Contact for Advertising

Contact for Advertising

Latest News

शुक्रवार, 13 मई 2022

ਤੂੜੀ ਸੰਕਟ ਨੂੰ ਲੈ ਕੇ ਗਊ ਭਗਤਾਂ ਨੇ ਦਿੱਤਾ ਡੀ ਸੀ ਬਰਨਾਲਾ ਨੂੰ ਮੰਗ ਪੱਤਰ

               
  ਬਰਨਾਲਾ (  ਡਾ ਰਾਕੇਸ਼ ਪੁੰਜ )  ਗਊ ਰੱਖਿਆ ਸੰਘਰਸ਼ ਕਮੇਟੀ ਬਰਨਾਲਾ ਵੱਲੋਂ   ਏ ਡੀ ਸੀ ਬਰਨਾਲਾ  ਅਮਿੱਤ ਬੈਂਬੀ ਆਈ ਏ ਐਸ ਰਾਹੀਂ   ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਭੇਜਿਆ ਗਿਆ । ਗਊ ਰੱਖਿਆ ਸੰਘਰਸ਼ ਕਮੇਟੀ ਬਰਨਾਲਾ  ਦੇ ਪ੍ਰਮੁੱਖ ਲਲਿਤ ਮਹਾਜਨ ਨੇ ਕਿਹਾ ਕਿ ਪੰਜਾਬ  ਵਿੱਚ ਤੂੜੀ ਦੀ ਬਹੁਤ ਕਿੱਲਤ ਆ ਚੁੱਕੀ ਹੈ  ਪੰਜਾਬ ਅੰਦਰ  ਸਾਬਣ ਬਣਾਉਣ ਵਾਲੀਆਂ ਪੰਦਰਾਂ ਦੇ ਕਰੀਬ ਫੈਕਟਰੀਆਂ ਅਤੇ ਬਾਰਾਂ ਦੇ ਕਰੀਬ ਗੱਤਾ ਬਣਾਉਣ ਵਾਲੀਆਂ ਮਿੱਲਾਂ ਤੋਂ ਇਲਾਵਾ ਪੇਪਰ ਬਣਾਉਣ ਵਾਲੀਆਂ ਮਿੱਲਾਂ ਤੂੜੀ ਨੂੰ ਕੱਚੇ  ਮਾਲ ਦੇ ਤੌਰ ਤੇ ਵਰਤ ਰਹੀਆਂ ਹਨ ਜਿਸ ਕਾਰਨ ਮਾਰਕੀਟ ਵਿੱਚ ਤੂੜੀ ਨਹੀਂ ਮਿਲ ਰਹੀ । ਇਸ ਮੌਕੇ  ਗਊ ਭਗਤਾਂ ਨੀਲਮਣੀ ਸਮਾਧੀਆ ਨੇ ਕਿਹਾ ਕਿ ਪਿਛਲੇ ਸਾਲ ਤੂੜੀ ਦਾ ਰੇਟ 300 ਰੁਪਏ ਦੇ ਕਰੀਬ ਸੀ ਤੇ ਹੁਣ ਇਸ ਸਾਲ 1200 ਰੁਪਏ ਤੋਂ ਉੱਪਰ ਤੂੜੀ ਵਿਕ ਰਹੀ ਹੈ ਜੋ ਕਿ ਨਵੰਬਰ ਦਸੰਬਰ ਮਹੀਨੇ ਵਿੱਚ ਦੋ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੂੜੀ ਵਿਕਣ ਦਾ ਅਨੁਮਾਨ ਹੈ। ਸਵਾਮੀ ਸਿਰੀ ਨਿਵਾਸ ਆਚਾਰੀਆ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਕੰਟਰੋਲ ਰੇਟ ਤੇ ਤੂੜੀ ਦਾ ਪ੍ਰਬੰਧ ਕਰਕੇ ਗਊਸ਼ਾਲਾਵਾਂ ਵਿੱਚ ਭੇਜੇ। ਜੇਕਰ ਅਜਿਹਾ ਪ੍ਰਬੰਧ ਨਾ ਹੋਇਆ ਤਾਂ ਗਊਆਂ ਭੁੱਖੀਆਂ ਮਰਨਗੀਆਂ ਜਿਸਦੀ ਜ਼ਿੰਮੇਵਾਰੀ ਸਰਕਾਰ ਸਿਰ ਹੋਵੇਗੀ । ਮੰਗ ਪੱਤਰ ਦੇਣ ਸਮੇਂ ਦਰਸ਼ਨ ਟੱਲੇਵਾਲ ।ਪ੍ਰੇਮ ਪ੍ਰੀਤਮ ,ਅਤੁਲ ਕੁਮਾਰ, ਵਾਸਦੇਵ ਸਿੰਗਲਾ, ਪੰਡਤ ਹਰਵਿੰਦਰ ਸ਼ਰਮਾ, ਪ੍ਰਸ਼ਾਂਤ ਗੋਇਲ , ਹਰਪ੍ਰੀਤ ਸੋਬਤੀ , ਪ੍ਰੇਮ ਕੁਮਾਰ, ਵਨੀਤ ਗਰਗ , ਭਗਵੰਤ ਰਾਏ, ਪ੍ਰਵੀਨ ਕੁਮਾਰ, ਅਤੁਲ ਜਿੰਦਲ , ਰੌਕੀ ਬਾਂਸਲ ਆਦਿ ਹਾਜ਼ਰ ਸਨ

ਤੂੜੀ ਸੰਕਟ ਨੂੰ ਲੈ ਕੇ ਗਊ ਭਗਤਾਂ ਨੇ ਦਿੱਤਾ ਡੀ ਸੀ ਬਰਨਾਲਾ ਨੂੰ ਮੰਗ ਪੱਤਰ
  • Title : ਤੂੜੀ ਸੰਕਟ ਨੂੰ ਲੈ ਕੇ ਗਊ ਭਗਤਾਂ ਨੇ ਦਿੱਤਾ ਡੀ ਸੀ ਬਰਨਾਲਾ ਨੂੰ ਮੰਗ ਪੱਤਰ
  • Posted by :
  • Date : मई 13, 2022
  • Labels :
  • Blogger Comments
  • Facebook Comments

0 comments:

एक टिप्पणी भेजें

Top