ਸਾਡੀ ਸੰਸਥਾ ਦਾ ਮੁੱਖ ਮੱਕਸਦ ਲੋੜਮੰਦਾ ਦੀ ਮੱਦਦ ਕਰਨਾ ਪੈਤੀ ਵਿਧਵਾਮਾ ਅਤੇ ਵਿਕਲਾਗਾ ਨੂੰ ਮਹੀਨਾ ਵਾਰ ਪੈਨਸਨਾ ਦੇ ਚੈਕ ਵੰਡੇ - ਇੰਜ ਸਿੱਧੂ
ਬਰਨਾਲਾ 24 ਅਪਰੈਲ ਅੱਜ ਸਥਾਨਕ ਗੁਰੂ ਘਰ ਬਾਬਾ ਨਾਮਦੇਵ ਜੀ ਵਿੱਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਦੇ ਬਰਨਾਲਾ ਯੁਨਿਟ ਵੱਲੋ ਜਿਲ੍ਹਾ ਪ੍ਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ 35 ਦੇ ਕਰੀਬ ਗਰੀਬ ਵਿਧਵਾਮਾ ਅਤੇ ਵਿਕਲਾਗ ਵਿਆਕਤੀਆ ਨੂੰ ਮਹੀਨਾ ਵਾਰ ਪੈਨਸਨ ਦੇ ਚੈਕ ਵਿਤਰਨ ਕੀਤੇ ਅਤੇ 10 ਦੇ ਕਰੀਬ ਗਰੀਬ ਲੋਕਾ ਨੂੰ ਮੈਡੀਕਲ ਇਲਾਜ ਲਈ ਮੱਦਦ ਦੇ ਚੈਕ ਭੀ ਵੰਡੇ l ਇੰਜ ਸਿੱਧੂ ਨੇ ਪਰੈਸ ਨਾਲ ਭੇਟ ਵਾਰਤਾ ਕਰਦੀਆ ਕਿਹਾ ਕੇ ਸਾਡੀ ਸੰਸਥਾ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਓੁਬਰਾਏ ਦਾ ਦੁਨੀਆ ਦੇ ਹਰ ਇਕ ਦੀਨ ਦੁੱਖੀ ਦੀ ਮੱਦਦ ਕਰਨ ਦਾ ਮਕਸਦ ਹੈ ਭਾਵੇ ਓਹ ਦੁਨੀਆ ਦੇ ਕਿਸੇ ਭੀ ਖੂਜੇ ਵਿੱਚ ਕਿਓ ਨਾ ਹੋਵੇ ਸਮੁੱਚੇ ਪੰਜਾਬ ਦਾ ਸੰਸਥਾ ਦਾ ਕੰਮ ਜੱਸਾ ਸਿੰਘ ਸੰਧੂ ਸੂਬਾ ਪ੍ਧਾਨ ਦੇਖਦੇ ਹਨ ਅਤੇ ਮਈ ਦੇ ਮਹੀਨੇ ਬਰਨਾਲਾ ਜਿਲ੍ਹੇ ਨਾਲ਼ ਸਬੰਧਤ ਤਿੰਨ ਗਰੀਬ ਪਰਵਾਰਾ ਦੀਆ ਬੇਟੀਆ ਦੀ ਸੰਸਥਾ ਵੱਲੋ ਸਾਦੀ ਕੀਤੀ ਜਾਵੇਗੀ ਅਤੇ ਓਹਨਾ ਨੂੰ ਘਰੇਲੂ ਵਰਤੋ ਦਾ ਸਾਰਾ ਸਮਾਨ ਦਿੱਤਾ ਜਾਵੇਗਾਿ ਇਸ ਮੋਕੇ ਸਿੱਧੂ ਤੋ ਇਲਾਵਾ ਜਥੇਦਾਰ ਸੁੱਖਦਰਸਨ ਸਿੰਘ ਵਾਰੰਟ ਅਫਸਰ ਬੀ ਐਸ ਢੀਡਸਾ ਅਸੋਕ ਭਾਰਤੀ ਸੂਬੇਦਾਰ ਸਰਭਜੀਤ ਸਿੰਘ ਕਰਮਪਾਲ ਸਿੰਘ ਕਨੇਡਾ ਕੁਲਵਿੰਦਰ ਸਿੰਘ ਸਰਪੰਚ ਗੁਰਮੀਤ ਸਿੰਘ ਧੋਲਾ ਸਰਪੰਚ ਬਲਦੀਪ ਸਿੰਘ ਗੁਰਦੇਵ ਸਿੰਘ ਮੱਕੜਾ ਗੁਰਜੰਟ ਸਿੰਘ ਸੋਨਾ ਐਡਵੋਕੇਟ ਸੁਰਿਦਰ ਵਾਤਿਸ ਡਾਕਟਰ ਇੰਦਰਜੀਤ ਧੋਲਾ ਵਿਸਾਲ ਸਰਮਾ ਸੁਰਿਦਰ ਸਿੰਘ ਧੋਲਾ ਆਦਿ ਹਾਜਰ ਸਨ l
ਫੋਟੋ - ਸਰਬੱਤ ਦਾ ਭਲਾ ਟਰੱਸਟ ਦੇ ਜਿਲ੍ਹਾ ਪ੍ਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਮੈਬਰ ਲੋੜਮੰਦ ਵਿਧਵਾਮਾ , ਅਪੰਗ ਵਿਆਕਤੀਆ ਅਤੇ ਗਰੀਬ ਮਰੀਜਾ ਨੂੰ ਮਹੀਨਾ ਵਾਰ ਪੈਨਸਨ ਦੇ ਚੈਕ ਵਿਤਰਨ ਕਰਦੇ ਹੋਏ l
0 comments:
एक टिप्पणी भेजें