਰਜ ਬਾਲਾ ਦਾਨੀਆ ਨੇ ਰਿਬਨ ਕੱਟ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ । ਇਸ ਮੌਕੇ ਸਿਲਾਈ ਸੈਂਟਰ ਵਿਖੇ ਨਵੀਆਂ ਦਾਖਲ ਹੋਈਆਂ ਲੜਕੀਆਂ, ਉਨ੍ਹਾਂ ਦੇ ਮਾਪੇ, ਖੱਤਰੀ ਸਭਾ ਦੇ ਮੈਂਬਰ ਅਤੇ ਪਤਵੰਤੇ ਸੱਜਣ ਹਾਜ਼ਰ ਹੋਏ।ਇਸ ਮੌਕੇ ਜਾਣਕਾਰੀ ਦਿੰਦਿਆਂ ਸਭਾ ਦੀ ਮੁੱਖ ਸਰਪ੍ਰਸਤ ਨੀਰਜ ਬਾਲਾ ਦਾਨੀਆ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਮਨਦੀਪ ਵਾਲੀਆ ਨੇ ਦੱਸਿਆ ਕਿ ਹੁਣ ਤੱਕ ਲੜਕੀਆਂ ਦੇ ਪੰਦਰਾਂ ਬੈਚ ਬਿਲਕੁਲ ਮੁਫ਼ਤ ਟਰੇਨਿੰਗ ਲੈ ਚੁੱਕੇ ਹਨ । ਸਿਲਾਈ ਕਟਾਈ ਦੀ ਟਰੇਨਿੰਗ ਲੈ ਚੁੱਕੀਆਂ ਕਈ ਲੜਕੀਆਂ ਨੇ ਤਾਂ ਆਪਣੇ ਬੁਟੀਕ ਵੀ ਖੋਲ੍ਹ ਰੱਖੇ ਹਨ । ਇਸ ਮੌਕੇ ਬੋਲਦਿਆਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਅਤੇ ਜਨਰਲ ਸਕੱਤਰ ਰਾਜੇਸ਼ ਭੂਟਾਨੀ ਨੇ ਕਿਹਾ ਕਿ ਟ੍ਰੇਨਿੰਗ ਦੌਰਾਨ ਕਿਸੇ ਵੀ ਲੜਕੀ ਤੋਂ ਕੋਈ ਫ਼ੀਸ ਜਾਂ ਫੰਡ ਨਹੀਂ ਲਿਆ ਜਾਂਦਾ ਬਲਕਿ ਵਧੀਆ ਸਿਲਾਈ ਸਿੱਖਣ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਭੇਂਟ ਕਰ ਕੇ ਹੌਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ ਅਤੇ ਟ੍ਰੇਨਿੰਗ ਪੂਰੀ ਹੋਣ ਤੇ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ। ਇਸ ਮੌਕੇ ਮੁੱਖ ਸਰਪ੍ਰਸਤ ਨੀਰਜ ਬਾਲਾ ਦਾਨੀਆ ਨੇ ਸਿਲਾਈ ਸੈਂਟਰ ਲਈ ਛੇ ਅਤੇ ਸਮਾਜ ਸੇਵੀ ਪਿਆਰਾ ਲਾਲ ਰਾਏਸਰ ਨੇ ਦੋ ਨਵੀਆਂ ਸਿਲਾਈ ਮਸ਼ੀਨਾਂ ਦਾਨ ਕੀਤੀਆਂ। ਸਿਲਾਈ ਸੈਂਟਰ ਦੀ ਪ੍ਰਿੰਸੀਪਲ ਸਾਧਨਾ ਤਿਵਾਡ਼ੀ ਨੇ ਜਾਣਕਾਰੀ ਦਿੱਤੀ ਕਿ ਲੜਕੀਆਂ ਨੂੰ ਸਿਲਾਈ ਸਿਖਾਉਣ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ ਅਤੇ ਸ਼ਖ਼ਸ਼ੀਅਤ ਦੇ ਸਰਬਪੱਖੀ ਵਿਕਾਸ ਲਈ ਸਮਾਜਿਕ ਅਤੇ ਨੈਤਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ ਇਸ ਮੌਕੇ ਮੁੱਖ ਮੁੱਖ ਸਰਪ੍ਰਸਤ ਨੀਰਜਬਾਲਾ ਦਾਨੀਆਂ ਅਤੇ ਪਿਆਰਾ ਲਾਲ ਰਾਏਸਰ ਦਾ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਬੋਲਦਿਆਂ ਸਮਾਜ ਸੇਵੀ ਪਿਆਰਾ ਲਾਲ ਰਾਏਸਰ ਵਾਲੇ ਅਤੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਜ਼ਿਲ੍ਹਾ ਬਰਨਾਲਾ ਦੇ ਜਨਰਲ ਸਕੱਤਰ ਬਲਵਿੰਦਰ ਆਜ਼ਾਦ ਨੇ ਸੂਰਿਆਵੰਸ਼ੀ ਖੱਤਰੀ ਸਭਾ ਵੱਲੋਂ ਲੜਕੀਆਂ ਦੇ ਸ਼ਕਤੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ । ਇਸ ਮੌਕੇ ਨਵਦੀਪ ਸਿੰਘ ਕਪੂਰ, ਸ਼ਿਵਤਾਰ ਭੰਡਾਰੀ, ਜ਼ਿਲ੍ਹਾ ਪ੍ਰਧਾਨ ਤਾਰਾ ਚੰਦ ਚੋਪਡ਼ਾ,ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਭੰਡਾਰੀ , ਰਜਿੰਦਰ ਉੱਪਲ , ਗਿ: ਕਰਮ ਸਿੰਘ ਭੰਡਾਰੀ, ਆਸ਼ਾ ਸ਼ਰਮਾ , ਰੇਨੂੰ ਮਹਿਤਾ, ਦਵਿੰਦਰ ਸ਼ਰਮਾ, ਆਸ਼ਾ ਵਰਮਾ , ਹੇਮ ਰਾਜ ਵਰਮਾ, ਮਹਿੰਦਰਪਾਲ, ਸਰੂਪ ਚੰਦ ਵਰਮਾ, ਲਖਵੀਰ ਸਿੰਘ ਬੰਟੀ, ਬਬੀਤਾ ਜਿੰਦਲ, ਕੇਵਲ
ਕ੍ਰਿਸ਼ਨ ਅਤੇ ਮਨਜੀਤ ਭਗਰੀਆ ਆਦਿ ਹਾਜ਼ਰ ਸਨ।
0 comments:
एक टिप्पणी भेजें