*ਤਿੰਨ ਸਾਲ ਦੇ ਪਰਖ ਕਾਲ ਸਮੇਂ ਲਈ ਉੱਕਾ-ਪੁੱਕਾ ਤਨਖ਼ਾਹ 'ਤੇ ਭਰਤੀਆਂ ਕਰਨ ਦੀ ਨਿਖੇਧੀ*
ਬਰਨਾਲਾ , (ਡਾ ਰਾਕੇਸ਼ ਪੁੰਜ /ਕੇਸ਼ਵ ਵਰਦਾਨ ਪੁੰਜ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਖਾਲੀ ਪਈਆਂ 26 ਹਜ਼ਾਰ ਦੇ ਕਰੀਬ ਅਸਾਮੀਆਂ ਭਰਨ ਲਈ ਸ਼ੁਰੂ ਕੀਤੀ ਗਈ ਕਾਰਵਾਈ ਵਿਵਾਦਾਂ ਦੇ ਘੇਰੇ 'ਚ ਆ ਗਈ ਹੈ। ਪੂਰੇ ਤਨਖਾਹ ਸਕੂਲਾਂ ਅਤੇ ਸਹੂਲਤਾਂ ਦੇਣ ਦੀ ਬਜਾਏ ਸਰਕਾਰ ਉਂਕਾ ਪੱਕਾ ਤਨਖਾਹ 'ਤੇ ਭਰਤੀ ਕਰਨ ਲੱਗੀ ਹੈ। ਜਿਸ ਦੇ ਮੁਲਾਜ਼ਮਾਂ ਜਥੇਬੰਦੀਆਂ ਵਲੋਂ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਹੁਣੇ ਹੀ ਮੁੱਕਰ ਰਹੀ ਹੈ, ਜਿਸ ਨਾਲ ਆਪ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਹਰਿੰਦਰ ਕੁਮਾਰ ਮੱਲੀਆਂ, ਜਨਰਲ ਸਕੱਤਰ ਕੁਸ਼ਲ ਸਿੰਘੀ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪ੍ਰੈੱਸ ਕਾਨਫਰੰਸ `ਚ ਇਹ ਸਪੱਸ਼ਟ ਐਲਾਨ ਕੀਤਾ ਸੀ ਕਿ ਇਹ ਅਸਾਮੀਆਂ ਪੱਕੇ ਤੌਰ 'ਤੇ ਪੂਰੇ ਤਨਖਾਹ ਸਕੂਲਾਂ ਅਤੇ ਸਹੂਲਤਾਂ ਸਮੇਤ ਭਰੀਆਂ ਜਾਣਗੀਆਂ, ਪ੍ਰੰਤੂ ਹੁਣ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਵੱਖ-ਵੱਖ ਅਸਾਮੀਆਂ ਲਈ ਖੋਲ੍ਹੇ ਗਏ ਪੋਰਟਲਾਂ 'ਚ ਅਸਾਮੀਆਂ ਭਰਨ ਲਈ ਜਾਰੀ ਕੀਤੇ ਗਏ ਵੇਰਵਿਆਂ 'ਚ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਇਨ੍ਹਾਂ ਅਸਾਮੀਆਂ 'ਤੇ ਭਰਤੀ ਹੋਣ ਵਾਲੇ ਕਰਮਚਾਰੀਆਂ ਨੂੰ 15 ਜਨਵਰੀ 2015 ਦੇ ਪੱਤਰ ਮੁਤਾਬਿਕ ਤਿੰਨ ਤਨਖਾਹ ਸਾਲ ਲਈ ਉੱਕਾ-ਪੁੱਕਾ ਦਿੱਤੀ ਜਾਵੇਗੀ। ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਚੋਣ ਮੈਨੀਫੈਸਟੋ 'ਚ ਕੀਤਾ ਗਿਆ ਚੋਣ ਵਾਅਦਾ ਤੁਰੰਤ ਪੂਰਾ ਕੀਤਾ ਜਾਵੇ। ਇਸ ਮੌਕੇ ਅਮਰੀਕ ਸਿੰਘ ਭੱਦਲਵੱਡ,ਤਜਿੰਦਰ ਸਿੰਘ ਤੇਜ਼ੀ, ਏਕਮਪ੍ਰੀਤ ਸਿੰਘ ਭੋਤਨਾ, ਜਗਤਾਰ ਸਿੰਘ ਪੱਤੀ , ਮਨਜੀਤ ਸਿੰਘ ਬਖਤਗੜ, ਚਮਕੌਰ ਸਿੰਘ,ਸਤੀਸ਼ ਕੁਮਾਰ ਸਹਿਜੜਾ ਵੀ ਹਾਜ਼ਰ ਸਨ।
0 comments:
एक टिप्पणी भेजें