Contact for Advertising

Contact for Advertising

Latest News

बुधवार, 11 मई 2022

ਗੁਰਦੁਆਰਾ ਅੜੀਸਰ ਸਾਹਿਬ ਹੰਢਿਆਇਆ ਵਿਖੇ ਮਹਾਨ ਖ਼ੂਨਦਾਨ ਕੈਂਪ 16 ਮਈ ਨੂੰ।

ਗੁਰਦੁਆਰਾ ਅੜੀਸਰ ਸਾਹਿਬ ਹੰਢਿਆਇਆ  ਵਿਖੇ ਮਹਾਨ ਖ਼ੂਨਦਾਨ ਕੈਂਪ 16 ਮਈ ਨੂੰ।                        
K V Punj     ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਬਰਨਾਲਾ ਵੱਲ੍ਹੋਂ ਪੂਰਨਮਾਸ਼ੀ ਦੇ ਦਿਹਾਡ਼ੇ ਤੇ 16 ਮਈ ਦਿਨ ਸੋਮਵਾਰ ਨੂੰ ਮਹਾਨ ਖ਼ੂਨਦਾਨ  ਕੈਂਪ  ਸਵੇਰੇ 09 ਵਜੇ ਤੋਂ ਸ਼ਾਮ ਦੇ   06 ਵਜੇ ਤੱਕ ਲੱਗੇਗਾ । ਇਸ ਦੀ ਜਾਣਕਾਰੀ ਦਿੰਦਿਆਂ ਗੁਰੂ ਗੋਬਿੰਦ ਸਿੰਘ  ਸਟੱਡੀ ਸਰਕਲ  ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਬਰਨਾਲਾ,ਅਵਤਾਰ ਸਿੰਘ, ਮਨਪ੍ਰੀਤ ਸਿੰਘ ਹੰਡਿਆਇਆ, ਮਨਵੀਰ ਸਿੰਘ ਅਤੇ ਬਲਵਿੰਦਰ ਸਿੰਘ ਹੰਡਿਆਇਆ ਨੇ ਦੱਸਿਆ  ਕਿ ਸੰਤ ਬਾਬਾ ਬਾਬੂ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਅੜੀਸਰ ਸਾਹਿਬ ਹੰਡਿਆਇਆ ਖ਼ੂਨਦਾਨ ਕੈਂਪ ਦਾ ਉਦਘਾਟਨ  ਕਰਨਗੇ । ਇਸ ਮੌਕੇ ਖ਼ੂਨਦਾਨੀਆਂ ਨੂੰ ਸਰਟੀਫ਼ਿਕੇਟ ਅਤੇ ਮੈਡਲ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਖ਼ੂਨਦਾਨ ਕਰਨ  ਲਈ ਖ਼ੂਨਦਾਨ ਕੈਂਪ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।  ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਰਜਿਸਟਰਡ ਬਰਨਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਅਤੇ ਜਨਰਲ ਸਕੱਤਰ ਹੇਮ ਰਾਜ ਵਰਮਾ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਨਾਲਾ ਦੇ ਇਸ ਲੋਕ ਭਲਾਈ ਦੇ ਕਾਰਜ ਦੀ ਪ੍ਰਸ਼ੰਸ਼ਾ ਕੀਤੀ ਹੈ।

ਗੁਰਦੁਆਰਾ ਅੜੀਸਰ ਸਾਹਿਬ ਹੰਢਿਆਇਆ  ਵਿਖੇ ਮਹਾਨ ਖ਼ੂਨਦਾਨ ਕੈਂਪ 16 ਮਈ ਨੂੰ।
  • Title : ਗੁਰਦੁਆਰਾ ਅੜੀਸਰ ਸਾਹਿਬ ਹੰਢਿਆਇਆ ਵਿਖੇ ਮਹਾਨ ਖ਼ੂਨਦਾਨ ਕੈਂਪ 16 ਮਈ ਨੂੰ।
  • Posted by :
  • Date : मई 11, 2022
  • Labels :
  • Blogger Comments
  • Facebook Comments

0 comments:

एक टिप्पणी भेजें

Top