Contact for Advertising

Contact for Advertising

Latest News

रविवार, 22 मई 2022

ਪਿੰਡ ਠੀਕਰੀਵਾਲਾ ਵਿਖੇ ਲਾਲ ਪੱਥਰ ਲਗਾਉਣ ਸਬੰਧੀ ਹੋਈ ਵਿਸ਼ਾਲ ਇਕੱਤਰਤਾ

ਪਿੰਡ ਠੀਕਰੀਵਾਲਾ  ਵਿਖੇ ਲਾਲ ਪੱਥਰ ਲਗਾਉਣ ਸਬੰਧੀ ਹੋਈ ਵਿਸ਼ਾਲ ਇਕੱਤਰਤਾ           ਬਰਨਾਲਾ(ਡਾ ਰਾਕੇਸ਼ ਪੁੰਜ)  ਪਿੰਡ ਠੀਕਰੀਵਾਲਾ ਗੁਰਦੁਆਰਾ ਸਾਹਿਬ ਵਿਖੇ ਨਗਰ ਪੰਚਾਇਤ, ਮੋਹਤਵਰ ਵਿਅਕਤੀਆ ਪੰਚਾਂ  ਸਰਪੰਚਾ  ਨੰਬਰਦਾਰਾਨ  ਕਿਸਾਨ ਯੂਨੀਅਨ ਦੇ ਆਗੂ ਸਾਹਿਬਾਨ ਅਤੇ ਨਗਰ ਨਿਵਾਸੀਆਂ ਨੂੰ ਪੰਜ ਪੰਜ  ਕਿੱਲਿਆਂ ਤੇ ਲਾਲ ਪੱਥਰ ਲਗਾਉਣ ਸਬੰਧੀ ਹੋਏ ਭਰੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਲਕਾ ਪਟਵਾਰੀ ਰਾਜੇਸ਼ ਭੂਟਾਨੀ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਜਿੱਥੇ ਜਮੀਨ ਦੇ ਸਰਵੇ ਨਿਸ਼ਾਨ ਮੁੜ ਤੋਂ ਸੁਰਜੀਤ ਹੋਣਗੇ, ਓਥੇ ਦਹਾਕਿਆਂ ਤੋਂ ਚਲੇ ਆ ਰਹੇ ਮਾਲਕਾਣ ਦੇ ਜ਼ਮੀਨ੍ ਸਬੰਧੀ ਆਪਸੀ ਝਗੜੇ ਖ਼ਤਮ ਹੋ ਜਾਣਗੇ ਅਤੇ ਆਪਸੀ ਭਾਈਚਾਰਾ ਕਾਇਮ ਹੋਵੇਗਾ | ਚਿਰਾਂ ਤੋਂ ਚੱਲੇ ਆ ਰਹੇ ਆਪਸੀ ਰਿਸ਼ਤਿਆ ਦੀ ਦਰਾਰ ਵੀ ਖ਼ਤਮ ਹੋ ਜਾਵੇਗੀ ਅਤੇ ਨਗਰ ਵਿਚ ਸੁਖਾਵਾਂ ਮਾਹੌਲ ਬਣ ਜਾਵੇਗਾ | ਇਨ੍ਹਾਂ ਪੱਥਰਾਂ ਦੇ ਲੱਗਣ ਨਾਲ ਨਗਰ ਦੇ ਸਾਰੇ ਰਸਤੇ ਪਹੀਆਂ ,ਖਾਲ , ਰਜਵਾਹਾ ਆਦਿ ਵੀ ਬੁਰਜੀਆ ਲਗਾ ਕੇ ਮੁਤਾਬਿਕ ਰਿਕਾਰਡ ਕਾਇਮ ਕੀਤੇ ਜਾਣਗੇ। ਅਜਿਹਾ ਕਰਨ ਨਾਲ ਜਿੱਥੇ ਰਸਤੇ ਵਾ ਪਹੀਆਂ ਦੀ ਚੌੜਾਈ ਸਹੀ ਕਾਇਮ ਹੋਵੇਗੀ ਉਥੇ ਆਪਣੇ ਟਰੈਕਟਰ ਟਰਾਲੀ ਲੰਘਣ ਵਿਚ ਆ ਰਹੀ ਔਖ ਵੀ ਖ਼ਤਮ ਹੋ ਜਾਵੇਗੀ | ਇਹ ਸਾਰਾ ਕੰਮ  ਨਗਰ ਦੀ ਚੁਣੀ ਹੋਈ ਕਮੇਟੀ ਵਾ ਪੰਚਾਇਤ ਵਲੋ ਮਾਨਯੋਗ ਡੀ . ਸੀ ਸਾਹਿਬ ਵੱਲ੍ਹੋਂ ਆਪਣੇ ਪੱਧਰ ਤੇ ਮੰਜੂਰੀ ਲੇੈ ਕਰ ਕਰਵਾਇਆ ਜਾਵੇਗਾ|  ਇਹ ਨਿਸ਼ਾਨਦੇਹੀ ਅਮਿਤ ਲੈਂਡ ਸੋਲੂਸ਼ਨ ਕੰਪਨੀ ਚੀਕਾ (ਹਰਿਆਣਾ) ਵਲੋ ਸੈਟੇਲਾਈਟ ਮਸ਼ੀਨ ਨਾਲ ਕੀਤਾ ਜਵੇਗਾ |ਇਥੇ ਇਹ ਵਰਨਣਯੋਗ ਹੈ ਕਿ ਇਸ ਕਾਰਜ਼ ਵਿਚ ਹਲਕਾ ਪਟਵਾਰੀ ਵਾ ਫੀਲਡ ਕਨੁੂੰਗੋ ਵੱਲੋਂ ਕੋਈ ਦਖ਼ਲ ਅੰਦਾਜ਼ੀ ਨਹੀਂ ਹੋਵੇਗੀ। ਸਾਰੀ ਜਿੰਮੇਵਾਰੀ ਨਗਰ ਪੰਚਾਇਤ ਕਮੇਟੀ ਵਾ ਕੰਪਨੀ ਦੀ ਹੀ ਹੋਵੇਗੀ| ਹਲਕਾ ਪਟਵਾਰੀ ਵ ਫੀਲਡ ਕਨੂੰਗੋ ਵੱਲੋਂ ਕੇਵਲ ਮਾਲ ਰਿਕਾਰਡ ਨਕਸ਼ਾ (ਲਠਾ) ਵਾ ਫੀਲਡ ਬੁੱਕ ਹੀ ਦੇਖਣ ਲਈ ਦਿੱਤੀ ਜਾਵੇਗੀ | ਇਸ ਮੌਕੇ ਜਗਸੀਰ ਸਿੰਘ ਮਾਨ ਪ੍ਰਧਾਨ ਗੁਰੂਦਵਾਰਾ ਕਮੇਟੀ ,ਮਹੰਤ ਗੁਰਮੀਤ ਸਿੰਘ, ਹਰਪਾਲ ਸਿੰਘ ਪਟਵਾਰੀ ,ਲਾਭ ਸਿੰਘ, ਜਗਤਾਰ ਸਿੰਘ ਜਥੇਦਾਰ ਨੇ ਸੰਬੋਧਨ ਕੀਤਾ| ਡੀ.ਪੀ ਨਰਿੰਜਨ ਸਿੰਘ, ਹਰਦੇਵ ਸਿੰਘ, ਚਮਕੌਰ ਸਿੰਘ, ਸੁਖਦੇਵ ਸਿੰਘ , ਭੁਪਿੰਦਰ ਸਿੰਘ , ਨਿਰਮਲ ਸਿੰਘ, ਨੰਬਰਦਾਰਾਨ ਗੁਰਨਾਮ ਸਿੰਘ ਭਾਰਤੀ ਕਿਸਾਨ ਯੂਨੀਅਨ ਮੇਵਾ ਸਿੰਘ ਸਾਬਕਾ ਸਰਪੰਚ ਮਾਸਟਰ , ਰਣਜੀਤ ਸਿੰਘ , ਵੈਦ ਗਰੀਬ ਸਿੰਘ , ਮਾਨ ਸਟੂਡੀਓ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜਿਰ ਹੋਏ |
ਪਿੰਡ ਠੀਕਰੀਵਾਲਾ  ਵਿਖੇ ਲਾਲ ਪੱਥਰ ਲਗਾਉਣ ਸਬੰਧੀ ਹੋਈ ਵਿਸ਼ਾਲ ਇਕੱਤਰਤਾ
  • Title : ਪਿੰਡ ਠੀਕਰੀਵਾਲਾ ਵਿਖੇ ਲਾਲ ਪੱਥਰ ਲਗਾਉਣ ਸਬੰਧੀ ਹੋਈ ਵਿਸ਼ਾਲ ਇਕੱਤਰਤਾ
  • Posted by :
  • Date : मई 22, 2022
  • Labels :
  • Blogger Comments
  • Facebook Comments

0 comments:

एक टिप्पणी भेजें

Top