ਬਰਨਾਲਾ ( ਡਾ ਰਾਕੇਸ਼ ਪੁੰਜ/ਕੇਸ਼ਵ ਵਰਦਾਨਪੁੰਜ)ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ ਦੇ ਬੈਨਰ ਥੱਲੇ ਸਮਾਜਿਕ ਸਮਰਸਤਾ ਸੰਮੇਲਨ ਹੋਇਆ । ਬਰਨਾਲਾ ਦੇ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਦੇ ਬੈਨਰ ਹੇਠ ਸਮਾਜਿਕ ਸਮਰਸਤਾ ਸੰਮੇਲਨ ਦਾ ਆਯੋਜਨ ਕੀਤਾ ਗਿਆ ਜਿਸ ਦਾ ਮਾਰਗ ਦਰਸ਼ਨ ਕਰਨ ਦੇ ਲਈ ਸਮਾਜਿਕ ਸਮਰਸਤਾ ਗਤੀਵਿਧੀ ਦੇ ਅਖਿਲ ਭਾਰਤੀ ਸੰਯੋਜਕ ਸ਼ਾਮ ਪ੍ਰਸਾਦ ਹੈਦਰਾਬਾਦ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਦੇ ਨਾਲ ਉੱਤਰ ਖੇਤਰ ਸੰਯੋਜਕ ਪ੍ਰਮੋਦ ਕੁਮਾਰ, ਪੰਜਾਬ ਸੰਯੋਜਕ ਨਰੇਸ਼ ਕੁਮਾਰ ਆਨੰਦਪੁਰ ਸਾਹਿਬ ਅਤੇ ਸੰਜੀਵ ਕੁਮਾਰ ਪੰਜਾਬ ਦੇ ਸਹਿ ਸੰਯੋਜਕ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ । ਸ਼ਾਮ ਪ੍ਰਸ਼ਾਦ ਅਖਿਲ ਭਾਰਤੀ ਸੰਯੋਜਕ ਨੇ ਬੋਲਦਿਆਂ ਕਿਹਾ ਕਿ ਸਮਾਜਿਕ ਸਮਰਸਤਾ ਦਾ ਮਤਲਵ ਜਾਤ ਪਾਤ ਤੋਂ ਰਹਿਤ ਸਮਾਜ ਦੀ ਸਿਰਜਣਾ ਕਰਨਾ ਹੈ ਤਾਂ ਜੋ ਸਾਰੇ ਲੋਕ ਇੱਕ ਦੂਜੇ ਨੂੰ ਦਿਲੋਂ ਭੈਣ ਭਰਾ ਸਮਝਣ ਅਤੇ ਕਿਸੇ ਕਿਸਮ ਦਾ ਜਾਤ ਆਧਾਰਿਤ ਭੇਦ ਭਾਵ ਨਾ ਹੋਵੇ । ਇਸ ਗੋਸ਼ਠੀ ਵਿੱਚ ਮਾਨਸਾ,ਬਰਨਾਲਾ , ਮੋਗਾ , ਫਿਰੋਜ਼ਪੁਰ ,ਅਬੋਹਰ , ਮੁਕਤਸਰ, ਪਟਿਆਲਾ, ਫ਼ਰੀਦਕੋਟ ਆਦਿ ਜ਼ਿਲ੍ਹਿਆਂ ਦੇ ਕਾਰਕੁੰਨ ਪਹੁੰਚੇ ਹੋਏ ਸਨ । ਇਸ ਮੌਕੇ ਪ੍ਰਮੋਦ ਕੁਮਾਰ ਅਤੇ ਨਰੇਸ਼ ਕੁਮਾਰ ਅਨੰਦਪੁਰ ਸਾਹਿਬ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜ਼ਿਲ੍ਹਾ ਟੋਲੀਆਂ ਦਾ ਜਲਦੀ ਤੋਂ ਜਲਦੀ ਪੂਰਨ ਗਠਨ ਕਰਕੇ ਗਤੀਵਿਧੀਆਂ ਚ ਤੇਜ਼ੀ ਲਿਆਂਦੀ ਜਾਵੇ । ਸੰਜੀਵ ਕੁਮਾਰ ਸਹਿ ਸੰਯੋਜਕ ਪੰਜਾਬ ਨੇ ਜਾਣਕਾਰੀ ਦਿੱਤੀ ਸੀ ਕਿ ਮਈ ਮਹੀਨੇ ਚ ਪੱਤਰਕਾਰਾਂ ਦੀ ਮੀਟਿੰਗ , ਜੂਨ- ਜੁਲਾਈ ਚ ਮਾਤਰੀ ਸ਼ਕਤੀ ਸੰਮੇਲਨ, ਅਗਸਤ -ਸਤੰਬਰ ਚ ਪਰਿਵਾਰ ਮਿਲਣ ਸਮਾਰੋਹ ਅਕਤੂਬਰ- ਨਵੰਬਰ ਚ ਬਰਾਦਰੀ ਪ੍ਰਮੁੱਖਾਂ ਦੀਆਂ ਗੋਸਠੀਆਂ, ਦਸੰਬਰ -ਜਨਵਰੀ ਚ ਸਾਹਿਤਕਾਰਾਂ ਦੀ ਗੋਸ਼ਠੀ ਆਦਿ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ ਜੀ, ਭਗਵਾਨ ਵਾਲਮੀਕਿ ਜੀ , ਭਗਤ ਕਬੀਰ ਜੀ ਦੇ ਪ੍ਰਗਟ ਉਤਸਵ ਮਨਾਏ ਜਾਣਗੇ। ਇਸ ਮੌਕੇ ਰਾਸ਼ਟਰੀ ਸੰਯੋਜਕ ਸ਼ਿਆਮ ਪ੍ਰਸ਼ਾਦ ਦਾ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਰਜਿਸਟਰਡ ਬਰਨਾਲਾ ਵੱਲ੍ਹੋਂ ਸਿਰੋਪਾ ਭੇਂਟ ਕਰਕੇ ਸਨਮਾਨ ਕੀਤਾ ਗਿਆ ਅਤੇ ਸ਼ਿਆਮ ਪ੍ਰਸ਼ਾਦ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਬਾਰੇ ਆਪਣੇ ਦੁਆਰਾ ਲਿਖੀ ਕਿਤਾਬ ਸੀਨੀਅਰ ਸਿਟੀਜਨ ਸੋਸਾਇਟੀ ਨੂੰ ਭੇਂਟ ਕੀਤੀ।ਇਸ ਮੌਕੇ ਦੁਪਹਿਰ ਦਾ ਪ੍ਰੀਤੀ ਭੋਜ ਸੁਖਵਿੰਦਰ ਸਿੰਘ ਭੰਡਾਰੀ ਦੇ ਗ੍ਰਹਿ ਵਿਖੇ ਕੀਤਾ ਗਿਆ ਇਸ ਦੌਰਾਨ ਆਯੋਜਿਤ ਸੰਮੇਲਨ ਚ ਦੀਪਕ ਜਿੰਦਲ , ਸੁਖਵਿੰਦਰ ਸਿੰਘ ਭੰਡਾਰੀ , ਸੰਜੀਵ ਮਿੱਤਲ , ਹੇਮਰਾਜ ਵਰਮਾ , ਅਵਤਾਰ ਸਿੰਘ ਬਰਨਾਲਾ , ਅਸ਼ਵਨੀ ਸਿੰਗਲਾ, ਨੰਦ ਕਿਸ਼ੋਰ ਮਹਿੰਦਰਪਾਲ ਰਾਕੇਸ਼ ਕੁਮਾਰ , ਦਰਸ਼ਨ ਗਰਗ, ਰਾਜੇਸ਼ ਕੁਮਾਰ ਡਾ ਨਰਿੰਦਰ ਕੁਮਾਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।
ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ ਦੇ ਬੈਨਰ ਥੱਲੇ ਸਮਾਜਿਕ ਸਮਰਸਤਾ ਸੰਮੇਲਨ ਹੋਇਆ
- Title : ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ ਦੇ ਬੈਨਰ ਥੱਲੇ ਸਮਾਜਿਕ ਸਮਰਸਤਾ ਸੰਮੇਲਨ ਹੋਇਆ
- Posted by :
- Date : अप्रैल 26, 2022
- Labels :
0 comments:
एक टिप्पणी भेजें