Contact for Advertising

Contact for Advertising

Latest News

सोमवार, 23 मई 2022

ਪੈਟਰੋਲ ਡੀਜ਼ਲ ਦੇ ਰੇਟਾਂ ਚ ਵੱਡੀ ਕਟੌਤੀ ਕਰ ਕੇਂਦਰ ਸਰਕਾਰ ਨੇ ਦਿੱਤੀ ਵੱਡੀ ਰਾਹਤ:- ਯਾਦਵਿੰਦਰ ਸ਼ੰਟੀ, ਮੋਨੂੰ ਗੋਇਲ

ਪੈਟਰੋਲ ਡੀਜ਼ਲ ਦੇ ਰੇਟਾਂ ਚ ਵੱਡੀ ਕਟੌਤੀ ਕਰ ਕੇਂਦਰ  ਸਰਕਾਰ ਨੇ ਦਿੱਤੀ ਵੱਡੀ ਰਾਹਤ:- ਯਾਦਵਿੰਦਰ ਸ਼ੰਟੀ, ਮੋਨੂੰ ਗੋਇਲ  

ਪੰਜਾਬ ਸਰਕਾਰ ਵੀ ਪੈਟਰੋਲ,ਡੀਜ਼ਲ ਤੇ ਵੈਟ ਘਟਾ ਕੇ ਆਮ ਲੋਕਾ ਨੂੰ ਰਾਹਤ ਪ੍ਰਦਾਨ ਕਰ ਆਪਣਾ ਕਰਤੱਬ ਨਿਭਾਏ  

ਬਰਨਾਲਾ (ਡਾ ਰਾਕੇਸ਼ ਪੁੰਜ/ ਕੇਸ਼ਵ ਵਰਦਾਨ ਪੁੰਜ)
 
ਕੇਂਦਰ ਸਰਕਾਰ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ ਭਾਰੀ ਕਟੌਤੀ ਕੀਤੀ ਹੈ। ਜਿਸ ਕਾਰਨ ਪੈਟਰੋਲ ਦਾ ਰੇਟ 96 ਰੁਪਏ ਪ੍ਰਤੀ ਲਿਟਰ ਅਤੇ 86 ਰੁਪਿਆ ਪ੍ਰਤੀ ਲੀਟਰ ਡੀਜ਼ਲ ਦਾ ਰੇਟ ਹੋ ਗਿਆ ਹੈ। ਇਸ ਕਠਨਾਈ ਦੇ ਮੋਕੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋ ਕਿਸਾਨਾ ਦੀ ਅਤੇ ਆਮ ਲੋਕਾ ਦੀ ਬਾਹ ਫੜੀ ਗਈ ਹੈ। ਅਸੀ ਓਹਨਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ  ਯਾਦਵਿੰਦਰ ਸ਼ੰਟੀ ਅਤੇ ਮੰਡਲ ਪ੍ਰਧਾਨ ਮੋਨੂੰ ਗੋਇਲ ਨੇ ਕਿਹਾ ਕਿ ਕੇਦਰ ਸਰਕਾਰ ਦੇ ਇਹ ਕਦਮ ਨਾਲ ਜਿੱਥੇ  ਕਿਸਾਨਾਂ ਨੂੰ ਆ ਰਹੇ ਜੀਰੀ ਸੀਜਨ ਵੇਲੇ ਵੱਡੀ ਰਾਹਤ ਮਿਲੀ ਹੈ ਉਥੇ ਹੀ ਆਮ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਦੇ ਵੱਲੋਂ ਪੈਟਰੋਲ ਡੀਜ਼ਲ ਦੇ ਰੇਟ ਘਟਾ ਕੇ ਪਹਿਲਕਦਮੀ ਕੀਤੀ ਹੈ, ਉੱਥੇ ਹੀ ਸੂਬੇ ਦੀ ਮਾਨ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਡੀਜਲ ਅਤੇ ਪੇਟਰੋਲ ਤੇ ਆਪਣੇ ਵੈਟ ਰੇਟਾਂ ਵਿੱਚ ਕਟੌਤੀ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕੇ ਰਾਜ ਸਰਕਾਰ ਨੂੰ  ਬਿਜਲੀ ਸੰਕਟ ਕਰਕੇ ਘਟੋ ਘੱਟ 10 ਰੁਪਏ ਪੈਟਰੋਲ ਅਤੇ 5 ਰੁਪਏ ਡੀਜਲ ਦੇ ਰੇਟਾ ਵਿੱਚ ਵੈਟ ਦੀ ਕਟੋਤੀ ਕੀਤੀ ਜਾਵੇ ਤਾਕਿ ਕਿਸਾਨ ਸੌਖੀ ਤਰਾ ਜੀਰੀ ਦੀ ਬਿਜਾਈ ਕਰ ਸਕਣ। ਜੇਕਰ ਮਾਨ ਸਰਕਾਰ ਪੰਜਾਬ ਦੇ ਵਿੱਚ ਵੈਟ ਵਿੱਚ ਕਟੌਤੀ ਕਰ ਇਹ ਫ਼ੈਸਲਾ ਲਾਗੂ ਕਰਦੀ ਹੈ ਤਾਂ ਸੂਬੇ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਰੇਟ ਪੂਰੇ ਦੇਸ਼ ਵਿੱਚ ਸਾਰੇ ਰਾਜਾ ਨਾਲੋ ਸਭ ਤੋਂ ਘੱਟ ਹੋਵੇਗਾ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਬਿਜਾਈ ਦੇ ਦੌਰਾਨ ਕਿਸਾਨ ਵੀਰਾਂ ਨੂੰ ਵੱਡੀ ਰਾਹਤ ਮਿਲੇਗੀ ਉੱਥੇ ਹੀ ਦੁਕਾਨਦਾਰ ਵਪਾਰ ਦੀਆਂ ਟਰਾਂਸਪੋਰਟ ਅਤੇ ਆਮ ਲੋਕਾਂ ਦੀ ਜੇਬ ਤੇ ਖ਼ਰਚ ਘਟੇਗਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਇਤਿਹਾਸਕ ਫ਼ੈਸਲਾ ਲੋਕਾਂ ਨੇ ਸਿਰ ਮੱਥੇ ਰੱਖਿਆ ਹੈ ਅਤੇ ਪੰਜਾਬ ਵਿੱਚ ਲੋਕਾਂ ਵੱਲੋਂ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਆਮ ਲੋਕਾਂ ਲਈ ਭਾਜਪਾ ਦੀ ਸਰਕਾਰ ਵਚਨਬੱਧ ਹੁੰਦੀ ਦਿਖਾਈ ਦੇ ਰਹੀ ਹੈ।
ਪੈਟਰੋਲ ਡੀਜ਼ਲ ਦੇ ਰੇਟਾਂ ਚ ਵੱਡੀ ਕਟੌਤੀ ਕਰ ਕੇਂਦਰ  ਸਰਕਾਰ ਨੇ ਦਿੱਤੀ ਵੱਡੀ ਰਾਹਤ:- ਯਾਦਵਿੰਦਰ ਸ਼ੰਟੀ, ਮੋਨੂੰ ਗੋਇਲ
  • Title : ਪੈਟਰੋਲ ਡੀਜ਼ਲ ਦੇ ਰੇਟਾਂ ਚ ਵੱਡੀ ਕਟੌਤੀ ਕਰ ਕੇਂਦਰ ਸਰਕਾਰ ਨੇ ਦਿੱਤੀ ਵੱਡੀ ਰਾਹਤ:- ਯਾਦਵਿੰਦਰ ਸ਼ੰਟੀ, ਮੋਨੂੰ ਗੋਇਲ
  • Posted by :
  • Date : मई 23, 2022
  • Labels :
  • Blogger Comments
  • Facebook Comments

0 comments:

एक टिप्पणी भेजें

Top