ਡੀ ਸੀ ਕੰਪਲੈਕਸ ਦੇ ਬਾਥਰੂਮ ਚੋਂ ਨੌਜਵਾਨ ਪਟਵਾਰੀ ਹਰਦੀਪ ਸਿੰਘ ਪੰਡੋਰੀ ਦੀ ਗਲੀ ਸੜੀ ਲਾਸ਼ ਮਿਲੀ ।
ਕੇਸ਼ਵ ਵਰਦਾਨ ਪੁੰਜ /ਬਰਨਾਲਾ/ ਬਰਨਾਲਾ ਤਹਿਸੀਲ ਵਿਚ ਕੰਮ ਕਰਦੇ ਪਿੰਡ ਪੰਡੋਰੀ ਦੇ ਵਸਨੀਕ ਨੌਜਵਾਨ ਪਟਵਾਰੀ ਹਰਦੀਪ ਸਿੰਘ ਉਰਫ ਹੈਪੀ ਉਮਰ ਲਗਪਗ ਬੱਤੀ ਸਾਲ ਦੀ ਗਲੀ ਸੜੀ ਲਾਸ਼ ਡੀ ਸੀ ਕੰਪਲੈਕਸ ਬਰਨਾਲਾ ਦੀ ਪਹਿਲੀ ਮੰਜ਼ਿਲ ਤੇ ਸਥਿਤ ਬਾਥਰੂਮ ਚੋਂ ਮਿਲੀ ਹੈ। ਥਾਣਾ ਸਿਟੀ ਦੋ ਬਰਨਾਲਾ ਦੇ ਐਸ ਐਚ ਓ ਲਖਵਿੰਦਰ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾ ਘਰ ਵਿੱਚ ਪਹੁੰਚਾ ਦਿੱਤੀ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਅਮਲ ਵਿੱਚ ਲਿਆਉਣ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ । ਪਤਾ ਲੱਗਾ ਹੈ ਕਿ ਮ੍ਰਿਤਕ ਪਟਵਾਰੀ ਕਰੀਬ ਤਿੰਨ ਦਿਨਾਂ ਤੋਂ ਘਰੋਂ ਲਾਪਤਾ ਸੀ। ਅੱਜ ਜਦੋਂ ਡੀ ਸੀ ਕੰਪਲੈਕਸ ਦਾ ਚੌਕੀਦਾਰ ਬਾਥਰੂਮ ਗਿਆ ਤਾਂ ਉਸ ਨੂੰ ਬਦਬੂ ਮਾਰ ਰਹੀ ਲਾਸ਼ ਦਾ ਪਤਾ ਲੱਗਾ। ਪਟਵਾਰੀ ਦੇ ਵਾਰਸਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੁਲੀਸ ਅਤੇ ਪਿੰਡ ਦੀ ਪੰਚਾਇਤ ਕੋਲ ਪਟਵਾਰੀ ਦੇ ਲਾਪਤਾ ਹੋਣ ਦੀ ਕੋਈ ਸੂਚਨਾ ਨਹੀਂ ਸੀ । ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਬਾਥਰੂਮ ਚ ਪਈ ਗਲੀ ਸੜੀ ਲਾਸ਼ ਦਾ ਪਤਾ ਐਨੀ ਦੇਰੀ ਨਾਲ ਕਿਉਂ ਲੱਗਾ । ਪਟਵਾਰੀ ਹਰਦੀਪ ਸਿੰਘ ਉਰਫ ਹੈਪੀ ਦੀ ਮੌਤ ਤੇ ਪਟਵਾਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਨਵਦੀਪ ਸਿੰਘ ਖਾਰਾ , ਜ਼ਿਲਾ ਜਨਰਲ ਸਕੱਤਰ ਰਾਜੇਸ਼ ਭੂਟਾਨੀ, ਤਹਿਸੀਲ ਬਰਨਾਲਾ ਦੇ ਪ੍ਰਧਾਨ ਹਰਦੇਵ ਸਿੰਘ ਅਤੇ ਜਨਰਲ ਸਕੱਤਰ ਹਿਮਾਂਸ਼ੂ ਗੌਤਮ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ
0 comments:
एक टिप्पणी भेजें