ਲੋੜਵੰਦ ਔਰਤਾਂ ਨੂੰ ਪੈਨਸ਼ਨਾਂ ਵੰਡ ਕੇ ਮਨਾਇਆ ਮਜ਼ਦੂਰ ਦਿਹਾੜਾ । ਸੂਰਿਆਵੰਸ਼ੀ ਖੱਤਰੀ ਸਭਾ ਰਜਿਸਟਰਡ ਬਰਨਾਲਾ ਵੱਲੋਂ ਲੋੜਵੰਦ ਅਤੇ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਔਰਤਾਂ ਨੂੰ ਪੈਨਸ਼ਨਾਂ ਵੰਡ ਕੇ ਮਈ ਦਿਵਸ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਮਈ ਦਿਹਾੜਾ ਦੁਨੀਆਂ ਦੇ ਕੋਨੇ ਕੋਨੇ ਚ ਮਨਾਇਆ ਜਾਂਦਾ ਹੈ ਇਸ ਮੌਕੇ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਮਜ਼ਦੂਰਾਂ ਦੇ ਹੱਕਾਂ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ । ਸਿੱਖਿਆ ਅਤੇ ਮੁਫ਼ਤ ਇਲਾਜ਼ ਸਰਕਾਰਾਂ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਮਜ਼ਦੂਰਾਂ ਨੂੰ ਕਾਨੂੰਨ ਦੇ ਅਨੁਸਾਰ ਘੱਟੋ ਘੱਟ ਉਜਰਤਾਂ ਦੇਣੀਆਂ ਚਾਹੀਦੀਆਂ ਹਨ । ਵਰਤਮਾਨ ਸਮੇਂ ਆਕਾਸ਼ ਨੂੰ ਛੂਹ ਰਹੀ ਮਹਿੰਗਾਈ ਦੇ ਕਾਰਨ ਮਜ਼ਦੂਰ ਜਮਾਤ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋਇਆ ਪਿਆ ਹੈ। ਭਾਵੇਂ ਮਜ਼ਦੂਰਾਂ ਦੇ ਹੱਕਾਂ ਦੀ ਤਰਜਮਾਨੀ ਕਰਦੇ ਅਨੇਕਾਂ ਕਾਨੂੰਨ ਬਣੇ ਹੋਏ ਹਨ ਪਰ ਜ਼ਮੀਨੀ ਪੱਧਰ ਤੇ ਕੰਮ ਨਹੀਂ ਹੋ ਰਿਹਾ ਸੂਰਿਆਵੰਸ਼ੀ ਖੱਤਰੀ ਸਭਾ ਪਿਛਲੇ ਪੱਚੀ ਮਹੀਨਿਆਂ ਤੋਂ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਪੈਨਸ਼ਨਾਂ ਵੰਡਦੀ ਆ ਰਹੀ ਹੈ ਸਰਕਾਰਾਂ ਨੂੰ ਮਹਿੰਗਾਈ ਨੂੰ ਕਾਬੂ ਕਰਨਾ ਚਾਹੀਦਾ ਹੈ ਤਾਂ ਜੋ ਆਮ ਲੋਕ ਸੌਖ ਦੀ ਜ਼ਿੰਦਗੀ ਬਸਰ ਕਰ ਸਕਣ । ਸੂਰਿਆਵੰਸ਼ੀ ਖੱਤਰੀ ਸਭਾ ਦੇ ਮਹਿਲਾ ਵਿੰਗ ਦੀ ਪ੍ਰਧਾਨ ਮਨਦੀਪ ਵਾਲੀਆ ਨੇ ਕਿਹਾ ਕਿ ਖੱਤਰੀ ਸਭਾ ਦੇ ਲੋਕ ਭਲਾਈ ਕੰਮਾਂ ਕਾਰਨ ਹੀ ਸਮਾਜ ਵਿੱਚ ਇਸ ਦੀ ਇੱਕ ਵੱਖਰੀ ਅਤੇ ਨਿਵੇਕਲੀ ਪਹਿਚਾਣ ਬਣੀ ਹੋਈ ਹੈ। ਇਸ ਮੌਕੇ ਤਾਰਾ ਚੰਦ ਚੋਪਡ਼ਾ, ਗਿਆਨੀ ਕਰਮ ਸਿੰਘ ਭੰਡਾਰੀ, ਸ਼ਿਵਤਾਰ ਭੰਡਾਰੀ , ਨਵਦੀਪ ਸਿੰਘ ਕਪੂਰ , ਆਸ਼ਾ ਵਰਮਾ, ਸੋਮਾ ਭੰਡਾਰੀ, ਹੇਮਰਾਜ ਵਰਮਾ, ਪਰਵੀਨ ਭੰਡਾਰੀ, ਰੇਨੂੰ ਮਹਿਤਾ ,ਸ਼ਸ਼ੀ ਦਾਨੀਆ, ਦਰਸ਼ਨਾਂ ਭਗਰੀਆ ਹਾਜ਼ਰ ਸਨ
ਲੋੜਵੰਦ ਔਰਤਾਂ ਨੂੰ ਪੈਨਸ਼ਨਾਂ ਵੰਡ ਕੇ ਮਨਾਇਆ ਮਜ਼ਦੂਰ ਦਿਹਾੜਾ ।
- Title : ਲੋੜਵੰਦ ਔਰਤਾਂ ਨੂੰ ਪੈਨਸ਼ਨਾਂ ਵੰਡ ਕੇ ਮਨਾਇਆ ਮਜ਼ਦੂਰ ਦਿਹਾੜਾ ।
- Posted by :
- Date : मई 02, 2022
- Labels :
0 comments:
एक टिप्पणी भेजें