– ਸ਼ਰਾਬੀ ਹਾਲਤ ਵਿੱਚ ਗੱਡੀ ਚਾਲਕ ਨੇ ਐੱਸਡੀ ਕਾਲਜ ਵਾਲੇ ਪੁਲ ਦੇ ਉੱਪਰ ਕੀਤਾ ਐਕਸੀਡੈਂਟ, ਸਵਿਫਟ ਗੱਡੀ ਤੇ ਚੜ੍ਹਾਈ ਗੱਡੀ, 1 ਬਾਈਕ ਸਵਾਰ ਕੀਤਾ ਗੰਭੀਰ ਜਖਮੀ
– ਇਕ ਮੋਟਰਸਾਈਕਲ ਸਵਾਰ ਵੀ ਕੀਤਾ ਜ਼ਖ਼ਮੀ
ਬਰਨਾਲਾ (ਡਾ ਰਾਕੇਸ਼ ਪੁੰਜ/ ਕੇਸ਼ਵ ਵਰਦਾਨ ਪੁੰਜ)
ਸ਼ਰਾਬੀ ਹਾਲਤ ਵਿਚ ਇੱਕ ਗੱਡੀ ਦੇ ਚਾਲਕ ਨੇ ਐੱਸਡੀ ਕਾਲਜ ਦੇ ਪੁਲ ਉਪਰ ਭਿਆਨਕ ਐਕਸੀਡੈਂਟ ਕਰ ਦਿੱਤਾ। ਉਸ ਨੇ ਅੱਗੇ ਜਾ ਰਹੀ ਸਵਿਫਟ ਗੱਡੀ ਦੇ ਉੱਪਰ ਆਪਣੀ ਗੱਡੀ ਚੜ੍ਹਾ ਦਿੱਤੀ ਅਤੇ ਉਸ ਤੋਂ ਪਹਿਲਾਂ ਉਥੇ ਖੜ੍ਹੇ ਇਕ ਬਾਈਕ ਸਵਾਰ ਨੂੰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਜਿਸ ਦਾ ਕਾਫੀ ਖੂਨ ਸੜਕ ਤੇ ਡੁੱਲ੍ਹ ਗਿਆ। ਸਵਿਫਟ ਗੱਡੀ ਦੇ ਚਾਲਕ ਅਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਹੰਡਿਆਏ ਦੀ ਤਰਫੋਂ ਸ਼ਹਿਰ ਵੱਲ ਨੂੰ ਜਾ ਰਿਹਾ ਸੀ। ਪਿੱਛੋਂ ਤੇਜ਼ ਰਫਤਾਰ ਆਈ ਬਰੀਜ਼ਾ ਗੱਡੀ ਉਸ ਦੀ ਗੱਡੀ ਦੇ ਉੱਪਰ ਹੀ ਚੜ੍ਹ ਗਈ। ਉਹ ਇਕਦਮ ਘਬਰਾ ਗਿਆ ਅਤੇ ਬੜਾ ਜ਼ੋਰਦਾਰ ਖੜਕਾ ਹੋਇਆ। ਉਸ ਨੇ ਗੱਡੀ ਚੋਂ ਉਤਰ ਕੇ ਦੇਖਿਆ ਤਾਂ ਬਰੀਜ਼ਾ ਗੱਡੀ ਨੂੰ ਇਕ ਵਿਅਕਤੀ ਚਲਾ ਰਿਹਾ ਸੀ ਜੋ ਕਈ ਸ਼ਰਾਬੀ ਹਾਲਤ ਵਿਚ ਸੀ। ਉਸ ਨੇ ਦੱਸਿਆ ਕਿ ਉਸ ਦੀ ਗੱਡੀ ਤੋਂ ਪਹਿਲਾਂ ਉਸ ਵਿਅਕਤੀ ਨੇ ਇੱਕ ਮੋਟਰਸਾਈਕਲ ਵਿੱਚ ਵੀ ਜ਼ੋਰਦਾਰ ਟੱਕਰ ਮਾਰੀ। ਮੋਟਰਸਾਈਕਲ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ। ਇਸ ਮੌਕੇ ਬਰੀਜ਼ਾ ਗੱਡੀ ਚਾਲਕ ਅਮਰਜੀਤ ਨੇ ਕਿਹਾ ਕਿ ਉਹ ਮਾਫੀ ਮੰਗਦਾ ਹੈ ਉਸ ਤੋਂ ਇਹ ਗੱਲ ਕੰਮ ਗਲਤੀ ਨਾਲ ਹੋਇਆ ਹੈ ਅਤੇ ਉਸ ਦੀ ਇੱਕ ਪਊਆ ਵੀ ਪੀਤਾ ਹੋਇਆ ਹੈ। ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ। ਐਸਐਚਓ ਸਿਟੀ–1 ਜਗਜੀਤ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇਗੀ ਅਤੇ ਜਿਸ ਤਰ੍ਹਾਂ ਦੇ ਬਿਆਨ ਦਿਖਾਈ ਜਾਣਗੇ ਉਸ ਤਰ੍ਹਾਂ ਵੀ ਕਾਰਵਾਈ ਕੀਤੀ ਜਾਵੇਗੀ।
0 comments:
एक टिप्पणी भेजें