Dr Rakesh Punj
ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਮਾਤਾ ਗੁਰਨਾਮ ਕੌਰ ਨੂੰ ਸ਼ਰਧਾਂਜਲੀਆਂ ਭੇਂਟਬਰਨਾਲਾ - ਮਾਤਾ ਗੁਰਨਾਮ ਕੌਰ ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰਸੇਵਕ ਨਗਰ ਬਰਨਾਲਾ ਵਿਖੇ ਹੋਇਆ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਭੋਗ ਉਪਰੰਤ ਰਾਗੀ ਰਾਜਿੰਦਰ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਮਾਤਾ ਗੁਰਨਾਮ ਕੌਰ ਧਾਰਮਿਕ ਬਿਰਤੀ ਵਾਲੀ ਔਰਤ ਸੀ । ਜਿਨ੍ਹਾਂ ਨੇ ਜਿੱਥੇ ਹੱਥੀ ਕਿਰਤ ਕੀਤੀ ਨਾਲ ਹੀ ਪਰਿਵਾਰ ਨੂੰ ਵੀ ਸੁਚੱਜੇ ਢੰਗ ਨਾਲ ਸਾਂਭਿਆ। ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਸੰਧੂ ਪਰਿਵਾਰ ਨੇ ਸਮਾਜ ਅੰਦਰ ਵੱਖਰੀ ਪਛਾਣ ਸਥਾਪਤ ਕੀਤੀ ਹੈ। ਇਸ ਮੌਕੇ ਵਣ ਰੇਂਜ ਅਫਸਰ ਅਜੀਤ ਸਿੰਘ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਮਨਵਾਸੀਆ, ਐੱਮ ਸੀ ਧਰਮ ਸਿੰਘ ਫੌਜੀ, ਮਹੇਸ਼ ਕੁਮਾਰ ਲੋਟਾ ਐਮ ਸੀ, ਰਮੇਸ਼ ਭਟਾਰਾ, ਬੇਅੰਤ ਸਿੰਘ ਬਾਠ, ਨਛੱਤਰ ਸਿੰਘ ਠੀਕਰੀਵਾਲ, ਮਨਪਾਲ ਸਿੰਘ ਧਾਰੀਵਾਲ ਐਲ ਏ, ਕੈਪਟਨ ਮੋਹਨ ਸਿੰਘ , ਐਡਵੋਕੇਟ ਤੁਲਾਸ ਐਡਵੋਕੇਟ ਮਨੀਸ਼ , ਐਡਵੋਕੇਟ , ਬਲਵਿੰਦਰ ਸਿੰਘ ਭੁੱਲਰ , ਬਾਬਾ ਸ਼ੇਖ ਫ਼ਰੀਦ ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ , ਸੂਬੇਦਾਰ ਹਰਦੀਪ ਸਿੰਘ ਰੰਧਾਵਾ ਮਹੰਤ ਹਰਪਾਲ ਦਾਸ ਸਤਿਸ ਸਿੰਧਵਾਨੀ, ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਪ੍ਰਧਾਨ ਜਗਸੀਰ ਸਿੰਘ ਗਰੇਵਾਲ , ਸੰਤ ਪ੍ਰੀਤਮ ਸਿੰਘ ਕਾਲੀ ਕੰਬਲੀ ਵਾਲੇ , ਨੰਬਰਦਾਰ ਜਗਤਾਰ ਸਿੰਘ ਅਕਾਲੀ ਆਗੂ ਜਸਵੀਰ ਸਿੰਘ ਸੋਹਲ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਅਤੇ ਅਕਾਲੀ ਆਗੂ ਕੁਲਵੰਤ ਸਿੰਘ ਕੀਤੂ ਵੱਲੋਂ ਵੀ ਸ਼ੋਕ ਸਦੇਸ਼ ਭੇਜ ਕੇ ਆਪਣੀ ਸਰਧਾਂਜਲੀ ਭੇਂਟ ਕੀਤੀ ਗਈ ਅਵਤਾਰ ਸਿੰਘ ਸੰਧੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ
0 comments:
एक टिप्पणी भेजें