984 ਨਸ਼ੀਲੀਆਂ ਗੋਲੀਆਂ ਸਮੇਤ ਪੁਲਿਸ ਨੇ ਦੋ ਵਿਅਕਤੀ ਕਾਬੂ ਕੀਤੇ
ਭਦੌੜ ( ਕੇਸ਼ਵ ਵਰਦਾਨ ਪੁੰਜ)-ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਭਦੌੜ ਪੁਲਿਸ ਨੇ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਗੁਰਬਿੰਦਰ ਸਿੰਘ ਡੀ. ਐਸ. ਪੀ. ਤਪਾ ਨੇ ਥਾਣਾਂ ਭਦੌੜ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ. ਐਚ. ਓ. ਬਲਤੇਜ ਸਿੰਘ ਨੇ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਅਤੇ ਵਾਹਾਨਾਂ ਦੀ ਜਾਂਚ ਲਈ ਪਿੰਡ ਜੰਗੀਆਣਾਂ ਦੇ ਬਸ ਸਟੈਂਡ ਤੇ ਨਾਕਾ ਲਾਇਆ ਹੋਇਆ ਸੀ। ਪੁਲਿਸ ਨੂੰ ਸ਼ੱਕ ਪਈ ਕਿ ਅਨਾਜ ਮੰਡੀ ਜੰਗੀਆਣਾਂ ਵਿਖੇ ਬੇ ਅਬਾਦ ਕਮਰਿਆਂ ਅੰਦਰ ਦੋ ਵਿਅਕਤੀਅ ਹਨ ਜਦ ਉਨਾਂ ਵਿਅਕਤੀਆਂ ਦੀ ਤਲਾਸੀ ਲਈ ਤਾਂ ਕਾਲੇ ਰੰਗ ਦੇ ਲਫਾਫੇ ਅੰਦਰ ਉਨਾਂ ਕੋਲ ਚਿੱਟੇ ਰੰਗ ਦੀਆਂ ਗੋਲੀਆਂ ਸਨ। ਜਦ ਲਫਾਫਾ ਖੋਲ ਕੇ ਗੋਲੀਆਂ ਦੀ ਗਿਣਤੀ ਕੀਤੀ ਗਈ ਤਾਂ 984 ਖੁਲੀਆਂ ਗੋਲੀਆਂ ਬਰਾਮਦ ਹੋਈਆਂ। ਡੀ.ਐਸ.ਪੀ. ਗੁਰਬਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਦੀ ਪਹਿਚਾਣ ਗੁਰਵਿੰਦਰ ਸਿੰਘ ਉਰਫ ਗੋਗਡੀ ਪੁੱਤਰ ਕੇਹਰ ਸਿੰਘ ਵਾਸੀ ਟਿੱਬਾ ਬਸਤੀ ਜੰਗੀਆਣਾਂ ਅਤੇ ਖੁਸ਼ਕਰਨ ਸਿੰਘ ਉਰਫ ਖੁਸ਼ੀ ਪੁੱਤਰ ਰਣਜੀਤ ਸਿੰਘ ਵਾਸੀ ਸੰਧੂਕਲਾਂ ਵਜੋਂ ਹੋਈ ਹੈ। ਇਨਾਂ ਖਿਲਾਫ ਥਾਣਾਂ ਭਦੌੜ ਵਿਖੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਦੋਸ਼ੀਆਂ ਨੂੰ ਹਵਾਲਾਤ ਵਿਚ ਦਿੱਤਾ ਗਿਆ ਹੈ। ਪੁਲਿਸ ਵਿਭਾਗ ਵੱਲੋਂ ਇਨਾਂ ਨਸ਼ਾ ਤਸਕਰਾਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਪੁਛ ਪੜਤਾਲ ਦੌਰਾਨ ਜੋ ਵੀ ਵਿਅਕਤੀਆਂ ਦੀ ਇਸ ਕੇਸ ਨਾਲ ਜੁੜੇਗਾ ਉਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਥਾਣਾਂ ਭਦੌੜ ਵਿਖੇ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਗਏ ਦੋ ਵਿਅਕਤੀ।
0 comments:
एक टिप्पणी भेजें