ਕਾਰਗਿਲ ਦੇ ਸ਼ਹੀਦ ਦੀ ਮਾਤਾ ਦਾ ਸਨਮਾਨ ਕਰਕੇ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਹਾੜਾ ਮਨਾਇਆ ।
ਬਰਨਾਲਾ (ਕੇਸ਼ਵ ਵਰਦਾਨ ਪੁੰਜ) ਸੂਰਿਆਵੰਸ਼ੀ ਖੱਤਰੀ ਸਭਾ ਅਤੇ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਰਜਿਸਟਰਡ ਬਰਨਾਲਾ ਨੇ ਆਜ਼ਾਦੀ ਦੇ ਪਰਵਾਨੇ ਅਮਰ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਹਾੜਾ ਮਨਾਇਆ । ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਵਿਜੈ ਚੌਧਰੀ ਧਨੌਲੇ ਵਾਲੇ ਨੇ ਕਿਹਾ ਕਿ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਖੇ ਨੌਘਰੇ ਮੁਹੱਲੇ ਵਿੱਚ 15 ਮਈ 1907 ਨੂੰ ਮਾਤਾ ਰੱਲੀ ਦੇਵੀ ਅਤੇ ਪਿਤਾ ਰਾਮ ਲਾਲ ਥਾਪਰ ਦੇ ਘਰ ਹੋਇਆ । ਸੁਖਦੇਵ ਥਾਪਰ ਦੀ ਉਮਰ ਉਦੋਂ ਤਿੰਨ ਸਾਲ ਦੀ ਸੀ ਜਦੋਂ ਇਹ ਇਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਸੁਖਦੇਵ ਦਾ ਪਾਲਣ ਪੋਸ਼ਣ ਤਾਇਆ ਚਿੰਤਰਾਮ ਥਾਪਰ ਨੇ ਕੀਤਾ। ਲਾਇਲਪੁਰ ਤੋਂ ਦਸਵੀਂ ਪਾਸ ਕਰਨ ਉਪਰੰਤ ਸੁਖਦੇਵ ਥਾਪਰ ਨੂੰ ਲਾਹੌਰ ਦੇ ਨੈਸ਼ਨਲ ਕਾਲਜ ਵਿਖੇ ਉਚੇਰੀ ਪੜ੍ਹਾਈ ਲਈ ਦਾਖਲਾ ਲੈਣਾ ਪਿਆ ਜਿੱਥੇ ਉਸ ਦਾ ਸੰਪਰਕ ਭਗਤ ਸਿੰਘ ,ਭਗਵਤੀ ਚਰਨ ਵੋਹਰਾ, ਯਸ਼ਪਾਲ, ਰਾਮ ਚੰਦਰ ਅਤੇ ਤੀਰਥ ਰਾਮ ਨਾਲ ਹੋ ਗਿਆ । ਸੁਖਦੇਵ ਨੇ ਬੰਬ ਬਣਾਉਣ ਦੀ ਸਿਖਲਾਈ ਸਭ ਤੋਂ ਪਹਿਲਾਂ ਆਗਰੇ ਵਿਚ ਜੇ ਐਨ ਦਾਸ ਤੋਂ ਹਾਸਲ ਕੀਤੀ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਯੋਜਨਾਬੰਦੀ ਬਣਾਈ ਗਈ ਤਾਂ ਸਾਂਡਰਸ ਦੀ ਹੱਤਿਆ ਕਰਨ ਵਿਚ ਸੁਖਦੇਵ ਨੇ ਭਗਤ ਸਿੰਘ ਤੇ ਰਾਜਗੁਰੂ ਦਾ ਪੂਰਾ ਸਾਥ ਦਿੱਤਾ । ਸੁਖਦੇਵ ਨੂੰ 23 ਸਾਲ 9 ਮਹੀਨੇ ਅਤੇ 23 ਦਿਨ ਦੀ ਉਮਰ ਵਿੱਚ ਲਾਹੌਰ ਵਿਖੇ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਫਾਂਸੀ ਦੇ ਦਿੱਤੀ ਗਈ । ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਸ਼ਹੀਦ ਸੁਖਦੇਵ ਦੇ ਜੱਦੀ ਘਰ ਨੌਲੱਖਾ ਮੁਹੱਲਾ ਲੁਧਿਆਣਾ ਦਾ ਪੂਰੀ ਤਰ੍ਹਾਂ ਸੁੰਦਰੀਕਰਨ ਕੀਤਾ ਜਾਵੇ ਅਰੇ ਪੁਰਾਤੱਤਵ ਵਿਭਾਗ ਵੱਲੋਂ ਉਸ ਦੀ ਸਾਂਭ ਸੰਭਾਲ ਕੀਤੀ ਜਾਵੇ ਅਤੇ ਥਾਪਰ ਪਰਿਵਾਰ ਦੇ ਵੰਸ਼ਜ ਅਸ਼ੋਕ ਥਾਪਰ ਵੱਲੋਂ ਘਰ ਦੀ ਕੀਤੀ ਜਾ ਰਹੀ ਸਾਂਭ ਸੰਭਾਲ ਵਿੱਚ ਲੁਧਿਆਣੇ ਦਾ ਸਥਾਨਕ ਪ੍ਰਸ਼ਾਸਨ ਪੂਰਾ ਸਹਿਯੋਗ ਦੇਵੇ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਨੂੰ ਚੌਡ਼ਾ ਬਾਜ਼ਾਰ ਤੋਂ ਸਿੱਧਾ ਰਸਤਾ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਜੱਦੀ ਘਰ ਦੀ ਸਾਂਭ ਸੰਭਾਲ ਸਹੀ ਢੰਗ ਨਾ ਹੋ ਸਕੇ। ਇਸ ਮੌਕੇ ਕਾਰਗਿਲ ਵਿਖੇ ਅਤਿਵਾਦੀਆਂ ਨਾਲ ਲੋਹਾ ਲੈਂਦਿਆਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਸ਼ਹੀਦ ਧਰਮਵੀਰ ਸਹਿਗਲ ਦੀ ਮਾਤਾ ਸ਼ਿਮਲਾ ਦੇਵੀ ਬਖਤਗੜ੍ਹ ਦਾ ਸਮੂਹ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ ਅਤੇ ਸ਼ਹੀਦ ਧਰਮਵੀਰ ਸਹਿਗਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਪਿਆਰਾ ਲਾਲ ਰਾਏਸਰ ਵਾਲੇ, ਨੀਰਜ ਬਾਲਾ ਦਾਨੀਆ, ਸ਼ਿਮਲਾ ਸਹਿਗਲ , ਰਾਜੇਸ਼ ਭੂਟਾਨੀ, ਕੇਵਲ ਕ੍ਰਿਸ਼ਨ , ਆਸ਼ਾ ਸ਼ਰਮਾ, ਬਬੀਤਾ ਜਿੰਦਲ , ਮਨਦੀਪ ਵਾਲੀਆ, ਮੁਕੇਸ਼ ਗਰਗ, ਅਸ਼ਵਨੀ ਸ਼ਰਮਾ, ਮਹਿੰਦਰਪਾਲ , ਪੀ ਡੀ ਸ਼ਰਮਾ, ਰਮੇਸ਼ ਕੌਸ਼ਲ, ਸਰੂਪ ਚੰਦ ਵਰਮਾ, ਲਖਵੀਰ ਸਿੰਘ ਬੰਟੀ ਸੁਰਿੰਦਰ ਮੋਹਣ ਸੋਮਾ ਭੰਡਾਰੀ , ਲੀਲਾ ਰਾਮ ਗਰਗ , ਸੁਖਦਰਸ਼ਨ ਗਰਗ , ਬ੍ਰਿਜਮੋਹਨ ਸ਼ਰਮਾ, ਮਹਿੰਦਰਪਾਲ , ਵਿਜੈ ਕਾਨੂਗੋ ਆਦਿ ਹਾਜ਼ਰ ਸਨ
0 comments:
एक टिप्पणी भेजें