Contact for Advertising

Contact for Advertising

Latest News

शनिवार, 21 मई 2022

ਰਾਜਾ ਵੜਿੰਗ ਦੀ ਬੜ੍ਹਕ ਨੇ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦੀ ਤੇ ਪਹੁੰਚਾਏ

ਰਾਜਾ ਵੜਿੰਗ ਦੀ ਬੜ੍ਹਕ ਨੇ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦੀ ਤੇ ਪਹੁੰਚਾਏ।                             21ਮਈ, ਬਰਨਾਲਾ (ਸੁਖਵਿੰਦਰ ਸਿੰਘ ਭੰਡਾਰੀ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਲਕਾ ਬਰਨਾਲਾ ਵਿਖੇ ਪਹੁੰਚਣ ਤੇ ਵਿਧਾਨ ਸਭਾ ਹਲਕੇ  ਦੇ ਪਾਰਟੀ ਵਰਕਰਾਂ ਅਤੇ ਆਗੂਆਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਹਲਕਾ ਬਰਨਾਲਾ ਦੇ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਪਿਛਲੇ ਸਮੇਂ  ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਕੁਰਸੀ  ਦੇ ਲਾਲਚ ਵਿੱਚ ਆ ਕੇ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰ ਕੇ ਪਾਰਟੀ ਦਾ ਭਾਰੀ ਨੁਕਸਾਨ ਕੀਤਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ  ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ । ਅੱਜ ਪਾਰਟੀ  ਨੂੰ ਮੁੜ ਲੀਹਾਂ ਤੇ ਲਿਆਉਣ ਲਈ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਪੂਰੇ ਪੰਜਾਬ ਅੰਦਰ ਵਿਧਾਨ ਸਭਾ ਹਲਕਿਆਂ ਚ ਜਾ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਚ ਧੜੇਬੰਦੀ ਪੈਦਾ ਕਰਨ ਵਾਲਿਆਂ ਲਈ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਵਾਲਿਆਂ ਲਈ ਪਾਰਟੀ ਚ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ  ਕਿ ਅਸਲੀ ਵਰਕਰ ਚੰਗੇ ਮਾੜੇ ਸਮੇਂ ਚ  ਪਾਰਟੀ ਨਾਲ ਖੜ੍ਹੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜਾਖੜ ਚ ਏਨੀ ਹਿੰਮਤ ਹੈ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ  ਚੋਣ ਲੜ ਕੇ ਵੇਖਣ, ਜੇਕਰ ਮਾਂਜ ਕੇ ਨਾ ਭੇਜਿਆ ਤਾਂ ਵੜਿੰਗਾਂ ਦਾ ਪੁੱਤ ਨਾ ਕਿਹੋ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਲਲਕਾਰਦਿਆਂ ਕਿਹਾ ਕਿ ਨਗਰ ਕੌਂਸਲ ਬਰਨਾਲਾ ਦਾ ਪ੍ਰਧਾਨ ਗੁਰਜੀਤ  ਸਿੰਘ ਰਾਮਣਵਾਸੀਆ ਕਾਂਗਰਸ ਪਾਰਟੀ ਦਾ ਹੈ। ਜੇਕਰ ਇਸ ਨਾਲ ਕੋਈ ਧੱਕਾ ਕੀਤਾ ਤਾਂ ਇੱਕੀ ਦੀ ਇਕੱਤੀ ਇਹੋ ਜਿਹੀ ਪਾਵਾਂਗੇ ਕਿ ਚੀਕਾਂ ਪੁਆ ਦਿਆਂਗੇ। ਰਾਜਾ ਵੜਿੰਗ ਦੀ ਇਸ ਫੇਰੀ ਨੇ  ਕਾਂਗਰਸ ਵਰਕਰਾਂ ਅਤੇ ਆਗੂਆਂ ਦੇ ਹੌਸਲੇ ਬੁਲੰਦੀਆਂ ਤੇ ਪਹੁੰਚਾ ਦਿੱਤੇ ਹਨ ।ਰਾਜਾ ਵੜਿੰਗ ਨੇ ਬੜ੍ਹਕ ਮਾਰਦਿਆਂ ਕਿਹਾ ਕਿ ਅੱਧੀ ਰਾਤ ਨੂੰ ਵੀ ਆਵਾਜ਼ ਦਿਉ ਤਾਂ ਬਰਨਾਲੇ ਦੋ ਘੰਟਿਆਂ ਵਿੱਚ ਪਹੁੰਚ ਜਾਵਾਂਗਾ।  ਬਰਨਾਲਾ ਪਹੁੰਚਣ ਤੇ ਹਲਕਾ ਇੰਚਾਰਜ ਮਨੀਸ਼ ਬਾਂਸਲ ਨੇ ਅਮਰਿੰਦਰ ਸਿੰਘ  ਰਾਜਾ ਵੜਿੰਗ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਬਰਨਾਲਾ ਦੀ ਸਮੁੱਚੀ ਕਾਂਗਰਸ ਉਨ੍ਹਾਂ ਦੇ ਨਾਲ ਖੜੀ ਹੈ। ਰਾਜਾ ਵੜਿੰਗ ਵੱਲੋਂ ਆਪ  ਵਾਲਿਆਂ  ਨੂੰ ਮਾਰੀ ਬੜ੍ਹਕ ਤੋਂ ਉਤਸ਼ਾਹਤ ਹੋ ਕੇ ਕਾਂਗਰਸ ਪਾਰਟੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਸੁਖਜੀਤ ਕੌਰ ਸੁੱਖੀ ਨੇ ਕਿਹਾ ਕਿ ਬਰਨਾਲਾ ਕਾਂਗਰਸ  ਦਾ  ਮਹਿਲਾ ਵਿੰਗ ਰਾਜਾ  ਵੜਿੰਗ ਨਾਲ ਚੱਟਾਨ ਵਾਂਗ ਖਡ਼੍ਹਾ ਹੈ। ਇਸ ਮੌਕੇ ਸ਼ਹੀਦ ਧਰਮਵੀਰ ਸਹਿਗਲ ਦੇ ਮਾਤਾ ਸ਼ਿਮਲਾ ਸਹਿਗਲ ਬਖਤਗੜ੍ਹ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਮੱਖਣ ਸ਼ਰਮਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਰਨਾਲਾ, ਗੁਰਜੀਤ  ਰਾਮਣਵਾਸੀਆ ਪ੍ਰਧਾਨ ਨਗਰ ਕੌਂਸਲ ਬਰਨਾਲਾ, ਸੀਨੀਅਰ ਕਾਂਗਰਸੀ ਆਗੂ ਕੁਲਦੀਪ  ਸਿੰਘ ਕਾਲਾ ਢਿੱਲੋਂ, ਮਹੇਸ਼ ਲੋਟਾ ਸਾਬਕਾ ਪ੍ਰਧਾਨ ਨਗਰ ਕੌਂਸਲ ਬਰਨਾਲਾ, ਗੁਰਕੀਮਤ ਸਿੰਘ ਸਿੱਧੂ, ਪਰਮਜੀਤ ਸਿੰਘ ਮਾਨ, ਬਲਦੇਵ ਸਿੰਘ ਭੁੱਚਰ, ਜਸੁਮੇਲ ਸਿੰਘ ਡੇਅਰੀਵਾਲਾ, ਰਾਜੀਵ ਲੂਬੀ, ਅਜੇ ਕੁਮਾਰ ਕੌਂਸਲਰ, ਜਸਵਿੰਦਰ ਢਿੱਲੋਂ, ਰਾਜਿੰਦਰਪਾਲ ਰਾਜੀ, ਕੁਲਦੇਵ ਸਿੰਘ ਤਾਜਪੁਰੀ, ਜਗਮੇਲ ਸਿੰਘ ਜੱਗਾ ਮਾਨ, ਰਾਜਿੰਦਰ ਕੌਰ ਘਾਰੂ ਆਦਿ ਅਨੇਕਾਂ ਹੋਰ ਅਹੁਦੇਦਾਰ ਅਤੇ ਪਾਰਟੀ ਵਰਕਰ ਹਾਜ਼ਰ ਸਨ
ਰਾਜਾ ਵੜਿੰਗ ਦੀ ਬੜ੍ਹਕ ਨੇ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦੀ ਤੇ ਪਹੁੰਚਾਏ
  • Title : ਰਾਜਾ ਵੜਿੰਗ ਦੀ ਬੜ੍ਹਕ ਨੇ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦੀ ਤੇ ਪਹੁੰਚਾਏ
  • Posted by :
  • Date : मई 21, 2022
  • Labels :
  • Blogger Comments
  • Facebook Comments

0 comments:

एक टिप्पणी भेजें

Top