ਸਾਹਿਤ ਸਭਾ ਤਪਾ ਵੱਲੋਂ ਰੂਬਰੂ ਅਤੇ ਕਵੀ ਦਰਬਾਰ ਕਰਵਾਇਆ
ਪੰਜਾਬੀ ਸਾਹਿਤ ਸੱਭਿਆਚਾਰ ਤੇ ਕਲਾ ਨੂੰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰਦੀ ਰਹੀ ਹੈ : ਤਰਲੋਚਨ ਬਾਂਸਲ
ਤਪਾ ਮੰਡੀ, 8 ਮਈ (ਡਾ ਰਾਕੇਸ਼ ਪੁੰਜ ) ਅੱਜ ਪੰਜਾਬੀ ਸਾਹਿਤ ਸਭਾ ਤਪਾ ਵੱਲੋਂ ਐਸ ਐਨ ਆਰੀਆ ਹਾਈ ਸਕੂਲ ਵਿਖੇ ਸਾਹਿਤਕ ਸਮਾਗਮ ਕਰਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਅਤੇ ਅਗਰਵਾਲ ਸੰਮੇਲਨ ਦੇ ਸੂਬਾ ਪ੍ਰਧਾਨ ਸ੍ਰੀ ਤਰਲੋਚਨ ਬਾਂਸਲ ਸਨ। ਪੰਜਾਬ ਦੀ ਉੱਘੀ ਕਵਿੱਤਰੀ ਜਗਜੀਤ ਕੌਰ ਢਿੱਲਵਾਂ ਨੇ ਹਾਜ਼ਰ ਲੇਖਕਾਂ ਦੇ ਰੂਬਰੂ ਹੁੰਦਿਆਂ ਆਪਣੇ ਸਾਹਿਤਿਕ ਸਫਰ ਅਤੇ ਸਿਰਜਣ ਪ੍ਰਕਿਰਿਆ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਹਿਤ ਦੇ ਖੇਤਰ ਵਿਚ ਔਰਤ ਲੇਖਿਕਾ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਨੂੰ ਪੇਕੇ ਅਤੇ ਸਹੁਰੇ ਘਰ ਵਿਚ ਸਾਹਿਤਕ ਮਾਹੌਲ ਮਿਲਿਆ। ਜਿਸ ਕਾਰਨ ਮੇਰੀ ਲੇਖਣੀ ਨੂੰ ਬਲ ਮਿਲਿਆ। ਗ਼ਜ਼ਲਗੋ ਬੂਟਾ ਸਿੰਘ ਚੌਹਾਨ ਨੇ ਜਗਜੀਤ ਕੌਰ ਢਿੱਲਵਾਂ ਦੀਆਂ ਗ਼ਜ਼ਲਾਂ ਨੂੰ ਬਹਿਰ, ਵਜ਼ਨ, ਅਰੂਜ਼ ਅਤੇ ਵਸਤੂ ਪੱਖੋਂ ਕਮਾਲ ਦੀ ਕਲਾਤਮਿਕ ਸ਼ਾਇਰੀ ਕਿਹਾ। ਇਸ ਮੌਕੇ ਹਰਭਜਨ ਸਿੰਘ ਸੇਲਬਰਾਹ, ਸੁਰਮੁਖ ਸਿੰਘ ਸੇਲਬਰਾਹ, ਸੁਖਵਿੰਦਰ ਸਿੰਘ ਢਿੱਲਵਾਂ, ਡਾ ਜਵਾਲਾ ਸਿੰਘ ਮੌੜ, ਉੱਘੇ ਉਦਯੋਗਪਤੀ ਮੋਹਿਤ ਸਿੰਗਲਾ ਆਦਿ ਲੇਖਕਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ । ਹਾਜ਼ਰ ਕਵੀਆਂ ਮਾਲਵਿੰਦਰ ਸ਼ਾਇਰ, ਗੁਰਜੀਤ ਗੈਰੀ ਤਪਾ, ਮਨਜੀਤ ਘੁੰਨਸ, ਹੈੱਡ ਮਾਸਟਰ ਰਣਜੀਤ ਸਿੰਘ ਟੱਲੇਵਾਲ, ਮਨਜਿੰਦਰ ਚੰਗੇਰੀ, ਤੇਜਿੰਦਰ ਮਾਰਕੰਡਾ, ਮੁਖਤਿਆਰ ਪੱਤਰਕਾਰ, ਹਾਕਮ ਸਿੰਘ ਚੌਹਾਨ, ਟੇਕ ਢੀਂਗਰਾ ਚੰਦ ਨੇ ਆਪਣੀਆਂ ਸੱਜਰੀਆਂ ਕਵਿਤਾਵਾਂ ਪੜ੍ਹੀਆਂ। ਪਹੁੰਚੇ ਮੁੱਖ ਮਹਿਮਾਨ ਤਰਲੋਚਨ ਬਾਂਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਪੰਜਾਬੀ ਸਾਹਿਤ ਸਭਾ ਤਪਾ ਨੇ ਅਨੇਕਾਂ ਲੇਖਕ ਪੈਦਾ ਕੀਤੇ ਹਨ ਅਤੇ ਸਾਹਿਤ ਦੇ ਖੇਤਰ ਵਿਚ ਸਭਾ ਦਾ ਵੱਡਾ ਯੋਗਦਾਨ ਹੈ। ਪੰਜਾਬੀ ਸਾਹਿਤ ਸੱਭਿਆਚਾਰ ਅਤੇ ਕਲਾ ਨੂੰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰਦੀ ਰਹੀ ਹੈ। ਉਨ੍ਹਾਂ ਨੇ ਸਭਾ ਦੇ ਕਾਰਜਾਂ ਨੂੰ ਸਰਗਰਮੀ ਨਾਲ ਚਲਾਉਣ ਲਈ ਸਭਾ ਨੂੰ ਵਿੱਤੀ ਸਹਾਇਤਾ ਵੀ ਦਿੱਤੀ। ਮੁੱਖ ਮਹਿਮਾਨ ਤਰਲੋਚਨ ਬਾਂਸਲ ਨੇ ਆਪਣੇ ਵੱਲੋਂ ਲੇਖਿਕਾ ਜਗਜੀਤ ਕੌਰ ਢਿੱਲਵਾਂ ਅਤੇ ਸਭਾ ਦੇ ਪ੍ਰਧਾਨ ਸੀ ਮਾਰਕੰਡਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਸਾਹਿਤ ਸਭਾ ਤਪਾ ਵੱਲੋਂ ਮੁੱਖ ਮਹਿਮਾਨ ਤਰਲੋਚਨ ਬਾਂਸਲ ਨੂੰ ਯਾਦਗਾਰੀ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਮੰਚ ਸੰਚਾਲਨ ਦੀ ਭੂਮਿਕਾ ਪ੍ਰਿੰਸੀਪਲ ਵਰਿੰਦਰ ਸਿੰਘ ਨੇ ਬਾਖ਼ੂਬੀ ਅਦਾ ਕੀਤੀ । ਸਮਾਗਮ ਵਿੱਚ ਮਨਪ੍ਰੀਤ ਜਲਪੋਤ, ਪੁਨੀਤ ਮੈਨਨ, ਜਗਜੀਤ ਗੁਰਮ, ਦੀਪਇੰਦਰ ਸਿੰਘ ਪੁਰਬਾ, ਗੁਰਜੀਤ ਸਿੰਘ ਪੁਰਬਾ, ਸੱਤਪਾਲ ਮਾਨ ਬਠਿੰਡਾ ,ਜਗਪਾਲ ਸਿੰਘ ਮੌੜ ,ਮਾਸਟਰ ਨਿਸਨ ਕੁਮਾਰ ਸਿੰਗਲਾ, ਮਾਸਟਰ ਨਿਸ਼ਨ ਕੁਮਾਰ, ਮਾਸਟਰ ਕ੍ਰਿਸ਼ਨ ਚੰਦ ਸਿੰਗਲਾ,ਅਗਰਵਾਲ ਸੰਮੇਲਨ ਦੇ ਮੈਂਬਰ ਸੱਤਪਾਲ ਪੱਖੋਂ,ਹਰਬੰਸ ਲਾਲ ਸ਼ਰਮਾ ਆਦਿ ਹਾਜ਼ਰ ਰਹੇ।
ਕੈਪਸ਼ਨ : ਸਾਹਿਤਕ ਸਮਾਗਮ ਦੌਰਾਨ ਸਨਮਾਨ ਦਿੰਦੇ ਸਭਾ ਦੇ ਪ੍ਰਧਾਨ ਸੀ ਮਾਰਕੰਡਾ ਅਤੇ ਹੋਰ ਆਗੂ
0 comments:
एक टिप्पणी भेजें