Contact for Advertising

Contact for Advertising

Latest News

शुक्रवार, 22 अप्रैल 2022

ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ (ਰਜਿਸਟਰਡ)ਨੇ ਪੱਤਰਕਾਰਤਾ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ਤੇ ਕਰਵਾਈ ਕਾਰਜਸ਼ਾਲਾ



ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ (ਰਜਿਸਟਰਡ)ਨੇ ਪੱਤਰਕਾਰਤਾ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ਤੇ ਕਰਵਾਈ ਕਾਰਜਸ਼ਾਲਾ        ਬਰਨਾਲਾ (ਕੇਸ਼ਵ ਵਰਦਾਨ ਪੁੰਜ)    ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਰਜਿਸਟਰਡ ਜ਼ਿਲ੍ਹਾ ਬਰਨਾਲਾ  ਵੱਲੋਂ ਪੱਤਰਕਾਰਤਾ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ਤੇ ਕਾਰਜਸ਼ਾਲਾ ਐਸੋਸੀਏਸ਼ਨ ਦੇ ਦਫਤਰ ਖੱਤਰੀਆਂ ਵਾਲੀ ਗਲੀ ਵਿਖੇ ਕਰਵਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਾ ਰਾਕੇਸ਼ ਕੁਮਾਰ ਪੁੰਜ ਕੌਮੀ ਚੇਅਰਮੈਨ, ਬਲਜਿੰਦਰ ਸਿੰਘ ਚੌਹਾਨ   ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਅਵਤਾਰ ਸਿੰਘ ਕੌਲੀ ਪ੍ਰਧਾਨ ਮਾਲਵਾ ਜ਼ੋਨ ਵਿਸ਼ੇਸ਼ ਤੌਰ ਤੇ ਪਹੁੰਚੇ  ਕਾਰਜਸ਼ਾਲਾ ਦੇ ਪਹਿਲੇ ਸੈਸ਼ਨ ਦੌਰਾਨ ਸੁਖਵਿੰਦਰ ਸਿੰਘ ਭੰਡਾਰੀ ਨੂੰ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਅਤੇ ਬਲਵਿੰਦਰ ਆਜ਼ਾਦ ਨੂੰ ਐਸੋਸੀਏਸ਼ਨ ਦਾ ਜ਼ਿਲਾ ਜਨਰਲ ਸਕੱਤਰ ਚੁਣਿਆ ਗਿਆ। ਚੋਣ ਉਪਰੰਤ ਦੂਸਰੇ ਸੈਸ਼ਨ ਦੌਰਾਨ ਪੱਤਰਕਾਰਤਾ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ਤੇ ਵਿਚਾਰ ਪ੍ਰਗਟ ਕੀਤੇ ਗਏ । ਕਾਰਜਸ਼ਾਲਾ ਨੂੰ ਸੰਬੋਧਨ ਕਰਦਿਆਂ ਕੌਮੀ ਚੇਅਰਮੈਨ ਡਾ ਰਾਕੇਸ਼ ਪੁੰਜ ਨੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਨੂੰ ਮਾਫੀਆ ਰਾਜ , ਗੰਧਲੀ ਰਾਜਨੀਤੀ , ਫ਼ਿਰਕਾਪ੍ਰਸਤੀ , ਭ੍ਰਿਸ਼ਟਾਚਾਰ ਅਤੇ ਬਦਲਾ ਲਊ ਰਾਜਨੀਤੀ ਆਦਿ ਤੋਂ ਅਨੇਕਾਂ ਚੁਣੌਤੀਆਂ ਦਰਪੇਸ਼ ਹਨ ਇਨ੍ਹਾਂ ਚੁਣੌਤੀਆਂ ਨੂੰ ਠੱਲ੍ਹ ਪਾਉਣ ਲਈ ਪੱਤਰਕਾਰਾਂ ਦਾ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ ਪ੍ਰੈੱਸ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣ । ਇਸ ਮੌਕੇ ਬਲਵਿੰਦਰ ਸਿੰਘ ਚੌਹਾਨ ਅਤੇ ਅਵਤਾਰ ਸਿੰਘ ਕੌਲੀ ਨੇ ਵੀ ਆਪਣੇ ਵਿਚਾਰ ਪ੍ਰਗਟਾਏ ।ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਅਜ਼ਾਦ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਇਕਾਈ ਬਰਨਾਲਾ ਦੀ ਟੀਮ ਜ਼ਿਲ੍ਹੇ ਅੰਦਰ ਇੰਡੀਅਨ ਜਰਨਲਿਸਟ ਐਸੋਸੀਏਸ਼ਨ  ਆਫ ਇੰਡੀਆ ਦੀ ਟੀਮ ਜ਼ਿਲ੍ਹੇ ਅੰਦਰ  ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਮਜ਼ਬੂਤੀ ਲਈ ਦ੍ਰਿੜ੍ਹਤਾ ਨਾਲ ਕੰਮ ਕਰੇਗੀ ਜ਼ਿਲ੍ਹਾ ਇਕਾਈ ਦੀ ਹਰ ਮਹੀਨੇ ਮੀਟਿੰਗ ਹੋਇਆ ਕਰੇਗੀ ਅਤੇ ਐਸੋਸੀਏਸ਼ਨ ਆਪਣੇ ਮੈਂਬਰਾਂ ਤੋਂ ਕੋਈ ਵੀ ਫੰਡ ਇਕੱਠਾ ਨਹੀਂ ਕਰੇਗੀ।  ਕਾਰਜਸ਼ਾਲਾ ਦੌਰਾਨ ਵਿਕਾਸ ਕੁਮਾਰ ਸ਼ਰਮਾ , ਹਿਮਾਂਸ਼ੂ ਗੋਇਲ ਪ੍ਰਧਾਨ ਧਨੌਲਾ  ਕਮਲਦੀਪ ਸਿੰਘ, ਡਾ ਕਰਮਜੀਤ ਸਿੰਘ ਜ਼ਿਲ੍ਹਾ ਕਾਰਜਕਾਰੀ ਮੈਂਬਰ , ਅੰਮ੍ਰਿਤਪਾਲ ਸਿੰਘ ਭੰਗੂ , ਹੇਮ ਰਾਜ ਵਰਮਾ, ਚਾਹਤ ਸਿੰਗਲਾ, ਵਿਕਾਸ ਕੁਮਾਰ, ਕੇਵਲ ਕ੍ਰਿਸ਼ਨ ਆਦਿ ਨੇ ਵੀ ਵਿਚਾਰ ਚਰਚਾ ਚ ਭਾਗ ਲਿਆ






ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ (ਰਜਿਸਟਰਡ)ਨੇ ਪੱਤਰਕਾਰਤਾ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ਤੇ ਕਰਵਾਈ ਕਾਰਜਸ਼ਾਲਾ
  • Title : ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ (ਰਜਿਸਟਰਡ)ਨੇ ਪੱਤਰਕਾਰਤਾ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ਤੇ ਕਰਵਾਈ ਕਾਰਜਸ਼ਾਲਾ
  • Posted by :
  • Date : अप्रैल 22, 2022
  • Labels :
  • Blogger Comments
  • Facebook Comments

0 comments:

एक टिप्पणी भेजें

Top