ਸ਼ਿਵਤਾਰ ਭੰਡਾਰੀ ਸੂਰਿਆਵੰਸ਼ੀ ਖੱਤਰੀ ਸਭਾ (ਰਜਿ )ਬਰਨਾਲਾ ਦੇ ਪ੍ਰਬੰਧ ਸਕੱਤਰ ਚੁਣੇ ਗਏ।
ਬਰਨਾਲਾ(ਕੇਸ਼ਵ ਵਰਦਾਨ ਪੁੰਜ) ਸੂਰਿਆਵੰਸ਼ੀ ਖੱਤਰੀ ਸਭਾ (ਰਜਿ) ਬਰਨਾਲਾ ਦੀ ਵਿਸ਼ੇਸ਼ ਮੀਟਿੰਗ ਮੁੱਖ ਸਰਪ੍ਰਸਤ ਧੀਰਜ ਬਾਲਾ ਦਾਨੀਆ ਦੀ ਸਰਪ੍ਰਸਤੀ ਹੇਠ ਹੋਈ ਜਿਸ ਦੌਰਾਨ ਸਰਬਸੰਮਤੀ ਨਾਲ ਸ਼ਿਵਤਾਰ ਭੰਡਾਰੀ ਨੂੰ ਸਭਾ ਦਾ ਪ੍ਰਬੰਧ ਸਕੱਤਰ ਚੁਣਿਆ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਜੀ ਆਇਆਂ ਨੂੰ ਕਿਹਾ। ਉਨ੍ਹਾਂ ਉਮੀਦ ਜਤਾਈ ਕਿ ਸਿਵਤਾਰ ਭੰਡਾਰੀ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਨਵੇਂ ਚੁਣੇ ਗਏ ਪ੍ਰਬੰਧ ਸਕੱਤਰ ਸਿਵਤਾਰ ਭੰਡਾਰੀ ਨੇ ਬੋਲਦਿਆਂ ਕਿਹਾ ਕਿ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ , ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਦੀ ਮਜ਼ਬੂਤੀ ਲਈ ਕੰਮ ਕਰਾਂਗਾ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਗਿਆਨੀ ਕਰਮ ਸਿੰਘ ਭੰਡਾਰੀ , ਤਾਰਾ ਚੰਦ ਚੋਪਡ਼ਾ, ਰਾਜੇਸ਼ ਭੂਟਾਨੀ, ਨੀਰਜਬਾਲਾ ਦਾਨੀਆਂ, ਮਹਿਲਾ ਵਿੰਗ ਦੀ ਪ੍ਰਧਾਨ ਮਨਦੀਪ ਵਾਲੀਆ ਨੇ ਸ਼ਿਵਤਾਰ ਭੰਡਾਰੀ ਨੂੰ ਪ੍ਰਬੰਧ ਸਕੱਤਰ ਚੁਣੇ ਜਾਣ ਤੇ ਹਾਰਦਿਕ ਵਧਾਈ ਦਿੱਤੀ। ਇਸ ਮੌਕੇ ਸੂਰਿਆਵੰਸ਼ੀ ਖੱਤਰੀ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਜਾਣਕਾਰੀ ਦਿੱਤੀ ਕਿ 29 ਮਈ ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਗੁਰਦੁਆਰਾ ਬਾਬਾ ਨਾਮਦੇਵ ਕੇ ਸੀ ਰੋਡ ਬਰਨਾਲਾ ਵਿਖੇ ਵਿਦਿਆਰਥੀਆਂ ਦੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਲੇਖ ਮੁਕਾਬਲੇ ਕਰਵਾਏ ਜਾ ਰਹੇ ਹਨ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਉਨ੍ਹਾਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਲੇਖ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਹੈ। ਇਸ ਮੌਕੇ ਸ਼ਮਸ਼ੇਰ ਸਿੰਘ ਭੰਡਾਰੀ ਤੇਜਿੰਦਰ ਭਗਰੀਆ ਨਵਦੀਪ ਸਿੰਘ ਕਪੂਰ , ਅਵਤਾਰ ਸਿੰਘ ਕਪੂਰ, ਤੇਜਿੰਦਰ ਧੀਰ , ਰੇਨੂੰ ਮਹਿਤਾ, ਭੂਸ਼ਨ ਮਹਿਤਾ, ਸੋਮਾ ਭੰਡਾਰੀ, ਹੇਮਰਾਜ ਵਰਮਾ ਆਦਿ ਹਾਜ਼ਰ ਸਨ ਅਤੇ ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਬਬੀਤਾ ਜਿੰਦਲ , ਆਸ਼ਾ ਸ਼ਰਮਾ,ਕੇਵਲ ਕ੍ਰਿਸ਼ਨ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ
0 comments:
एक टिप्पणी भेजें