ਕਾਂਗਰਸੀ ਵਰਕਰ ਤੇ ਵੀ ਪੁਲਸ ਨੇ ਕੀਤਾ ਕਰਾਸ ਕੇਸ ਦਰਜ
ਕੇਸ਼ਵ ਵਰਦਾਨ ਪੁੰਜ , (ਬਰਨਾਲਾ)
ਇਕ ਕਾਂਗਰਸੀ ਵਰਕਰ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਪੁਲਸ ਨੇ ਆਪਣੇ ਹੀ ਕਰਮਚਾਰੀ ਅਤੇ ਉਸਦੇ ਇਕ ਸਾਥੀ ਤੇ ਪਰਚਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਾਂਗਰਸੀ ਵਰਕਰ ਉੱਤੇ ਵੀ ਡਿਊਟੀ ਵਿੱਚ ਵਿਘਨ ਪਾਉਣ ਦਾ ਪਰਚਾ ਦਰਜ ਕੀਤਾ ਹੈ। ਸਿਟੀ ਪੁਲਸ ਸਟੇਸ਼ਨ ਵਿਚ ਇਹ ਪਰਚਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬੱਸ ਸਟੈਂਡ ਕੋਲ ਇਕ ਲੜਾਈ ਹੋਈ ਸੀ। ਜਿਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਉਸ ਵੀਡੀਓ ਵਿਚ ਇਕ ਪੁਲਸ ਕਰਮਚਾਰੀ ਅਤੇ ਇਕ ਵਿਅਕਤੀ ਲੜਦੇ ਹੋਏ ਦਿਖਾਈ ਦੇ ਰਹੇ ਸਨ। ਦੱਸਣਯੋਗ ਹੈ ਲੱਕੀ ਸਿੰਘ ਕੰਡਾ ਜੋ ਕਿ ਗੁਰੂ ਨਾਨਕ ਨਗਰ ਗਲੀ ਨੰਬਰ ਇਕ ਦਾ ਰਹਿਣ ਵਾਲਾ ਹੈ। ਕਾਂਗਰਸ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ। ਉਹ ਕੁਝ ਦਿਨ ਪਹਿਲਾਂ ਸਿਵਲ ਹਸਪਤਾਲ ਵਿੱਚ ਭਰਤੀ ਹੋਇਆ ਸੀ। ਉਸ ਦਾ ਦੋਸ਼ ਸੀ ਕਿ ਪੁਲਸ ਕਰਮਚਾਰੀ ਸੰਦੀਪ ਖਾਨ ਅਤੇ ਉਸਦੇ ਇਕ ਸਾਥੀ ਨਰਿੰਦਰ ਕੁਮਾਰ ਯਾਦਵ ਜੋ ਕਿ ਇਕ ਦੁਕਾਨ ਬੱਸ ਸਟੈਂਡ ਕੋਲ ਚਲਾਉਂਦਾ ਹੈ। ਦੋਨਾਂ ਨੇ ਰਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲੱਕੀ ਪੱਖੋਂ ਆਪਣੇ ਸਾਥੀਆਂ ਸਮੇਤ ਜ਼ਿਲਾ ਪੁਲਸ ਮੁਖੀ ਨੂੰ ਮਿਲੇ ਸਨ ਅਤੇ ਇਨਸਾਫ ਕਰਨ ਦੀ ਮੰਗ ਕੀਤੀ ਸੀ। ਕਰੀਬ ਪੰਜ ਦਿਨਾਂ ਬਾਅਦ ਪੁਲੀਸ ਨੇ ਆਪਣੇ ਕਰਮਚਾਰੀ ਸੰਦੀਪ ਖਾਨ ਅਤੇ ਉਸ ਦੇ ਸਾਥੀ ਨਰਿੰਦਰ ਕੁਮਾਰ ਦੁਕਾਨਦਾਰ ਤੇ ਕੁੱਟਮਾਰ ਕਰਨ ਦਾ ਪਰਚਾ ਦਰਜ ਕਰ ਲਿਆ ਹੈ। ਆਪਣੇ ਬਿਆਨ ਵਿਚ ਲੱਕੀ ਕੰਡਾ ਨੇ ਦੱਸਿਆ ਕਿ ਬੱਸ ਸਟੈਂਡ ਕੋਲ ਨਰਿੰਦਰ ਜਾਧਵ ਦੀ ਦੁਕਾਨ ਤੇ ਉਸਦੀ ਕੁੱਟ ਮਾਰ ਹੋਈ ਸੀ। ਉਸ ਨੇ ਦੱਸਿਆ ਕਿ ਉਸ ਨੂੰ ਲੱਗਦਾ ਸੀ ਕਿ ਦੁਕਾਨ ਵਿਚ ਗਲਤ ਕੰਮ ਹੁੰਦਾ ਹੈ। ਇਸ ਲਈ ਉਹ ਦੇਖਣ ਗਿਆ ਸੀ। ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ। ਪੁਲਸ ਨੇ ਸੰਦੀਪ ਖਾਨ ਅਤੇ ਨਰਿੰਦਰ ਜਾਧਵ ਤੇ ਪਰਚਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲੱਕੀ ਸਿੰਘ ਕੰਡਾ ਕਾਂਗਰਸੀ ਆਗੂ ਉੱਪਰ ਵੀ ਡਿਊਟੀ ਤੇ ਵਿਘਨ ਪਾਉਣ ਅਤੇ ਸਰਕਾਰੀ ਕਰਮਚਾਰੀ ਨੂੰ ਉਹਦੀ ਡਿਊਟੀ ਕਰਨ ਤੋਂ ਰੋਕਣ ਦਾ ਪਰਚਾ ਦਰਜ ਕਰ ਲਿਆ ਹੈ। ਦੋਨੋਂ ਪਾਸਿਆਂ ਤੋਂ ਪੁਲਸ ਨੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
0 comments:
एक टिप्पणी भेजें