ਬਰਨਾਲਾ 16 ਏਕੜ ਕਾਲੋਨੀ ਨਿਵਾਸੀਆਂ ਲਈ ਸਿਰਦਰਦ ਬਣੀ ਟ੍ਰੈਫਿਕ ਸਮੱਸਿਆ ਦਾ ਨਵੇਂ ਆਏ ਚੌਂਕੀ ਇੰਚਾਰਜ ਨੇ ਪਹਿਲ ਦੇ ਅਧਾਰ ਤੇ ਕੀਤਾ ਹੱਲ।। ਬੱਸ ਸਟੈਂਡ ਚੌਂਕੀ ਇੰਚਾਰਜ ਸ ਸਰਬਜੀਤ ਸਿੰਘ ਦੀ ਕਾਰਜਸ਼ੈਲੀ ਤੋਂ ਵੈਸੇ ਤਾਂ ਸਾਰਾ ਸ਼ਹਿਰ ਜਾਣੂ ਹੈ ,ਪਰ ਉਹਨਾਂ ਬੱਸ ਅੱਡਾ ਚੋਕੀ ਦਾ ਇੰਚਾਰਜ ਬਣਦੀਆਂ ਹੀ ਆਪਣੀ ਛਾਪ ਲੋਕਾਂ ਦੇ ਦਿਲਾਂ ਵਿੱਚ ਛੱਡਣੀ ਸ਼ੁਰੂ ਕਰ ਦਿਤੀ ਹੈ ।
ਸ ਸਰਬਜੀਤ ਸਿੰਘ ਨੇ ਆਈਲੇਟਸ ਸੈਂਟਰਾਂ ਦੇ ਮਾਲਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਤਾਕੀਦ ਕੀਤੀ ਹੈ ਕੇ ਓਹ ਸਟੂਡੈਂਟਸ ਨੂੰ ਕਿਸੇ ਵੀ ਤਰਾਂ ਦੀ ਹੁਲੜਬਾਜ਼ੀ ਨਹੀਂ ਕਰਨ ਦੇਣਗੇ । ਅਤੇ ਆਪਣੇ ਵਹਿਕਲਸ ਨਾਲ ਰਾਹ ਨਹੀਂ ਰੋਕਣਗੇ ।ਜਿਸ ਨਾਲ ਟ੍ਰੈਫਿਕ ਸੁਚਾਰੂ ਰੂਪ ਵਿੱਚ ਚੱਲ ਪਿਆ ਹੈ।ਓਹਨਾ ਕਿਹਾ ਕਿ ਸਟੂਡੈਂਟਸ ਪੜਨ ਆਉਂਦੇ ਹਨ ਉਹ ਸਚੇ ਦਿਲੋਂ ਪੜ੍ਹ ਕੇ ਆਪਣੇ ਮਾਂ ਬਾਪ ਦੇ ਸੁਪਨਿਆਂ ਨੂੰ ਪੂਰਾ ਕਰਨ ਵੱਲ ਧਿਆਨ ਦੇਣ ।
ਸ ਸਰਬਜੀਤ ਸਿੰਘ ਨੇ 16 ਏਕੜ ਦੇ ਨਾਲ ਲਗਦੀ ਬਸਤੀ ਵਿਚ ਵੀ ਮਾਰਚ ਕਰਕੇ ਗੈਰਸਮਾਜਿਕ ਅਨਸਰਾਂ ਨੂੰ ਵਾਰਨਿੰਗ ਦਿਤੀ । ਓਹਨਾ ਕਿਹਾ ਕਿ ਨਸ਼ੇ ਕਰਨ ਅਤੇ ਵੇਚਣ ਵਾਲਿਆਂ ਦੇ ਦਿਨ ਲੰਘ ਗਏ । ਹੁਣ ਕਿਸੇ ਵੀ ਕੀਮਤ ਤੇ ਗੈਰਸਮਾਜਿਕ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ । ਕਾਨੂੰਨ ਦੀ ਪਾਲਣਾ ਹਰ ਹਾਲਤ ਵਿਚ ਕਰਨੀ ਲਾਜ਼ਮੀ ਹੈ । ਓਹਨਾ ਲੋਕਾਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਝਿਜਕ ਦੇ ਆ ਕੇ ਮੈਨੂੰ ਮਿਲ ਸਕਦੇ ਹਨ ,ਉਹਨਾਂ ਨੂੰ ਪੂਰਾ ਪੂਰਾ ਇਨਸਾਫ ਦਿੱਤਾ ਜਾਵੇਗਾ ।
0 comments:
एक टिप्पणी भेजें