ਨਗਰ ਕੌਂਸਲ ਵੱਲੋਂ ਗਲੀਆਂ ਦੇ ਸਿਰਿਆਂ ਤੇ ਲਾਏ ਸਾਈਨਬੋਰਡ ਸ਼ਰਾਰਤੀ ਤੱਤਾਂ ਨੇ ਤੋੜੇ ।
ਬਰਨਾਲਾ-(ਕੇਸ਼ਵ ਵਰਦਾਨ ਪੁੰਜ )ਨਗਰ ਕੌਂਸਲ ਬਰਨਾਲਾ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਸ਼ਹਿਰ ਦੇ ਗਲੀਆਂ ਮੁਹੱਲਿਆਂ ਦੇ ਸਿਰਿਆਂ ਤੇ ਸਾਈਨ ਬੋਰਡ ਲਗਾਏ ਗਏ ਸਨ। ਉਹ ਸਾਈਨ ਬੋਰਡ ਗਲੀਆਂ ਦੇ ਨਾਵਾਂ ਤੇ ਗਲੀ ਨੰਬਰ ਨੂੰ ਦਰਸਾਉਂਦੇ ਸਨ । ਰਾਹਗੀਰਾਂ ਅਤੇ ਅਣਜਾਣ ਲੋਕਾਂ ਨੂੰ ਗਲੀ ਮੁਹੱਲਿਆਂ ਨੂੰ ਲੱਭਣ ਚ ਸੌਖ ਹੁੰਦੀ ਸੀ । ਇਹ ਸਾਈਨ ਬੋਰਡ ਲਗਪਗ ਸਾਰੇ ਸ਼ਹਿਰ ਦੇ ਵਿਚੋਂ ਹੀ ਤੋੜ ਦਿੱਤੇ ਗਏ ਹਨ। ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਦੀ ਅਗਵਾਈ ਚ ਕ੍ਰਿਸ਼ਨਾ ਗਲੀ ਦੇ ਵਸਨੀਕਾਂ ਨੇ ਸਾਈਨ ਬੋਰਡ ਤੋੜੇ ਜਾਣ ਤੇ ਸਖ਼ਤ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਰੋਸ ਪ੍ਰਗਟ ਕੀਤਾ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵੱਖ ਵੱਖ ਥਾਵਾਂ ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾਵੇ ਤਾਂ ਜੋ ਕੋ ਜਿਹੜੇ ਬੋਰਡ ਤੋੜੇ ਗਏ ਹਨ , ਉਨ੍ਹਾਂ ਬੋਰਡਾਂ ਨੂੰ ਤੋੜਨ ਵਾਲੇ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਇਆ ਜਾ ਸਕੇ । ਲੋਕਾਂ ਨੇ ਮੰਗ ਕੀਤੀ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਕਿ ਲੋਕਾਂ ਦੇ ਪੈਸੇ ਨਾਲ ਲਗਾਏ ਗਏ ਸਾਈਨ ਬੋਰਡਾਂ ਨੂੰ ਤੋੜ ਕੇ ਇਕ ਬਹੁਤ ਹੀ ਗਲਤ ਕੰਮ ਕੀਤਾ ਹੈ । ਅਜਿਹੇ ਸ਼ਰਾਰਤੀ ਤੱਤਾਂ ਨੂੰ ਲੱਭ ਕੇ ਉਨ੍ਹਾਂ ਤੇ ਜਨਤਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਐਕਟ ਅਧੀਨ ਪਰਚਾ ਦਰਜ ਕਰਕੇ ਸਖਤ ਸਜ਼ਾ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ। ਇਸ ਸਬੰਧੀ ਕਈ ਲੋਕਾਂ ਨੇ ਦੱਸਿਆ ਹੈ ਕਿ ਸ਼ਹਿਰ ਵਿੱਚ ਇੱਕ ਮਾਨਸਿਕ ਰੋਗੀ ਵਿਅਕਤੀ ਘੁੰਮਦਾ ਫਿਰਦਾ ਹੈ ਤੇ ਜਿਹੜਾ ਇੰਨ੍ਹਾਂ ਬੋਰਡਾਂ ਨੂੰ ਇੱਟਾਂ ਮਾਰ ਕੇ ਤੋੜ ਦਿੰਦਾ ਹੈ । ਲੇਕਿਨ ਫਿਰ ਵੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਕੰਮ ਕਰ ਰਹੀ। ਇਸ ਮੌਕੇ ਸੰਜੇ ਕੁਮਾਰ ਮਕੈਨਿਕ,ਪਿਆਰਾ ਸਿੰਘ, ਸਤਵੰਤ ਸਿੰਘ ਚਹਿਲ ਉਰਫ ਮੰਗਾ, ਗੁਰਦੇਵ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
0 comments:
एक टिप्पणी भेजें