ਬਰਨਾਲਾ (ਕੇਸ਼ਵ ਵਰਦਾਨ ਪੁੰਜ ) ਸਥਾਨਕ ਐੱਸ.ਡੀ ਕਾਲਜ ਨੇਡ਼ਲੇ ਸ਼ੀਤਲਾ ਮਾਤਾ ਮੰਦਰ ਵਿਖੇ ਮੰਦਰ ਕਮੇਟੀ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮੰਦਰ ਦੇ ਸਮੁੱਚੇ ਹਾਲ ਵਿੱਚ ਟਾਈਲਾਂ ਲਗਾਉਣ ਦਾ ਕੰਮ ਨੇਪਰੇ ਚਾੜ੍ਹਿਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਚੌਧਰੀ ਬਲਰਾਜ ਕੁਮਾਰ ਅਤੇ ਮੈਂਬਰਾਨ ਸੁਭਾਸ਼ ਨਾਗਰ, ਰਾਮ ਲਾਲ , ਸੋਨੂੰ ਦੁਆ ਵਿੱਕੀ ਜਵੈਲਰਜ਼, ਦੁਰਗਾ ਦਾਸ, ਯੋਗੇਸ਼ ਰਿਸ਼ੀ ਅਤੇ ਬਿੱਲੂ ਰਾਮ ਆਦਿ ਨੇ ਦੱਸਿਆ ਕਿ ਮੰਦਰ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਮੰਦਿਰ ਕਮੇਟੀ ਵੱਲੋਂ ਲਗਾਤਾਰ ਯਤਨ ਜਾਰੀ ਹਨ ਅਤੇ ਇਸੇ ਕੜੀ ਤਹਿਤ ਮੰਦਿਰ ਦੇ ਸਮੁੱਚੇ ਹਾਲ ਵਿਚ ਦਾਨੀ ਸੱਜਣਾਂ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਟਾਈਲਾਂ ਲਗਾਉਣ ਦਾ ਕੰਮ ਨੇਪਰੇ ਚਾੜ੍ਹਿਆ ਗਿਆ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਮਹਿੰਦਰਪਾਲ ਸਿੰਘ ਪੱਖੋਂ, ਬਿੱਲੂ ਰਾਮ, ਸੁਭਾਸ਼ ਨਗਰ ਸ਼ੀ੍ ਰਾਮ, ਸੋਨੂੰ , ਰਾਜ ਕੁਮਾਰ ਧਾਲੀਵਾਲ, ਗਗਨਦੀਪ ਕੁਮਾਰ, ਦੂਆ , ਵਰਾਇਟੀ ਸਟੋਰ, ਬਿੰਦਰੀ ਕੁਮਾਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ
ਸ਼ੀਤਲਾ ਮਾਤਾ ਮੰਦਰ 'ਚ ਟਾਈਲਾਂ ਲਗਵਾਈਆਂ
- Title : ਸ਼ੀਤਲਾ ਮਾਤਾ ਮੰਦਰ 'ਚ ਟਾਈਲਾਂ ਲਗਵਾਈਆਂ
- Posted by :
- Date : मई 13, 2022
- Labels :
0 comments:
एक टिप्पणी भेजें