ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਦਾ ਸਿਹਤਯਾਬ ਹੋਣ ਪਿੱਛੋਂ ਰੂ ਬ ਰੂ ਸਮਾਗਮ ਹੋਇਆ
ਗ਼ਜ਼ਲ ਮੰਚ ਬਰਨਾਲ਼ਾ ਵੱਲੋਂ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਦੇ ਸਿਹਤਯਾਬ ਹੋਣ ਪਿੱਛੋਂ ਉਹਨਾਂ ਦਾ ਰੂਬਰੂ ਸੀਨੀਅਰ ਸਿਟੀਜਨ ਸੁਸਾਇਟੀ ਦੇ ਦਫ਼ਤਰ ਬਾਬਾ ਆਲਾ ਸਿੰਘ ਪਾਰਕ ਬਰਨਾਲ਼ਾ ਵਿਚ ਕਰਵਾਇਆ ਗਿਆ ਅਤੇ ਨਾਲ਼ ਹੀ ਉਹਨਾਂ ਨੂੰ 25000/- ਦੀ ਸਨਮਾਨ ਥੈਲੀ ਭੇਂਟ ਕੀਤੀ ਗਈ। ਥੈਲੀ ਭੇਂਟ ਕਰਨ ਦੀ ਰਸਮ ਵਿਚ ਸ਼ਾਇਰ ਸੀ.ਮਾਰਕੰਡਾ, ਡਾ. ਭੁਪਿੰਦਰ ਸਿੰਘ ਬੇਦੀ, ਪ੍ਰਸਿੱਧ ਗਾਇਕ ਜੀ.ਐੱਸ. ਪੀਟਰ, ਜ਼ਿਲ੍ਹਾ ਭਾਸ਼ਾ ਅਫ਼ਸਰ ਸੁਖਵਿੰਦਰ ਗੁਰਮ, ਗੁਰਪਾਲ ਸਿੰਘ ਬਿਲਾਵਲ, ਜਗਜੀਤ ਗੁਰਮ, ਜਗਮੇਲ ਸਿੱਧੂ, ਮੇਘ ਰਾਜ ਮਿੱਤਰ, ਪਰਮ ਸਹਿਜੜਾ, ਅਜੀਤਪਾਲ ਜੀਤੀ, ਮਾਲਵਿੰਦਰ ਸ਼ਾਇਰ, ਪਾਲ ਸਿੰਘ ਲਹਿਰੀ, ਗੁਰਬਖਸ਼ ਮਾਛੀਕੇ, ਦਰਸਨ ਸਿੰਘ ਗੁਰੂ, ਲਛਮਣ ਦਾਸ ਮੁਸਾਫ਼ਿਰ, ਰਾਜਿੰਦਰ ਸ਼ੌਂਕੀ,ਆਰਟਿਸਟ ਦਰਸ਼ਨ ਸਿੰਘ ਟਿੱਬਾ ਅਤੇ ਗੁਰਬਖਸ਼ ਮਾਛੀਕੇ ਸ਼ਾਮਿਲ ਹੋਏ।
ਸਮਾਗਮ ਦੀ ਸ਼ੁਰੂਆਤ ਇਕ ਮਈ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਪ੍ਰਧਾਨਗੀ ਮੰਚ ਵਿਚ ਸ੍ਰੀ ਵਕੀਲ ਚੰਦ ਗੋਇਲ, ਅਮ੍ਰਿਤ ਪਾਲ ਗੋਇਲ ਪ੍ਰਧਾਨ ਸੀਨੀਅਰ ਸਿਟੀਜਨ ਸੁਸਾਇਟੀ,ਵੀ ਸ਼ਾਮਲ ਹੋਏ।
ਡਾ ਬੇਦੀ ਨੇ ਬੂਟਾ ਸਿੰਘ ਚੌਹਾਨ ਦੀਆਂ ਕਿਤਾਬਾਂ ਬਾਰੇ ਸੰਖੇਪ ਜਾਣਕਾਰੀ ਦੇਣ ਉਪਰੰਤ ਸਟੇਜ਼ ਦੀ ਕਾਰਵਾਈ ਗੁਰਪਾਲ ਬਿਲਾਵਲ ਨੂੰ ਸੌਂਪੀ। ਜੀ.ਐੱਸ.ਪੀਟਰ ਅਤੇ ਲਛਮਣ ਦਾਸ ਮੁਸਾਫਿਰ ਨੇ ਚੌਹਾਨ ਦੀਆਂ ਗ਼ਜ਼ਲਾਂ ਦਾ ਗਾਇਨ ਕੀਤਾ। ਬੂਟਾ ਸਿੰਘ ਚੌਹਾਨ ਨੇ ਆਪਣੇ ਜੀਵਨ ਸੰਘਰਸ਼ ਬਾਰੇ ਦੱਸਦਿਆਂ ਕਿਹਾ ਕਿ ਮੇਰੀ ਕਲਮ ਨੂੰ ਹੁਲਾਰਾ ਦੇਣ ਵਿਚ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਅਤੇ ਸੀ. ਮਾਰਕੰਡਾ ਦਾ ਬਹੁਤ ਯੋਗਦਾਨ ਹੈ। ਉਨ੍ਹਾ ਨੇ ਸ਼ਾਇਰਾਂ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ।
ਸੀ ਮਾਰਕੰਡਾ ਨੇ ਬੂਟਾ ਸਿੰਘ ਚੌਹਾਨ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਜੀਵਨ ਸਫ਼ਰ ਦੀ ਸੰਖੇਪ ਪਰ ਭਾਵਪੂਰਤ ਵਿਆਖਿਆ ਕੀਤੀ। ਇਸ ਮੌਕੇ ਵੱਖ-ਵੱਖ ਸ਼ਾਇਰਾਂ ਨੇ ਆਪਣੇ ਨਵੇਂ ਕਲਾਮ ਸੁਣਾਏ। ਜਿੰਨ੍ਹਾ ਵਿਚ ਰਵਿੰਦਰ ਸਿੰਘ ਢਿੱਲੋਂ, ਜਗਜੀਤ ਗੁਰਮ, ਪਰਮ ਸਹਿਜੜਾ, ਜੀਤ ਹਰਜੀਤ, ਪਾਲ ਸਿੰਘ ਲਹਿਰੀ, ਗੁਰਪ੍ਰੀਤ ਭੱਟੀ, ਰਾਜਿੰਦਰ ਸ਼ੌਕੀ,ਜੁਆਲਿ ਸਿੰਘ ਮੌੜ,ਕੁਲਵੰਤ ਔਲਖ,ਮਨਜੀਤ ਮੁਸਾਫ਼ਿਰ,ਰਘਬੀਰ ਸਿੰਘ ਕੱਟੂ ਹਾਜ਼ਰ ਸਨ।ਅੰਤ ਵਿਚ ਗੁਰਪ੍ਰੀਤ ਸਿੰਘ ਨੇ ਜੀ ਐਸ ਪੀਟਰ ਦੇ ਹੱਥ ਚਿੱਤਰ ਨੂੰ ਭੇਂਟ ਕੀਤਾ ।ਇਸ ਮੌਕੇ ਮੇਜਰ ਸਿੰਘ ਸਹੌਰ,ਡਾ ਸੁਰਿੰਦਰ ਭੱਠਲ ਨੇ ਵੀ ਹਾਜ਼ਰੀ ਲਵਾਈ।
0 comments:
एक टिप्पणी भेजें