27 ਮਈ, ਬਰਨਾਲਾ(ਕੇਸ਼ਵ ਵਰਦਾਨ ਪੁੰਜ)
ਬਰਨਾਲਾ ਤੋਂ ਸ਼੍ਰੀ ਵਰਿੰਦਾਵਨ ਧਾਮ ਲਈ 15 ਜੂਨ ਤੋਂ ਬੱਸ ਰਵਾਨਾ ਹੋਵੇਗੀ ਜਿਸ ਵਿੱਚ ਸ਼ਰਧਾ ਅਤੇ ਧੂਮਧਾਮ ਨਾਲ ਬਾਂਕੇ ਬਿਹਾਰੀ ਰਾਧਾ ਰਾਣੀ ਦੇ ਦਰਸ਼ਨ ਕਰਵਾਉਣ ਲਈ ਬਰਨਾਲੇ ਤੋਂ ਜਥਾ ਰਵਾਨਾ ਹੋਵੇਗਾ ਇਹ ਯਾਤਰਾ 15 ਜੂਨ ਤੋਂ 18 ਜੂਨ ਸ੍ਰੀ ਵਰਿੰਦਾਵਨ ਧਾਮ ਲਈ ਬਰਨਾਲਾ ਤੋਂ ਚੱਲੇਗੀ,ਜੋ ਕਿ ਬਰਸਾਨਾ, ਗੋਵਰਧਨ ਜੀ ਅਤੇ ਮਥੁਰਾ ਹੋ ਕੇ ਸ਼੍ਰੀ ਵਰਿੰਦਾਵਨ ਧਾਮ ਪਹੁੰਚੇਗੀ। ਸੁਭਾਸ਼ ਗਰਗ ਬਾਲਾ ਜੀ ਨਾਲ ਸੰਪਰਕ ਕਰਣ ਤੇ ਉਨ੍ਹਾਂ ਕਿਹਾ ਕਿ ਮੁਥਰਾ ਵਰਿੰਦਾਵਨ ਜਾਣ ਦੇ ਚਾਹਵਾਨ ਆਪਣੀ ਟਿਕਟ ਬੁੱਕ ਕਰਵਾ ਸਕਦੇ ਹਨ। ਏ.ਸੀ. ਬੱਸ, ਏ.ਸੀ. ਕਮਰੇ ਅਤੇ ਖਾਣ-ਪੀਣ ਰਹਿਣ-ਸਹਿਣ ਦੀਆਂ ਸਾਰੀਆਂ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਵਰਗੀ ਪ੍ਰੋਫੈਸਰ ਜੈ ਪ੍ਰਕਾਸ਼ ਗਰਗ ਦਾ ਦੱਸ ਸਾਲ ਪਹਿਲਾਂ ਲਗਾਇਆ ਹੋਇਆ ਬੂਟਾ ਅੱਜ ਵੀ ਓਦਾਂ ਹੀ ਕਾਇਮ ਹੈ। ਉਨ੍ਹਾਂ ਵੱਲੋਂ ਚਲਾਈ ਗਈ ਵਰਿੰਦਾਵਨ ਬੱਸ ਯਾਤਰਾ ਨੂੰ ਉਸੇ ਤਰ੍ਹਾਂ ਬਰਕਰਾਰ ਰੱਖ ਸੁਭਾਸ਼ ਗਰਗ ਬਾਲਾ ਜੀ ਆਪਣਾ ਕਰਤੱਬ ਨਿਭਾਅ ਵਰਿੰਦਾਵਨ ਯਾਤਰਾ ਲਈ ਬੱਸ ਹਰ ਸਾਲ ਲੈ ਕੇ ਜਾਂਦੇ ਹਨ। ਇਸ ਵਾਰ ਵੀ ਦਸਵੀਂ ਬੱਸ ਯਾਤਰਾ ਲਈ ਉਹ ਪੂਰੇ ਤਿਆਰ ਹਨ ਅਤੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਇਸ ਵਾਰ ਵੀ ਸ਼੍ਰੀ ਵਰਿੰਦਾਵਨ ਯਾਤਰਾ ਲੈ ਕੇ ਜਾਈ ਜਾ ਰਹੀ ਹੈ। ਸੋ ਜਾਣ ਦੇ ਚਾਹਵਾਨ ਆਪਣੀ ਟਿਕਟ ਜਲਦ ਤੋਂ ਜਲਦ ਬੁੱਕ ਕਰਵਾ ਸਕਦੇ ਹਨ।
0 comments:
एक टिप्पणी भेजें