ਬਰਨਾਲਾ, 18, ਮਈ ( ਸੁਖਵਿੰਦਰ ਸਿੰਘ ਭੰਡਾਰੀ /ਕੇਸ਼ਵ ਵਰਦਾਨ ਪੁੰਜ )ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਵੱਲੋਂ ਬੇਸਹਾਰਾ ਅਤੇ ਲਾਚਾਰ ਔਰਤਾਂ ਨੂੰ ਰਾਸ਼ਨ ਵੰਡਣ ਲਈ 27 ਵਾਂ ਰਾਸ਼ਨ ਵੰਡ ਸਮਾਰੋਹ ਮੁੱਖ ਸਰਪ੍ਰਸਤ ਪਿਆਰਾ ਲਾਲ ਰਾਏਸਰ ਵਾਲੇ ਅਤੇ ਚੇਅਰਪਰਸਨ ਨੀਰਜ ਬਾਲਾ ਦਾਨੀਆਂ ਦੀ ਅਗਵਾਈ ਚ ਆਯੋਜਤ ਕੀਤਾ ਗਿਆ। ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਗੁਰਮੀਤ ਸਿੰਘ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਯੂਨਿਟ ਬਰਨਾਲਾ ਨੇ ਕਿਹਾ ਕਿ ਲਾਕ ਡਾਊਨ ਵੇਲੇ ਸ਼ੁਰੂ ਕੀਤਾ ਗਿਆ ਮਹੀਨਾਵਾਰ ਰਾਸ਼ਨ ਵੰਡਣ ਦਾ ਪ੍ਰੋਗਰਾਮ ਅੱਜ ਤਕ ਜਾਰੀ ਹੈ। ਉਨ੍ਹਾਂ ਪਿਛਲੇ 27 ਮਹੀਨਿਆਂ ਤੋਂ ਰਾਸ਼ਨ ਵੰਡਣ ਦੇ ਲੋਕ ਭਲਾਈ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੈਂ ਵੀ ਇਸ ਕੰਮ ਵਿੱਚ ਹਰ ਮਹੀਨੇ ਆਪਣਾ ਯੋਗਦਾਨ ਪਾਇਆ ਕਰਾਂਗਾ। ਉਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਕਲਿਆਣਕਾਰੀ ਕਾਰਜਾਂ ਨਾਲ ਜੁੜਨ ਦਾ ਸੱਦਾ ਦਿੱਤਾ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਵਿਜੇ ਚੌਧਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਚ ਸ਼ਾਮਲ ਹੋ ਕੇ ਬਹੁਤ ਖੁਸ਼ੀ ਮਿਲੀ ਹੈ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਜਾਣਕਾਰੀ ਦਿੱਤੀ ਕਿ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਰਾਸ਼ਨ ਵੰਡਣ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ ਸੁਸਾਇਟੀ ਦੇ ਮੈਂਬਰ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਰਾਸ਼ਨ ਵੰਡਦੇ ਹਨ। ਇਸ ਮੌਕੇ ਮਹਿਮਾਨਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਚ ਵਿਸ਼ੇਸ਼ ਤੌਰ ਤੇ ਸ਼ਿਮਲਾ ਸਹਿਗਲ ਬਖ਼ਤਗੜ੍ਹ, ਰਾਜੇਸ਼ ਭੂਟਾਨੀ, ਹੇਮਰਾਜ ਵਰਮਾ, ਕੇਵਲ ਕ੍ਰਿਸ਼ਨ ਗਰਗ, ਮਹਿੰਦਰਪਾਲ, ਪੀ ਡੀ ਸ਼ਰਮਾ, ਕਿਰਨ ਦੇਵਾ , ਵਿਜੈ ਕੰਨਗੋ, ਮੁਕੇਸ਼ ਗਰਗ, ਲੀਲਾ ਰਾਮ , ਬਬੀਤਾ ਜਿੰਦਲ ,ਮਨਦੀਪ ਵਾਲੀਆ ,ਆਸ਼ਾ ਸ਼ਰਮਾ, ਸੋਮਾ ਭੰਡਾਰੀ, ਅਸ਼ਵਨੀ ਸ਼ਰਮਾ , ਸ਼ਿਮਲਾ ਸਹਿਗਲ, ਰਮੇਸ਼ ਕੌਸ਼ਲ , ਸਰੂਪ ਚੰਦ ਵਰਮਾ, ਲਖਵੀਰ ਸਿੰਘ ਬੰਟੀ ਆਦਿ ਮੈਂਬਰ ਹਾਜ਼ਰ ਸਨ
ਪ੍ਰੋਗ੍ਰੈਸਿਵ ਸੀਨੀਅਰ ਸਿਟੀਜਨ ਸੁਸਾਇਟੀ ਵੱਲੋਂ 27 ਵਾਂ ਰਾਸ਼ਨ ਵੰਡ ਸਮਾਰੋਹ ਆਯੋਜਿਤ
- Title : ਪ੍ਰੋਗ੍ਰੈਸਿਵ ਸੀਨੀਅਰ ਸਿਟੀਜਨ ਸੁਸਾਇਟੀ ਵੱਲੋਂ 27 ਵਾਂ ਰਾਸ਼ਨ ਵੰਡ ਸਮਾਰੋਹ ਆਯੋਜਿਤ
- Posted by :
- Date : मई 18, 2022
- Labels :
0 comments:
एक टिप्पणी भेजें