Contact for Advertising

Contact for Advertising

Latest News

सोमवार, 16 मई 2022

ਬਰਨਾਲਾ ਕਲੱਬ ਚ ਮੀਟਿੰਗ ਲਈ ਇੱਕਠੇ ਹੋਏ ਨਗਰ ਕੌਂਸਲ ਪ੍ਰਧਾਨ,ਕੁਝ ਐਮ ਸੀਆਂ ਤੇ ਕਲੱਬ ਦੇ ਸੰਭਾਵੀ ਸੈਕਟਰੀ ਚ ਗੈਸਟ ਫੀਸ ਨੂੰ ਲੈ ਕੇ ਫਸੇ ਸਿੰਗ

ਬਰਨਾਲਾ,   (ਕੇਸ਼ਵ ਵਰਦਾਨ ਪੁੰਜ ) - ਬਰਨਾਲਾ ਕਲੱਬ ਜੋ ਮਹਿਜ ਹਾਈ ਪ੍ਰੋਫ਼ਾਈਲ ਅਫਸਰਾਂ,ਸਮੇਂ ਸਮੇ ਤੇ ਰਾਜਨੀਤਕ ਸਰਕਾਰਾਂ ਦੇ ਵਿਧਾਇਕਾਂ ਦੇ ਨਾਲ ਸੰਬੰਧਿਤ ਐਮਸੀਆਂ, ਕਲੱਬ ਮੇਮ੍ਬਰਾਂ ਤੋਂ ਬਿਨਾ ਸ਼ਾਮ ਰੰਗੀਨ ਕਰਨ ਦਾ ਦੇ ਕਲੱਬ ਵਜੋਂ ਜਾਣਿਆ ਜਾਂਦਾ ਹੈ! ਜਿਸ ਉੱਤੇ ਹਮੇਸ਼ਾਂ ਪਾਰਟੀਆਂ ਨਾਲ ਜੁੜੇ ਬੰਦਿਆਂ ਵਲੋਂ ਸੈਕਟਰੀ ਦੀ ਕੁਰਸੀ ਮੱਲ ਕੇ ਮਨਆਈਆਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਬਦਲਾਓ ਦੀ ਨੀਤੀ ਤਹਿਤ ਆਪ ਦੇ ਸੈਕਟਰੀ ਡਾਕਟਰ ਰਮਨਦੀਪ ਸਿੰਘ ਵਲੋਂ ਕਲੱਬ ਦੇ ਮੁਲਾਜ਼ਮਾਂ ਰਾਂਹੀ, ਮੇਮ੍ਬਰਸ਼ਿਪ ਨਾਲ  ਕਲੱਬ ਚ ਐਂਟਰੀ ਕਰਨ ਤੇ ਗੈਸਟ ਫੀਸ ਤੋਂ ਬਿਨਾਂ ਨਾ ਵੜ੍ਹਨ ਦਿੱਤਾ ਜਾਵੇ ਹੁਕਮ ਦਿੰਦਿਆਂ ਚੂੜੀਆਂ ਕਸੀਆਂ ਸ਼ਾਇਦ ਰਾਜਨੀਤਕ ਦੇ ਰਾਸ ਨਹੀਂ ਆਈਆਂ ਕੀ ਹੈ ਕਲੱਬ ਸੈਕਟਰੀ ਤੇ ਐਮਸੀਆਂ ਵਿਚਾਲੇ ਮੱਚਿਆ ਭੰਬੜ  ਦਾ ਪੂਰਾ ਮਾਮਲਾ ।  ਹਮੇਸ਼ਾਂ ਦੀ ਤਰ੍ਹਾਂ  ਬਰਨਾਲਾ ਕਲੱਬ ਚ  ਲੰਗੀਆਂ ਦੋ ਰਾਤਾਂ ਪਹਿਲਾਂ ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੀ ਅਗਵਾਈ ਵਿੱਚ ਵੱਡੀ ਗਿਣਤੀ ਚ ਕੌਂਸਲਰਾਂ ਨੇ ਸਿਰਕਤ ਕਰਨੀ ਚਾਹੀ ਜਿਸ ਦੀ ਭਿਣਕ ਪੈਂਦਿਆਂ ਬਰਨਾਲਾ ਕਲੱਬ ਦੇ ਸੰਭਾਵੀ ਸੈਕਟਰੀ ਡਾਕਟਰ ਰਮਨਦੀਪ ਸਿੰਘ  ਦੇ ਦਿੱਤੇ ਹੁਕਮਾਂ ਤਹਿਤ ਜਦੋਂ ਕਲੱਬ ਮੁਲਾਜ਼ਮ ਨੇ ਦੱਸਿਆ ਕਿ ਮੇਮ੍ਬਰ ਨਾਲ ਆਏ ਗੈਸਟ ਦੀ ਫੀਸ ਲੱਗੇਗੀ ਤਾਂ ਹੀ ਅੰਦਰ ਜਾ ਸਕਦੇ ਹਨ ਇਕ  ਕੌਸਲਰ  ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਕੀ ਅਸੀਂ ਐਮ ਸੀ ਹਾਂ ਇਸ ਬਾਰੇ ਕਲੱਬ ਦੇ ਸੈਕਟਰੀ ਨਾਲ ਮੋਬਾਈਲ ਤੇ ਤੂੰ ਤੂੰ ਮੈਂ ਹੋਈ ਕਿ ਕਲੱਬ ਵਿੱਚ ਆਮ ਆਦਮੀ ਪਾਰਟੀ ਦੇ ਉਨ੍ਹਾਂ ਆਗੂਆਂ ਤੋਂ ਵਸੂਲੀ ਗੈਸਟ ਫੀਸ ਦੀ ਕੋਈ ਰਸੀਦ ਦਿਖਾਉ,ਜਿਹੜੇ ਕਲੱਬ ਦੇ ਮੈਂਬਰ ਵੀ ਨਹੀਂ ਤੇ ਉਹ ਅਕਸਰ ਕਲੱਬ ਵਿੱਚ ਆਉਂਦੇ ਹਨ, ਸੈਕਟਰੀ ਤੇ ਐਮ ਸੀ ਦਰਮਿਆਨ ਫੋਨ ਤੇ ਹੋਈ ਇਸ ਤਕਰਾਰਬਾਜੀ ਤੋਂ ਬਾਅਦ ਪ੍ਰਧਾਨ ਸਣੇ ਸਾਰੇ ਕੌਸਲਰ, ਬਿਨਾਂ ਮੀਟਿੰਗ ਤੋਂ ਹੀ,ਰੋਸ ਵਜੋਂ, ਵਾਪਿਸ ਮੁੜ ਗਏ। ਕੌਸਲਰਾਂ ਨੇ ਵੀ ਆਪਣੀ ਤਾਕਤ ਦਿਖਾਈ ਤੇ ਕੌਸਲ ਦੇ ਮੁਲਾਜ਼ਮਾਂ ਨੂੰ ਕਲੱਬ ਦਾ ,ਬਿਨਾਂ ਸਰਕਾਰੀ ਫੀਸ ਦੀ ਵਸੂਲੀ ਤੋਂ ਕੂੜਾ ਨਾ ਚੁੱਕਣ ਦਾ ਫੁਰਮਾਨ ਜਾਰੀ ਕਰ ਦਿੱਤਾ । ਕਲੱਬ ਅੰਦਰ ਕੂੜੇ ਦਾ ਢੇਰ ਲੱਗਣਾ ਸ਼ੁਰੂ ਹੋ ਗਿਆ ਤੇ ਮਾਮਲਾ ਪੇਚੀਦਾ ਬਣ ਗਿਆ । ਜਿਕਰਜੋਗ ਹੈ ਰਾਜਨੀਤਕ ਪਾਰਟੀਆਂ ਨਾਲ ਜੁੜੇ ਆਗੂਆਂ ਵਲੋਂ ਸ਼ਾਮਾਂ ਰੰਗੀਨ ਕਰਨ ਤਹਿਤ ਹਮੇਸ਼ਾਂ ਬਰਨਾਲਾ ਕਲੱਬ ਤੇ ਕਬਜ਼ਾ ਜਮਾ ਕੇ ਰੱਖਿਆ ਹੈ ਜਿਸ ਨੂੰ ਲੈ ਕੇ ਚੰਗੇ ਅਸਰਰਸੂਖ ਕਲੱਬ ਮੇਮ੍ਬਰਾਂ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕੀ ਸਿਗਰਟਾਂ ਦੇ ਧੂਏਂ ਤੇ ਗਾਲੀ ਗਲੋਚ  ਕਾਰਨ ਕਈ ਵਾਰ ਤਾਂ ਐਨੀ ਹੁਲੜਬਾਜ਼ੀ ਹੁੰਦੀ ਹੈ  ਆਪਣੇ ਬੱਚਿਆਂ ਸਮੇਤ ਪਰਿਵਾਰਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਭਾਵੇਂ ਮੌਜੂਦਾ ਸਮੇਂ ਚ ਕਲੱਬ ਦੇ ਗੈਰਮੈਂਬਰ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਆਗੂਆਂ ਦਾ ਵੀ ਕਲੱਬ ਅੰਦਰ ਤਾਂਤਾ ਲੱਗਿਆ ਰਹਿੰਦਾ ਹੈ। ਪਰ ਕਿਸੇ ਦੀ ਵੀ ਕੁੱਝ ਦਿਨ ਪਹਿਲਾਂ ਤੱਕ ਕੋਈ ਗੈਸਟ ਫੀਸ ਨਹੀਂ ਕੱਟੀ ਜਾਂਦੀ ।   ਤਾਜ਼ਾ ਜਾਣਕਾਰੀ ਤਹਿਤ ਕਲੱਬ ਸੈਕਟਰੀ ਵਲੋਂ ਬਿਨਾਂ ਕਿਸੇ ਅਧਿਕਾਰਿਤ ਚੋਣ ਤੋਂ ਹੀ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਕਲੱਬ ਦੀ ਨਵੀਂ ਐਗਜੈਕਟਿਵ ਚੁਣ ਕੇ ਕਲੱਬ ਦੇ ਬੋਰਡ ਤੇ ਚਿਪਕਾ ਦਿੱਤੀ ਗਈ ਸੀ। ਸੈਕਟਰੀ ਸਾਬ੍ਹ ਦੀ ਖੁਦ ਦੀ ਗੈਰਸੰਵਿਧਾਨਿਕ ਨਿਯੁਕਤੀ ਦੀ ਫਾਇਲ ਹਾਲੇ ਤੱਕ ਬਰਨਾਲਾ ਕਲੱਬ ਤੱਕ ਨਹੀਂ ਪਹੁੰਚੀ ਅਤੇ ਇਹ ਫਾਇਲ ਡੀ ਸੀ ਬਰਨਾਲਾ ਦੇ ਦਫ਼ਤਰ ਦਾ ਸ਼ਿੰਗਾਰ ਬਣੀ ਹੋਈ ਹੈ । ਇਹ ਵੀ ਪਤਾ ਲੱਗਾ ਹੈ ਕਿ ਕੁੱਝ ਦਿਨ ਪਹਿਲਾਂ ਕਾਹਲੀ ਵਿੱਚ ਜਾਰੀ ਕੀਤੀ ਸੂਚੀ ਨੂੰ ਬੋਰਡ ਤੋਂ ਹਟਾ ਦੇਣ ਦੇ ਹੁਕਮ ਜਾਰੀ ਕੀਤੇ ਗਏ ਅਤੇ ਆਉਣ ਵਾਲੇ ਦਿਨਾਂ ਦੌਰਾਨ ਇਸ ਸੂਚੀ ਵਿੱਚ ਕੁੱਝ ਬਦਲਾਅ ਹੋਣ ਦੇ ਚਰਚੇ ਵੀ ਛਿੜੇ ਹੋਏ ਹਨ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਸੈਕਟਰੀ ਸਾਬ੍ਹ ਵਲੋਂ ਨਗਰ ਕੌਂਸਲ ਪ੍ਰਧਾਨ ਨਾਲ ਸੁਲਾਹ ਸਫਾਈ ਕਰਨ ਦੀਆਂ ਕੋਸ਼ਿਸਾਂ ਵਿੱਢੀਆਂ ਗਈਆਂ ਹਨ।  ਦੂਜੇ ਪਾਸੇ ਨਗਰ ਕੌਂਸਲ ਵਲੋਂ ਬਰਨਾਲਾ ਕਲੱਬ ਦੀਆਂ ਕਥਿਤ ਬੇ-ਨਿਯਮੀਆਂ ਦੀ ਘੋਖ ਪੜਤਾਲ ਤੇ ਕਲੱਬ ਤੇ ਨੋਟਿਸ ਦਾ ਤਿੱਖਾ ਹਮਲਾ ਕਰਨ ਲਈ, ਕੌਂਸਲ ਦਾ ਕਲੱਬ ਨਾਲ ਸਬੰਧਿਤ ਰਿਕਾਰਡ ਖੰਗਾਲਨਾ ਦਾ ਵੀ ਬੀੜਾ ਚੁੱਕਿਆ ਗਿਆ ਹੈ।  ਜਦੋਂ ਇਸ ਸੰਬੰਧੀ ਕਲੱਬ ਦੇ ਸੈਕਟਰੀ ਡਾ: ਰਮਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਨਵੀਂ ਚੁਣੀ ਐਗਜੈਕਟਿਵ ਵਲੋਂ ਇਹ ਫੈਸਲਾ ਕੀਤਾ ਗਿਆ ਕਿ ਕਲੱਬ ਅੰਦਰ ਦਾਖ਼ਲ ਹੋਣ ਵਾਲੇ ਹਰ ਗੈਰਮੈਂਬਰ ਦੀ ਗੈਸਟ ਫੀਸ ਵਸੂਲੀ ਜਾਵੇਗੀ ਜੋ ਹੁਣ ਤੱਕ ਚਲਦਾ ਰਿਹਾ ਉਹ ਬਦਲ ਜਾਵੇਗਾ  ਫੀਸ ਅਦਾ ਕਰਕੇ ਤਾਂ ਗੈਸਟ ਆ ਸਕਦਾ ਹੈ ਕਲੱਬ ਅੰਦਰ ਪੈਦਾ ਹੋਈ ਕੂੜੇ ਦੀ ਸਮੱਸਿਆ ਬਾਰੇ ਉਹਨਾ ਕਿਹਾ ਕਿ ਸਾਰਾ ਮਾਮਲਾ ਸੁਲਝ ਗਿਆ ਹੈ।

ਬਰਨਾਲਾ ਕਲੱਬ ਚ ਮੀਟਿੰਗ ਲਈ ਇੱਕਠੇ ਹੋਏ ਨਗਰ ਕੌਂਸਲ ਪ੍ਰਧਾਨ,ਕੁਝ ਐਮ ਸੀਆਂ ਤੇ ਕਲੱਬ ਦੇ ਸੰਭਾਵੀ ਸੈਕਟਰੀ ਚ ਗੈਸਟ ਫੀਸ ਨੂੰ ਲੈ ਕੇ ਫਸੇ ਸਿੰਗ
  • Title : ਬਰਨਾਲਾ ਕਲੱਬ ਚ ਮੀਟਿੰਗ ਲਈ ਇੱਕਠੇ ਹੋਏ ਨਗਰ ਕੌਂਸਲ ਪ੍ਰਧਾਨ,ਕੁਝ ਐਮ ਸੀਆਂ ਤੇ ਕਲੱਬ ਦੇ ਸੰਭਾਵੀ ਸੈਕਟਰੀ ਚ ਗੈਸਟ ਫੀਸ ਨੂੰ ਲੈ ਕੇ ਫਸੇ ਸਿੰਗ
  • Posted by :
  • Date : मई 16, 2022
  • Labels :
  • Blogger Comments
  • Facebook Comments

0 comments:

एक टिप्पणी भेजें

Top