ਬਰਨਾਲਾ( ਕੇਸ਼ਵ ਵਰਦਾਨ ਪੁੰਜ ) ਪੀਸੀਐਸ ਗੋਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਬਰਨਾਲਾ ਦਾ ਐਸਡੀਐਮ ਨਿਯੁਕਤ ਕੀਤਾ ਗਿਆ ਹੈ। ਗੋਪਾਲ ਸਿੰਘ ਦਾ ਨਾਂ ਸ਼ਾਮ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਉਚੇਚੇ ਵਿੱਚ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੋਪਾਲ ਸਿੰਘ ਚੰਡੀਗੜ੍ਹ ਵਿੱਚ ਲੋਕ ਸੰਪਰਕ ਵਿਭਾਗ ਵਿੱਚ ਉਪ ਸਕੱਤਰ ਵਜੋਂ ਤਾਇਨਾਤ ਸਨ।ਉਹ ਬਠਿੰਡਾ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ। ਜ਼ਿਕਰਯੋਗ ਹੈ ਕਿ ਮੈਡਮ ਐਸਡੀਐਮ ਸਵਾਤੀ ਟਿਵਾਣਾ ਦੀ ਕੁਝ ਹੀ ਦਿਨਾਂ ਵਿਚ ਬਰਨਾਲਾ ਤੋਂ ਬਦਲੀ ਕਰ ਦਿੱਤੀ ਗਈ ਹੈ। ਲਗਪਗ ਇਕ ਹਫਤਾ ਪਹਿਲਾਂ ਹੀ ਉਨ੍ਹਾਂ ਨੇ ਬਰਨਾਲਾ ਦੀ ਐਸਡੀਐਮ ਦਾ ਅਹੁਦਾ ਸੰਭਾਲਿਆ ਸੀ। ਲੇਕਿਨ ਹੁਣ ਉਨ੍ਹਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸੈਕਟਰੀ ਲਗਾਇਆ ਗਿਆ ਹੈ ਗੋਪਾਲ ਸਿੰਘ ਇਸ ਤੋਂ ਪਹਿਲਾਂ ਲੋਕ ਸੰਪਰਕ ਵਿਭਾਗ ਵਿੱਚ ਡਿਪਟੀ ਸੈਕਟਰੀ ਰਹਿ ਚੁੱਕੇ ਹਨ। ਇਹ ਨਿਯੁਕਤੀ ਉਨ੍ਹਾਂ ਦੀ ਪਿਛਲੇ ਸਾਲ ਸਤੰਬਰ ਵਿਚ ਹੋਈ ਸੀ। ਉਸ ਤੋਂ ਪਹਿਲਾਂ ਉਹ ਮਲੋਟ ਦੇ ਐਸਡੀਐਮ ਵੀ ਰਹੇ ਹਨ।
ਗੋਪਾਲ ਸਿੰਘ ਬਣੇ ਬਰਨਾਲਾ ਦੇ ਐਸ ਡੀ ਐਮ ,ਮੈਡਮ ਸਵਾਤੀ ਟਿਵਾਣਾ ਨੂੰ ਲਗਾਇਆ ਸਿਖਿਆ ਬੋਰਡ ਦਾ ਸੈਕਟਰੀ।
- Title : ਗੋਪਾਲ ਸਿੰਘ ਬਣੇ ਬਰਨਾਲਾ ਦੇ ਐਸ ਡੀ ਐਮ ,ਮੈਡਮ ਸਵਾਤੀ ਟਿਵਾਣਾ ਨੂੰ ਲਗਾਇਆ ਸਿਖਿਆ ਬੋਰਡ ਦਾ ਸੈਕਟਰੀ।
- Posted by :
- Date : मई 11, 2022
- Labels :
0 comments:
एक टिप्पणी भेजें