Contact for Advertising

Contact for Advertising

Latest News

शुक्रवार, 20 मई 2022

16 ਵਾਂ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਮਹਾਂ ਉਤਸਵ 23 ਮਈ ਤੋਂ ਸ਼ੁਰੂ। ‌

16 ਵਾਂ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਮਹਾਂ ਉਤਸਵ 23 ਮਈ ਤੋਂ ਸ਼ੁਰੂ।                    ‌                                          ਬਰਨਾਲਾ/(ਕੇਸ਼ਵ ਵਰਦਾਨ ਪੁੰਜ)  ਸ਼ਕਤੀ ਕਲਾ ਮੰਦਰ ਨੇਡ਼ੇ ਪ੍ਰਾਚੀਨ ਗਊਸ਼ਾਲਾ ਬਰਨਾਲਾ ਵਿਖੇ 23  ਮਈ ਦਿਨ ਸੋਮਵਾਰ ਤੋਂ  29 ਮਈ ਦਿਨ ਐਤਵਾਰ   ਤੱਕ ਸ਼੍ਰੀ ਮਦ ਭਾਗਵਤ ਕਥਾ ਗਿਆਨ ਯੱਗ ਮਹਾਉਤਸਵ ਕਰਵਾਇਆ ਜਾ ਰਿਹਾ ਹੈ। ਭਾਗਵਤ ਭਾਸਕਰ ਪਰਮ ਸਤਿਕਾਰਯੋਗ ਡਾ ਸੂਰਿਆਕਾਂਤ ਸ਼ਾਸਤਰੀ ਜੀ  ਸ਼ਾਮ ਦੇ ਚਾਰ ਵਜੇ ਤੋਂ ਪ੍ਰਭੂ ਇੱਛਾ ਤੱਕ ਸ਼੍ਰੀਮਦ ਭਾਗਵਤ ਕਥਾ ਦਾ ਪ੍ਰਵਾਹ ਕਰ ਰੋਜ਼ ਆਪਣੇ ਮੁਖਾਰਬਿੰਦ ਤੋਂ ਕਰਨਗੇ । ਇਸ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਨਿਲ ਦੱਤ ਸ਼ਰਮਾ  ਅਤੇ ਜਨਰਲ ਸਕੱਤਰ ਮਨੀਸ਼ ਜੀਵਨ ਨੇ ਦੱਸਿਆ ਕਿ 23 ਮਈ ਨੂੰ ਸ਼੍ਰੀ  ਮਦ ਭਾਗਵਤ ਪੂਜਾ, ਭਗਤੀ ਵਿਆਖਿਆਨ,   24 ਮਈ ਨੂੰ ਅਵਤਾਰ ਮਹਿਮਾ , ਸ਼ਿਵ ਪਾਰਬਤੀ ਪ੍ਰਸੰਗ, 25 ਮਈ ਨੂੰ ਧਰੁਵ ਕਥਾ , ਪ੍ਰਹਿਲਾਦ ਪ੍ਰਸੰਗ,   26 ਮਈ ਦਿਨ ਵੀਰਵਾਰ  ਨੂੰ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਅਤੇ ਨੰਦ ਉਤਸਵ , 27 ਮਈ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਕ੍ਰਿਸ਼ਨ ਲੀਲਾਵਾਂ ਅਤੇ ਗੋਵਰਧਨ ਪੂਜਾ, 28 ਮਈ  ਦਿਨ ਸ਼ਨੀਵਾਰ ਨੂੰ ਉਧਵ ਪ੍ਰਸੰਗ ਅਤੇ ਰੁਕਮਣੀ ਵਿਆਹ ( ਮੰਗਲ ਗੀਤ,ਮਹਿੰਦੀ ਰਸਮ) 29 ਮਈ ਦਿਨ ਐਤਵਾਰ ਸਵੇਰੇ 8 ਵਜੇ ਹਵਨ ਪੂਰਨ ਆਹੁਤੀ , ਸਵੇਰੇ 11 ਵਜੇ  ਸਪਤਾਹ ਦਾ ਭੋਗ ਪਵੇਗਾ, ਦੁਪਹਿਰ 12 ਵਜੇ ਬ੍ਰਹਮਭੋਜ ਅਤੇ ਭੰਡਾਰਾ ਅਤੁੱਟ ਵਰਤੇਗਾ ।  ਸ੍ਰੀ ਮਦਨ ਲਾਲ ਗੋਇਲ ਸ਼ੈਲਰ ਵਾਲੇ ਮੁੱਖ ਜਜਮਾਨ ਹੋਣਗੇ । ਇਸ ਮੌਕੇ ਦੀਪਕ ਬਾਂਸਲ ਸੋਨੀ ਕੋਲੋਨਾਈਜ਼ਰ ਅਤੇ ਐਮ ਡੀ ਆਸਥਾ ਇਨਕਲੇਵ ਛੱਪਨ ਭੋਗ ਲਗਾਉਣਗੇ। ਇਸ ਮਹਾਂਯੱਗ ਵਿੱਚ  ਨੀਰਜਬਾਲਾ ਦਾਨੀਆ , ਅਸ਼ੋਕ ਕੁਮਾਰ ਲੱਖੀ ਸਪੁੱਤਰ ਸੇਠ ਲਖਪਤ ਰਾਏ ,   ਪਿਆਰਾ ਲਾਲ ਰਾਏਸਰ ਵਾਲੇ , ਵਿਸ਼ਨੂੰ ਸਿੰਗਲਾ , ਡਾ ਦੇਵਨ ਮਿੱਤਲ , ਸਵਿੰਦਰ ਬਾਂਸਲ, ਰਾਜੇਸ਼ ਸ਼ਰਾਫ ਨੀਟੂ, ਜੋਸ਼ੀ ਗੋਇਲ ,  ਪਾਲ ਚੰਦ ਗਰਗ ਪੱਖੋਂ ਵਾਲੇ , ਰਾਮ ਰਤਨ , ਰਮੇਸ਼ ਕੁਮਾਰ ਰਾਜੂ ਅਤੇ ਅਨੀਸ਼ ਕੁਮਾਰ ਚੰਡੀਗੜ੍ਹ‌ ਮੁੱਖ ਚਰਨ ਸੇਵਕ ਵਜੋਂ ਸ਼ਾਮਿਲ ਹੋਣਗੇ। ਇਸ ਮੌਕੇ  ਉਨ੍ਹਾਂ ਨਾਲ ਸੋਨੀ ਭੋਤਨਾ ਪ੍ਰਬੰਧਕੀ ਸਕੱਤਰ, ਕੌਰ ਸੈਨ ਗਰਗ ਸਹਿ-ਪ੍ਰਬੰਧਕ , ਰਾਜੇਸ਼ ਕੁਮਾਰ ਨੀਟੂ ਸ਼ਰਾਫ ਸਹਿ-ਪ੍ਰਬੰਧਕ, ਮੁਨੀਸ਼ ਜਿੰਦਲ ਸਹਿ-ਪ੍ਰਬੰਧਕ, ਪ੍ਰਵੀਨ ਸਿੰਗਲਾ ਸਹਿ-ਪ੍ਰਬੰਧਕ, ਜਿੰਮੀ ਮਿੱਤਲ ਸਹਿ-ਪ੍ਰਬੰਧਕ ਅਤੇ ਰਾਜੇਸ਼ ਗਰਗ ਸੋਨੀ ਕੈਸ਼ੀਅਰ ਹਾਜ਼ਰ ਸਨ। ਉਨ੍ਹਾਂ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਧਰਮ ਪ੍ਰੇਮੀ ਸੱਜਣਾਂ ਨੂੰ  ਬੇਨਤੀ ਕੀਤੀ ਹੈ ਕਿ ਉਹ ਇਸ ਕਥਾ ਵਿੱਚ ਰੋਜ਼ਾਨਾ ਸਮੇਂ ਸਿਰ ਪਹੁੰਚ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਆਪਣਾ ਜੀਵਨ ਸਫ਼ਲ ਬਣਾਉਣ।
16 ਵਾਂ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਮਹਾਂ ਉਤਸਵ 23 ਮਈ ਤੋਂ ਸ਼ੁਰੂ।                    ‌
  • Title : 16 ਵਾਂ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਮਹਾਂ ਉਤਸਵ 23 ਮਈ ਤੋਂ ਸ਼ੁਰੂ। ‌
  • Posted by :
  • Date : मई 20, 2022
  • Labels :
  • Blogger Comments
  • Facebook Comments

0 comments:

एक टिप्पणी भेजें

Top