ਰਿਸ਼ਵਤ ਦੇ ਮਾਮਲੇ ਚ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਮੰਤਰੀ ਅਹੁਦੇ ਤੋਂ ਛੁੱਟੀ
ਚੰਡੀਗੜ੍ਹ, ਡਾ ਰਾਕੇਸ ਪੁੰਜ/
ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕਮਿਸ਼ਨ ਮੰਗਣ ਦੇ ਲੱਗੇ ਦੋਸ਼ਾਂ ਤਹਿਤ ਅੱਜ ਆਪ ਸਰਕਾਰ ਨੇ ਸਖਤ ਕਾਰਵਾਈ ਕਰਦਿਆਂ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 1 ਫੀਸਦੀ ਕਮਿਸ਼ਨ ਮੰਗਣ ਦੇ ਦੋਸ਼ ਤਹਿਤ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਹੈ।
ਵਿਜੇ ਸਿੰਗਲਾ ਦੇ ਖਿਲਾਫ ਪੁਲਿਸ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਆਪ ਦੀ ਸਰਕਾਰ ਬਣਨ ਤੇ ਇਹ ਪਹਿਲੀ ਵੱਡੀ ਕਾਰਵਾਈ ਹੈ। ਹੁਣ ਤੱਕ ਸਰਕਾਰ ਬਣਨ ਤੇ ਦੋ ਮਹੀਨਿਆਂ ਵਿੱਚ ਹੀ ਕਿਸੇ ਮੰਤਰੀ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਇਹ ਪਹਿਲੀਵਾਰ ਹੋਇਆ ਹੈ। ਵਿਰੋਧੀਆਂ ਵਲੋਂ ਆਪ ਦੇ ਕਈ ਹੋਰ ਵਿਧਾਇਕਾਂ ,ਮੰਤਰੀਆਂ ਅਤੇ ਲੀਡਰਾਂ ਵਲੋਂ ਵੀ ਰਿਸ਼ਵਤ ਦੀ ਦਲਦਲ ਵਿੱਚ ਫਸੇ ਹੋਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
0 comments:
एक टिप्पणी भेजें