ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮੁਕੱਦਮੇ 'ਚੋਂ ਮੁਲਜਮ ਬਾਇੱਜਤ ਬਰੀ
ਬਰਨਾਲਾ, (ਡਾ ਰਾਕੇਸ਼ ਪੁੰਜ/ਕੇਸ਼ਵ ਵਰਦਾਨ ਪੁੰਜ )-ਜ਼ਿਲ੍ਹਾ ਸੈਸ਼ਨ ਜੱਜ ਕਮਲਜੀਤ ਲਾਬਾਂ ਦੀ ਅਦਾਲਤ ਨੇ ਦੋਸ਼ੀ ਅਜੈ ਕੁਮਾਰ ਪੁੱਤਰ ਭੁਵਨੇਸ਼ਵਰ ਕੁਮਾਰ ਵਾਸੀ ਕੁਸ਼ਟ ਆਸ਼ਰਮ ਅਨਾਜ ਮੰਡੀ ਬਰਨਾਲਾ ਨੂੰ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮੁਕੱਦਮੇ 'ਚੋਂ ਮੁਲਜਮ ਪੱਖ ਦੇ ਵਕੀਲ ਮੁਨੀਸ਼ ਕੁਮਾਰ ਗਰਗ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੁਲਜਮ ਅਜੈ ਕੁਮਾਰ ਨੂੰ ਬਾਇੱਜਤ ਬਰੀ ਕਰਨ ਦਾ ਹੁਕਮ ਦਿੱਤਾ | ਵਰਨਣਯੋਗ ਹੈ ਕਿ ਇਹ ਮੁਕੱਦਮਾ ਨਾਬਾਲਗ ਲੜਕੀ ਦੇ ਪਿਤਾ ਦੇ ਬਿਆਨ 'ਤੇ ਐਫਆਈਆਰ ਨੰ.465 ਮਿਤੀ 13/09/2021 ਜੇਰੇ ਧਾਰਾ 363/366ਏ ਆਈਪੀਸੀ ਦੇ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਦਰਜ ਹੋਇਆ | ਜਿਸ 'ਚ ਨਾਬਾਲਗ ਲੜਕੀ ਦੇ ਪਿਤਾ ਨੇ ਬਿਆਨ ਦਿੱਤਾ ਕਿ ਉਸਦੀ ਲੜਕੀ ਨੂੰ ਸਕੂਲੋਂ ਮੁਲਜਮ ਅਜੈ ਕੁਮਾਰ ਬਹਿਲਾ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਭਜਾ ਕੇ ਲੈ ਗਿਆ ਸੀ | ਇਸ ਮੁਕੱਦਮੇ ਨੂੰ ਸਾਬਤ ਕਰਨ ਲਈ ਮੁਦਈ ਧਿਰ ਨੇ ਕੁਲ 5 ਗਵਾਹਾਂ ਦੀ ਗਵਾਹੀ ਕਰਵਾਈ ਅਤੇ ਮੁਦਈ ਧਿਰ ਦਾ ਮੁਕੱਦਮਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ | ਪਰੰਤੂ ਐਡਵੋਕੇਟ ਮੁਨੀਸ਼ ਕੁਮਾਰ ਗਰਗ ਵੱਲੋਂ ਪੇਸ਼ ਕੀਤੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜ਼ਿਲ੍ਹਾ ਸੈਸ਼ਨ ਜੱਜ ਕਮਲਜੀਤ ਲਾਬਾਂ ਨੇ ਦੋਸ਼ੀ ਨੂੰ ਬਾਇੱਜਤ ਬਰੀ ਕਰਨ ਦਾ ਹੁਕਮ ਫਰਮਾਇਆ |
0 comments:
एक टिप्पणी भेजें