ਬਰਨਾਲਾ/,24ਅਪ੍ਰੈਲ( ਡਾ ਰਾਕੇਸ਼ ਪੁੰਜ )
ਆਸ਼ੂਤੋਸ਼ ਪੁੱਤਰ ਪੱਪੂ ਕੁਮਾਰ ਵਾਸੀ ਧਨੌਲਾ ਵੱਲੋ ਪੱਤਰਕਾਰ ਸੰਜੀਵ ਗਰਗ ਕਾਲੀ ਉਪੱਰ ਕੁੱਟਮਾਰ ਦੀ ਨੀਅਤ ਤਹਿਤ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈਂ।
ਉੱਕਤ ਮਾਮਲੇ ਸਬੰਧੀ ਜਦੋਂ ਪੱਤਰਕਾਰ ਸੰਜੀਵ ਗਰਗ ਕਾਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਜ਼ਖਮੀ ਹਾਲਤ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਪ੍ਰਾਚੀਨ ਸਿਵ ਮੰਦਿਰ ਦੇ ਸਾਹਮਣੇ ਬੱਸ ਸਟੈਂਡ ਕੋਲ ਦੁਕਾਨ ਹੈ ਅਤੇ ਉਕਤ ਵਿਅਕਤੀ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਆਪਣੇ ਕੁੱਤੇ(ਪਾਲਤੂ ਜਾਨਵਰ) ਨੂੰ ਉਹਨਾਂ ਦੀ ਦੁਕਾਨ ਮੂਹਰੇ ਮਲਮੂਤਰ ਕਰਵਾ ਕੇ ਗੰਦ ਪਾਂ ਦਿੰਦਾ ਹੈਂ ਅਤੇ ਇਸ ਬਾਰੇ ਕਈ ਵਾਰ ਉਸ ਨੂੰ ਅਜਿਹਾ ਨਾ ਕਰਨ ਲਈ ਕਿਹਾ ਗਿਆ ਪਰ ਕਥਿਤ ਤੌਰ ਤੇ ਉਹ ਹਮੇਸ਼ਾ ਹੀ ਇਹ ਕਹਿ ਦਿੰਦਾ ਕਿ ਉਹ ਰੋਜ਼ ਇਸ ਤਰ੍ਹਾਂ ਹੀ ਇਥੋਂ ਲਗਦਾ ਹੈਂ ਅਤੇ ਇਸ ਤਰ੍ਹਾਂ ਹੀ ਕਰੇਗਾ।
ਪਰ 24 ਅਪ੍ਰੈਲ,2022 ਦੀ ਰਾਤ ਨੂੰ ਜਦੋਂ ਸੰਜੀਵ ਕਾਲੀ ਵੱਲੋ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਵਿਅਕਤੀ ਵੱਲੋ ਸੰਜੀਵ ਗਰਗ ਕਾਲੀ ਉਪੱਰ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਸੰਜੀਵ ਕਾਲੀ ਤੇ ਗੰਭੀਰ ਸੱਟਾ ਲਗੀਆ ਅਤੇ ਹੁਣ ਉਹ ਜੇਰੇ ਇਲਾਜ ਲਈ ਸਿਵਿਲ ਹਸਪਤਾਲ ਧਨੌਲਾ ਦਾਖਲ ਹੈਂ।
ਇਸ ਬਾਰੇ ਜਦੋਂ ਥਾਣਾ ਧਨੌਲਾ ਦੇ ਤਫਤੀਸ਼ੀ ਅਫ਼ਸਰ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਆਸੂਤੋਸ਼ ਪੁੱਤਰ ਪੱਪੂ ਕੁਮਾਰ ਵਾਸੀ ਧਨੌਲਾ ਉਪੱਰ ਬਣਦੀਆ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕਾਨੂੰਨੀ ਕਰਵਾਈ ਸ਼ੁਰੂ ਕਰਦਿਆ, ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈਂ। ਪਰ ਖਬਰ ਲਿਖਣ ਤਕ ਆਰੋਪੀ ਪੁਲਿਸ ਦੀ ਪਹੁੰਚ ਤੋਂ ਦੂਰ ਹੀ ਸੀ ।
0 comments:
एक टिप्पणी भेजें